
ਐਸ਼ਵਰਿਆ ਰਾਏ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨ ਹੈ ਅਤੇ ਐਸ਼ਵਰਰਿਆ ਰਾਏ ਬੱਚਨ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਕਾਫ਼ੀ ਨਾਮ ਕਮਾ ਚੁੱਕੀ ਹੈ। ਦੱਸ ਦਈਏ ਕਿ...
ਐਸ਼ਵਰਿਆ ਰਾਏ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨ ਹੈ ਅਤੇ ਐਸ਼ਵਰਰਿਆ ਰਾਏ ਬੱਚਨ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਕਾਫ਼ੀ ਨਾਮ ਕਮਾ ਚੁੱਕੀ ਹੈ। ਦੱਸ ਦਈਏ ਕਿ ਐਸ਼ਵਰਿਆ ਰਾਏ ਬੱਚਨ ਪਰਿਵਾਰ ਦੀ ਤਾਂ ਚਹੇਤੀ ਹੈ ਹੀ, ਨਾਲ ਹੀ ਉਹ ਅਪਣੇ ਪੇਕੇ 'ਚ ਵੀ ਸਾਰਿਆਂ ਦੀ ਚਹੇਤੀ ਹੈ। ਐਸ਼ਵਰਿਆ ਦੀ ਭਾਬੀ ਸ਼੍ਰੀਮਾ ਰਾਏ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਘਰ 'ਚ ਉਨ੍ਹਾਂ ਨੂੰ ਕਿਸ ਨਾਮ ਤੋਂ ਬੁਲਾਇਆ ਜਾਂਦਾ ਹੈ।
Aishwarya
ਸ਼੍ਰੀਮਾ ਰਾਏ ਤੋਂ ਇੰਸਟਾਗ੍ਰਾਮ ਉੱਤੇ ਇਕ ਸ਼ਖਸ ਨੇ ਪੁਛਿਆ ਤੁਸੀ ਅਪਣੇ ਬੱਚਿਆਂ ਨੂੰ ਕਿਵੇਂ ਦੱਸਦੀ ਹੋ ਕਿ ਉਨ੍ਹਾਂ ਦੀ ਭੂਆ ਕਿੰਨੀ ਫੇਮਸ ਹੈ? ਇਸ 'ਤੇ ਸ਼੍ਰੀਮਾ ਨੇ ਜਵਾਬ ਦਿੱਤਾ ਕਿ ਮੇਰੇ ਘਰ 'ਚ ਇਹ ਕਦੇ ਵੀ ਇਕ ਵਿਸ਼ਾ ਨਹੀਂ ਰਿਹਾ ਹੈ। ਐਸ਼ਵਰਿਆ ਰਾਏ ਨੂੰ ਘਰ 'ਚ ਬੱਚੇ ‘ਗੁਲੂ ਭੂਆ’ ਦੇ ਨਾਮ ਤੋਂ ਬੁਲਾਉਂਦੇ ਹਨ। ਬੱਚਿਆਂ ਦੇ ਨਾਲ ਉਨ੍ਹਾਂ ਦਾ ਇਕ ਖਾਸ ਲਗਾਓ ਵੀ ਹੈ। ਐਸ਼ ਅਪਣੀ ਬੇਟੀ ਆਰਾਧਿਆ ਨੂੰ ਵੀ ਬਹੁਤ ਪਿਆਰ ਕਰਦੀ ਹੈ। ਉਹ ਜਿੱਥੇ ਵੀ ਜਾਂਦੀ ਹੈ ਆਰਾਧਿਆ ਨੂੰ ਨਾਲ ਲੈ ਕੇ ਜਾਂਦੀ ਹੈ।
Aishwarya Rai
ਕੁਝ ਦਿਨ ਪਹਿਲਾਂ ਹੀ ਐਸ਼ਵਰਿਆ ਦੀ ਧੀ ਆਰਾਧਿਆ ਦੇ ਜਨਮ ਦਿਨ ਮੌਕੇ ਬੱਚਨ ਪਰਿਵਾਰ ਨੇ ਪਾਰਟੀ ਰੱਖੀ ਸੀ ਜਿਸ ਵਿੱਚ ਕਈ ਬਾਲੀਵੁੱਡ ਸਿਤਾਰਿਆਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਵੀ ਐਸ਼ਵਰਿਆ ਨੇ ਸਾਰੇ ਬੱਚਿਆਂ ਨਾਲ ਖੂਬ ਮਸਤੀ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਐਸ਼ਵਰਿਆ ਦਾ ਆਪਣੀ ਮਾਂ, ਭਰਾ ਤੇ ਭਰਜਾਈ ਦੇ ਨਾਲ-ਨਾਲ ਘਰ ਦੇ ਬੱਚਿਆਂ ਨਾਲ ਖ਼ਾਸ ਲਗਾਅ ਹੈ। ਉਹ ਅਕਸਰ ਹੀ ਭਰਾ ਦੇ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ।
Aishwarya Rai Bachchan
ਇਸ ਦੇ ਨਾਲ ਹੀ ਐਸ਼ਵਰਿਆ ਦੀ ਨਨਾਣ ਸ਼ਵੇਤਾ ਬੱਚਨ ਦੇ ਬੱਚੇ ਵੀ ਐਸ਼ਵਰਿਆ ਦੇ ਕਾਫੀ ਕਰੀਬ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੋਂ ਬਾਅਦ ਪਤੀ ਅਭਿਸ਼ੇਕ ਬੱਚਨ ਦੇ ਨਾਲ ਫਿਲਮ ਕਰਦੀ ਨਜ਼ਰ ਆਏਗੀ। ਅਜਿਹਾ 8 ਸਾਲ ਬਾਅਦ ਹੋਵੇਗਾ ਜਦੋਂ ਦੋਨੋਂ ਸਿਤਾਰੇ ਇਕੱਠੇ ਸਕਰੀਨ ਸ਼ੇਅਰ ਕਰਨਗੇ। ਲਗਭਗ 10 ਫਿਲਮਾਂ ਵਿੱਚ ਦੋਨੋਂ ਇਕੱਠੇ ਨਜ਼ਰ ਆ ਚੁੱਕੇ ਹਨ।
ਜਾਣਕਾਰੀ ਮੁਤਾਬਿਕ ਹੁਣ ਅਨੁਰਾਗ ਕਸ਼ਿਅਪ ਦੀ ਫਿਲਮ ਗੁਲਾਬ ਜਾਮੁਨ ਵਿੱਚ ਦੋਨੋਂ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ। ਅਕਸਰ ਹੀ ਸੋਸ਼ਲ ਮੀਡੀਆ 'ਤੇ ਐਸ਼ਵਰਆ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੀ ਰਹਿੰਦੀ ਹੈ।