
11 ਦੋਸ਼ੀਆਂ ਨੂੰ ਰਿਹਾਅ ਕਰਨ ਵਾਲੇ ਗੁਜਰਾਤ ਸਰਕਾਰ ਦੇ ਫੈਸਲੇ ਦੀ ਕੀਤੀ ਨਿੰਦਿਆ
ਮੁੰਬਈ : ਉੱਘੇ ਲੇਖਕ ਜਾਵੇਦ ਅਖ਼ਤਰ ਨੇ ਗੁਜਰਾਤ ਵਿੱਚ 2002 ਵਿੱਚ ਹੋਏ ਦੰਗਿਆਂ ਦੌਰਾਨ ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਅਤੇ ਉਸਦੇ ਪਰਿਵਾਰ ਦੇ ਸੱਤ ਮੈਂਬਰਾਂ ਦੀ ਹੱਤਿਆ ਦੇ 11 ਦੋਸ਼ੀਆਂ ਨੂੰ ਰਿਹਾਅ ਕਰਨ ਵਾਲੇ ਗੁਜਰਾਤ ਸਰਕਾਰ ਦੇ ਫੈਸਲੇ ਦੀ ਨਿੰਦਿਆ ਕੀਤੀ ਹੈ। ਜਾਵੇਦ ਅਖ਼ਤਰ ਨੇ ਕਿਹਾ ਹੈ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾਅ ਹੋਣ 'ਤੇ ਮਠਿਆਈਆਂ ਖੁਆਈਆਂ ਗਈਆਂ ਅਤੇ ਉਨ੍ਹਾਂ ਨੂੰ ਹਾਰ ਪਾਏ ਗਏ।
Bilkis Bano case convicts released from jail
ਉੱਘੇ ਹਿੰਦੀ ਫਿਲਮ ਲੇਖਕ ਜਾਵੇਦ ਅਖ਼ਤਰ ਆਪਣੀ ਬੇਮਿਸਾਲ ਸ਼ੈਲੀ ਲਈ ਜਾਣੇ ਜਾਂਦੇ ਹਨ। ਜਾਵੇਦ ਦੇਸ਼ ਵਿੱਚ ਚੱਲ ਰਹੇ ਕਿਸੇ ਵੀ ਮੁੱਦੇ ਉੱਤੇ ਸਖ਼ਤ ਸ਼ਬਦਾਂ ਵਿੱਚ ਗੱਲ ਕਰਦੇ ਹਨ। ਇਸ ਦੌਰਾਨ ਜਾਵੇਦ ਅਖ਼ਤਰ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਦੀ ਰਿਹਾਈ ਨੂੰ ਲੈ ਕੇ ਨਾਰਾਜ਼ ਹਨ। ਜਿਸ ਦੇ ਤਹਿਤ ਜਾਵੇਦ ਅਖ਼ਤਰ ਨੇ ਗੁਜਰਾਤ ਸਰਕਾਰ ਦੇ ਫੈਸਲੇ ਦੀ ਨਿੰਦਾ ਕੀਤੀ ਹੈ।
Bilkis Bano
ਇਸ ਮਾਮਲੇ ਨੂੰ ਲੈ ਕੇ ਜਾਵੇਦ ਅਖਤਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇਕ ਟਵੀਟ ਕੀਤਾ ਹੈ, ਜਿਸ 'ਚ ਜਾਵੇਦ ਨੇ ਲਿਖਿਆ, ''ਜਿਨ੍ਹਾਂ ਨੇ 5 ਮਹੀਨੇ ਦੀ ਗਰਭਵਤੀ ਔਰਤ ਨਾਲ ਬਲਾਤਕਾਰ ਕੀਤਾ, 3 ਸਾਲ ਦੀ ਬੇਟੀ ਸਮੇਤ ਉਸ ਦੇ 7 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿਤਾ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਕੇ ਮਠਿਆਈਆਂ ਖੁਆਈਆਂ ਗਈਆਂ ਤੇ ਹਾਰ ਪਾਏ ਗਏ। ਕਿਸੇ ਵੀ ਚੀਜ਼ ਦੇ ਪਿੱਛੇ ਨਾ ਲੁਕੋ, ਸੋਚੋ ਕਿ ਸਾਡੇ ਸਮਾਜ ਵਿਚ ਕੁਝ ਬਹੁਤ ਹੀ ਗ਼ਲਤ ਹੋ ਰਿਹਾ ਹੈ''