
ਫ਼ਿਲਮ 'ਗਲੀ ਬੁਆਏ' ਦੇ ਟਾਈਟਲ ਗੀਤ 'ਤੇ ਕੀਤਾ ਡਾਂਸ
ਕਿਸੇ ਸਮੇਂ ਮਿਸ ਵਰਲਡ ਰਹੀ ਅਤੇ ਬਾਲੀਵੁੱਡ 'ਤੇ ਲੰਬਾ ਸਮਾਂ ਰਾਜ ਕਰਨ ਵਾਲੀ ਐਸ਼ਵਰਿਆ ਰਾਏ ਬਚਨ ਦੀ ਬੇਟੀ ਅਰਾਧਿਆ ਬਚਨ ਅਪਣੀ ਮੰਮੀ ਦੀ ਤਰ੍ਹਾਂ ਸੁਰਖ਼ੀਆਂ ਬਟੋਰ ਰਹੀ ਹੈ ਦਰਅਸਲ ਅਰਾਧਿਆ ਦਾ ਇਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਇਕ ਪ੍ਰੋਫੈਸ਼ਨਲ ਡਾਂਸਰ ਦੀ ਤਰ੍ਹਾਂ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ।
Aishwarya Rai's daughter Aradhya famous on Social Media
ਦਰਅਸਲ ਸ਼ਿਆਮਕ ਡਾਵਰ ਦੇ ਇੰਸਟੀਚਿਊਟ ਫ਼ਾਰ ਪਰਫ਼ਾਰਮਿੰਗ ਆਰਟਸ ਵਲੋਂ 'ਸਮਰ ਫ਼ੰਕ 2019' ਤਹਿਤ ਇਹ ਡਾਂਸ ਪ੍ਰੋਗਰਾਮ ਕਰਵਾਇਆ ਗਿਆ ਸੀ। ਜਿਸ ਵਿਚ ਆਰਾਧਿਆ ਨੇ ਜ਼ਬਰਦਸਤ ਡਾਂਸ ਕੀਤਾ। ਆਰਾਧਿਆ ਨੂੰ ਵੇਖ ਕੇ ਇੰਝ ਲੱਗਦਾ ਸੀ ਕਿ ਜਿਵੇਂ ਉਹ ਪ੍ਰੋਫ਼ੈਸ਼ਨਲ ਡਾਂਸਰ ਹੋਵੇ। ਆਰਾਧਿਆ ਦੇ ਡਾਂਸ ਦਾ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਆਰਾਧਿਆ ਨੇ ਇਸ ਪ੍ਰੋਗਰਾਮ ਦੌਰਾਨ ਰਣਬੀਰ ਸਿੰਘ ਦੀ ਫ਼ਿਲਮ 'ਗਲੀ ਬੁਆਏ' ਦੇ ਟਾਈਟਲ ਗੀਤ 'ਤੇ ਡਾਂਸ ਕੀਤਾ। ਆਰਾਧਿਆ ਨੇ ਇਸ ਦੌਰਾਨ ਗੁਲਾਬੀ ਰੰਗ ਦੀ ਫ਼ਰਾਕ ਤੇ ਡੈਨਿਮ ਜੈਕੇਟ ਪਹਿਨੀ ਹੋਈ ਸੀ। ਇਸ ਖ਼ਾਸ ਮੌਕੇ 'ਤੇ ਆਰਾਧਿਆ ਦੀ ਮਦਦ ਲਈ ਮੰਮੀ ਐਸ਼ਵਰਿਆ ਰਾਏ, ਪਿਤਾ ਅਭਿਸ਼ੇਕ ਬਚਨ, ਦਾਦੀ ਜਯਾ ਬੱਚਨ ਅਤੇ ਭੂਆ ਸ਼ਵੇਤਾ ਬੱਚਨ ਵੀ ਪ੍ਰੋਗਰਾਮਮ ਵਿਚ ਮੌਜੂਦ ਸਨ ਜਦਕਿ ਅਰਾਧਿਆ ਦੇ ਦਾਦਾ ਅਮਿਤਾਭ ਬੱਚਨ ਆਪਣੇ ਕਿਸੇ ਕੰਮ ਕਾਰਨ ਅਪਣੀ ਪੋਤੀ ਦੇ ਇਸ ਪ੍ਰੋਗਰਾਮ ਵਿਚ ਨਹੀਂ ਪੁੱਜ ਸਕੇ।