
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਸੰਮਣ ਭੇਜਣ ਤੋਂ ਬਾਅਦ ਬਾਲੀਵੁੱਡ ਅਦਾਕਾਰ...
ਚੰਡੀਗੜ੍ਹ (ਸਸਸ) : ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਐਸ.ਆਈ.ਟੀ. ਵਲੋਂ ਸੰਮਣ ਭੇਜਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈਡਕੁਆਰਟਰ ਪਹੁੰਚੇ। ਇਸ ਦੌਰਾਨ ਐਸ.ਆਈ.ਟੀ. ਵਲੋਂ ਉਨ੍ਹਾਂ ਨੂੰ 2:30 ਘੰਟੇ ਪੁੱਛਗਿਛ ਕੀਤੀ ਗਈ। ਪੁੱਛਗਿਛ ਵਿਚ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ 2011 ਵਿਚ ਵਰਲਡ ਕਬੱਡੀ ਕੱਪ ਵਿਚ ਪ੍ਰਫ਼ਾਰਮ ਕਰਨ ਲਈ ਪੰਜਾਬ ਆਏ ਸੀ।
Akshay Kumar with Sukhbir Badalਉਦੋਂ ਉਨ੍ਹਾਂ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ ਹੋਈ ਸੀ। ਇਸ ਤੋਂ ਇਲਾਵਾ, ਉਨ੍ਹਾਂ ਦੀ ਦੋ-ਤਿੰਨ ਵਾਰ ਹੋਰ ਸਰਵਜਨਿਕ ਪ੍ਰੋਗਰਾਮਾਂ ਵਿਚ ਹੀ ਮੁਲਾਕਾਤ ਹੋਈ ਹੈ ਪਰ ਉਹ ਪੰਜਾਬ ਤੋਂ ਬਾਹਰ ਉਨ੍ਹਾਂ ਨੂੰ ਕਿਤੇ ਨਹੀਂ ਮਿਲੇ ਹਨ। ਇਸ ਸਬੰਧੀ ਉਨ੍ਹਾਂ ਦੇ ਵਕੀਲ ਸੰਤਪਾਲ ਸੰਧੂ ਨੇ ਪੱਤਰਕਾਰ ਨਾਲ ਗੱਲ ਬਾਤ ਦੇ ਦੌਰਾਨ ਕਿਹਾ ਕਿ ਅਕਸ਼ੇ ਕੁਮਾਰ ਤੋਂ ਪੁੱਛਗਿਛ ਦੇ ਦੌਰਾਨ 42 ਸਵਾਲ ਪੁੱਛੇ ਗਏ। ਮੁੱਖ ਸਵਾਲ ਰਾਮ ਰਹੀਮ ਦੇ ਨਾਲ ਉਨ੍ਹਾਂ ਦੀ ਮੀਟਿੰਗ ਨੂੰ ਲੈ ਕੇ ਕੀਤਾ ਗਿਆ।
ਜਿਸ ਦਾ ਸਪੱਸ਼ਟੀਕਰਨ ਉਹ ਟਵੀਟ ਕਰ ਕੇ ਪਹਿਲਾਂ ਦੇ ਚੁੱਕੇ ਸਨ। ਹਰਬੰਸ ਜਲਾਲ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਉਨ੍ਹਾਂ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਚ ਪਹਿਲਾਂ ਹੀ ਸਾਫ਼ ਹੋ ਚੁੱਕਿਆ ਹੈ ਕਿ ਉਹ ਜ਼ੁਬਾਨੀ ਰਾਮ ਰਹੀਮ ਅਤੇ ਅਕਸ਼ੇ ਦੀ ਮੁਲਾਕਾਤ ਦਾ ਜ਼ਿਕਰ ਕਰ ਰਹੇ ਹਨ। ਇਸ ਸਬੰਧੀ ਉਨ੍ਹਾਂ ਦੇ ਕੋਲ ਕੋਈ ਸਬੂਤ ਨਹੀਂ ਹਨ। ਇਸ ਪੂਰੇ ਮਾਮਲੇ ਨੂੰ ਲੈ ਕੇ ਅਕਸ਼ੇ ਕੁਮਾਰ ਨੇ ਐਸ.ਆਈ.ਟੀ. ਦੇ ਸਾਹਮਣੇ ਅਪਣਾ ਬਿਆਨ ਦਰਜ ਕਰਵਾਇਆ ਹੈ
Sukhbir & Akshayਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਨਾਮ ਇਸ ਵਿਵਾਦ ਵਿਚ ਬਿਨਾਂ ਵਜ੍ਹਾ ਕਿਉਂ ਖਿੱਚ ਲਿਆ ਗਿਆ ਹੈ। ਉਨ੍ਹਾਂ ‘ਤੇ ਅਪਣੇ ਫਲੈਟ ‘ਚ ਮੀਟਿੰਗ ਕਰਵਾ ਕੇ ਡੀਲ ਕਰਵਾਉਣ ਦੇ ਦੋਸ਼ ਲੱਗ ਰਹੇ ਹਨ। ਇਹ ਕਿਸੇ ਫ਼ਿਲਮੀ ਕਹਾਣੀ ਦੀ ਤਰ੍ਹਾਂ ਹੀ ਮਨ-ਘੜਤ ਹਨ। ਸਾਲ 2015 ਵਿਚ ਜਿਸ ਸਮੇਂ ਉਨ੍ਹਾਂ ਦੇ ਫਲੈਟ ‘ਚ ਮੀਟਿੰਗ ਹੋਣ ਦੀ ਗੱਲ ਕੀਤੀ ਜਾ ਰਹੀ ਹੈ, ਉਸ ਸਮੇਂ ਉਹ ਅਪਣੀ ਫ਼ਿਲਮ ਗੱਬਰ ਇਜ਼ ਬੈਕ ਅਤੇ ਫ਼ਿਲਮ ਬੇਬੀ ਦੇ ਕੰਮ ਵਿਚ ਕਾਫ਼ੀ ਵਿਅਸਤ ਸਨ। ਉਹ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਪਰਵਾਰ ਨੂੰ ਨਾ ਤਾਂ ਕਦੇ ਮਿਲੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਜਾਣਦੇ ਹਨ।