ਅਦਾਕਾਰ ਅਰਜੁਨ ਰਾਮਪਾਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪ੍ਰੇਮਿਕਾ ਨੇ ਪੁੱਤਰ ਨੂੰ ਦਿਤਾ ਜਨਮ

By : GAGANDEEP

Published : Jul 21, 2023, 12:54 pm IST
Updated : Jul 21, 2023, 12:54 pm IST
SHARE ARTICLE
photo
photo

ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ੀ

 

ਮੁੰਬਈ:  ਬਾਲੀਵੁੱਡ ਅਦਾਕਾਰ ਅਰਜੁਨ ਰਾਮਪਾਲ ਦੇ ਘਰ ਚੌਥੀ ਵਾਰ ਕਿਲਕਾਰੀਆਂ ਗੂੰਜੀਆਂ ਹਨ। ਅਰਜੁਨ ਦੀ ਪ੍ਰੇਮਿਕਾ ਗੈਬਰੀਏਲਾ ਡੈਮੇਟ੍ਰਿਏਡਸ ਨੇ ਪੁੱਤਰ ਨੂੰ ਜਨਮ ਦਿਤਾ ਹੈ। ਅਰਜੁਨ ਰਾਮਪਾਲ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ।

 ਇਹ ਵੀ ਪੜ੍ਹੋ : ਭਾਰੀ ਹੰਗਾਮੇ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ 24 ਜੁਲਾਈ ਤੱਕ ਮੁਲਤਵੀ

ਉਨ੍ਹਾਂ ਨੇ ਪੋਸਟ 'ਚ ਬੇਬੀ ਟਾਵਲ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ- ਹੈਲੋ ਵਰਲਡ। ਅਰਜੁਨ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਮੈਂ ਅਤੇ ਮੇਰੇ ਪਰਿਵਾਰ ਨੇ ਅੱਜ ਇਕ ਬੇਟੇ ਦਾ ਸਵਾਗਤ ਕੀਤਾ ਹੈ। ਮਾਂ ਤੇ ਬੱਚਾ ਦੋਵੇਂ ਠੀਕ ਹਨ। ਡਾਕਟਰਾਂ ਤੇ ਨਰਸਾਂ ਦੀ ਸ਼ਾਨਦਾਰ ਟੀਮ ਦਾ ਧੰਨਵਾਦ। ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ। ਤੁਹਾਡੇ ਸਾਰਿਆਂ ਨੂੰ ਪਿਆਰ ਤੇ ਸਮਰਥਨ ਲਈ ਧੰਨਵਾਦ। ਹੈਲੋ ਵਰਲਡ, 0.07.2023।'

ਦੱਸ ਦਈਏ ਕਿ ਅਰਜੁਨ ਰਾਮਪਾਲ ਤੇ ਉਨ੍ਹਾਂ ਦੀ ਪ੍ਰੇਮਿਕਾ ਗੈਬਰੀਏਲਾ ਡੀਮੇਟ੍ਰੀਡੇਸ ਪਿਛਲੇ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਅਰਜੁਨ ਆਪਣੀ ਪਹਿਲੀ ਪਤਨੀ ਮੇਹਰ ਜੇਸੀਆ ਤੋਂ ਤਲਾਕ ਲੈਣ ਤੋਂ ਬਾਅਦ ਗੈਬਰੀਏਲਾ ਨਾਲ ਰਿਲੇਸ਼ਨਸ਼ਿਪ 'ਚ ਹਨ। ਦੋਵਾਂ ਦਾ ਪਹਿਲਾਂ ਹੀ ਇਕ ਬੇਟਾ ਏਰਿਕ ਹੈ, ਜੋ ਹਾਲ ਹੀ 'ਚ ਚਾਰ ਸਾਲ ਦਾ ਹੋਇਆ ਹੈ।

 ਇਹ ਵੀ ਪੜ੍ਹੋ : ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਇਨ੍ਹਾਂ ਸਿਤਾਰਿਆਂ ਨੇ ਫੜੀ ਬਾਂਹ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement