
ਬੇਅਦਬੀ ਅਤੇ ਗੋਲੀਕਾਂਡ ਆਦਿ ਮਾਮਲਿਆਂ ਦੀ ਜਾਂਚ ਹਿਤ ਗਠਤ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਛੇਤੀ ਹੀ ਸਾਬਕਾ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ..........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਬੇਅਦਬੀ ਅਤੇ ਗੋਲੀਕਾਂਡ ਆਦਿ ਮਾਮਲਿਆਂ ਦੀ ਜਾਂਚ ਹਿਤ ਗਠਤ ਵਿਸ਼ੇਸ਼ ਜਾਂਚ ਟੀਮ (ਸਿਟ) ਵਲੋਂ ਛੇਤੀ ਹੀ ਸਾਬਕਾ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਵੀ ਬਤੌਰ ਗਵਾਹ ਸੱਦਿਆ ਜਾ ਰਿਹਾ ਹੋਣ ਦੀ ਸੰਭਾਵਨਾ ਹੈ। ਦਸਣਯੋਗ ਹੈ ਕਿ ਬੀਤੀ 9 ਨਵੰਬਰ ਨੂੰ ਸਿਟ ਵਲੋਂ ਇਸ ਸਿਲਸਿਲੇ ਤਤਕਾਲੀ (2015 ਵਿਚ ਬੇਅਦਬੀ ਅਤੇ ਗੋਲੀਕਾਂਡ ਵਾਪਰਨ ਸਮੇ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ)
ਅਤੇ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਦਿਵਾਉਣ ਵਿਚ ਸ਼ੱਕੀ ਭੂਮਿਕਾ ਨਿਭਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਫ਼ਿਲਮ ਅਦਾਕਾਰ ਅਕਸ਼ੇ ਕੁਮਾਰ ਨੂੰ ਕ੍ਰਮਵਾਰ 16, 19 ਅਤੇ 21 ਨਵੰਬਰ ਨੂੰ ਤਲਬ ਕੀਤਾ ਜਾ ਚੁਕਾ ਹੈ। ਅਕਸ਼ੇ ਕੁਮਾਰ ਦਾ ਨਾਮ ਗਿਆਨੀ ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਭਰਾ ਹਿਮੰਤ ਸਿੰਘ ਦੇ ਵੱਖ-ਵੱਖ ਬਿਆਨਾਂ ਨਾ ਉਭਰਿਆ ਸੀ। ਇਨ੍ਹਾਂ ਦੇ ਬਿਆਨਾਂ ਵਿਚ ਗਿਆਨੀ ਗੁਰਬਚਨ ਸਿੰਘ ਅਤੇ ਡਾਕਟਰ ਚੀਮਾ ਦਾ ਵੀ ਜ਼ਿਕਰ ਹੋਇਆ ਹੋਣ ਵਜੋਂ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਦੀਆਂ ਪੇਸ਼ੀਆਂ ਮਗਰੋਂ ਅਗਲਾ ਸਿਲਸਿਲਾ ਉਕਤ ਦੋਵਾਂ 'ਤੇ ਆਧਾਰਤ ਹੋ ਸਕਦਾ ਹੈ।
Giani Gurmukh Singh
ਦਸਣਯੋਗ ਹੈ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੇ ਮੁਖੀ ਜਸਟਿਸ ਰਣਜੀਤ ਸਿੰਘ (ਸੇਵਾਮੁਕਤ) ਨੇ 'ਸਪੋਕਸਮੈਨ ਵੈਬ ਟੀਵੀ' ਕੋਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਦਸਿਆ ਸੀ ਕਿ, 'ਕਮਿਸ਼ਨ ਨੇ ਨਾ ਕਦੇ ਹਿੰਮਤ ਸਿੰਘ ਬਿਆਨ ਦੇਣ ਲਈ ਆਖਿਆ ਤੇ ਨਾ ਹੀ ਕਦੇ ਸੰਮਨ ਕੀਤਾ। ਇਕ ਦਿਨ ਉਹ ਖ਼ੁਦ ਕਮਿਸ਼ਨ ਦੇ ਦਫ਼ਤਰ ਆਇਆ ਤੇ ਉਸ ਨੇ ਕਿਹਾ ਕਿ ਉਹ ਮਾਮਲੇ ਬਾਰੇ ਜਾਣਕਾਰੀ ਰਖਦਾ ਹੈ ਤੇ ਬਿਆਨ ਦਰਜ ਕਰਵਾਉਣਾ ਚਾਹੁੰਦਾ ਹੈ। ਕਮਿਸ਼ਨ ਨੇ ਹਿੰਮਤ ਸਿੰਘ ਨੂੰ ਬਕਾਇਦਾ ਕੋਰਟ ਰੂਮ ਵਿਚ ਬੁਲਾ ਰਵਾਇਤ ਮੁਤਾਬਕ ਪਹਿਲਾਂ ਬਿਆਨ ਸੱਚੇ ਹੋਣ ਦੀ ਸਹੁੰ ਚੁਕਾਈ ਗਈ
ਅਤੇ ਫਿਰ ਹਿੰਮਤ ਸਿੰਘ ਨੇ ਜ਼ੁਬਾਨੀ ਕੋਈ ਬਿਆਨ ਦਰਜ ਕਰਨ ਦੀ ਬਜਾਏ, ਪਹਿਲਾਂ ਤੋਂ ਹੀ ਪੰਜਾਬੀ ਭਾਸ਼ਾ ਵਿਚ ਗੁਰਮੁਖੀ ਅੰਦਰ ਟਾਈਪ ਕਰਵਾ ਲਿਆਂਦਾ ਗਿਆ 6 ਪੰਨਿਆਂ ਦਾ ਅਪਣਾ ਦਸਤਖ਼ਤ ਕੀਤਾ ਬਿਆਨ ਹੀ ਕਮਿਸ਼ਨ ਨੂੰ ਸੌਂਪਿਆ ਜਿਸ ਨਾਲ ਕਿ ਚਾਰ ਪੱਤਰ- ਸਿਰਸਾ ਡੇਰਾ ਮੁਖੀ ਦਾ ਦਸਤਖ਼ਤਾਂ ਹੇਠ ਅਕਾਲ ਤਖ਼ਤ ਨੂੰ ਲਿਖਿਆ ਮਾਫ਼ੀਨਾਮਾ, ਅਕਾਲ ਤਖ਼ਤ ਵਲੋਂ ਜਥੇਦਾਰ ਦੇ ਦਸਤਖ਼ਤਾਂ ਹੇਠ ਦਿਤੀ ਗਈ ਮਾਫ਼ੀ, ਵਾਪਸ ਲਈ ਗਈ ਮਾਫ਼ੀ ਅਤੇ ਮਾਫ਼ੀ ਦੇਣ ਬਾਰੇ ਜਥੇਦਾਰ ਦੇ ਦਸਤਖ਼ਤਾਂ ਹੇਠ ਜਾਰੀ ਇਕ ਪ੍ਰੈਸ ਰਿਲੀਜ਼ ਦੀਆਂ ਨਕਲਾਂ ਵੀ ਨੱਥੀ ਕੀਤੀਆਂ ਗਈਆਂ ਸਨ
ਤੇ ਜੋ ਗੱਲ ਕਮਿਸ਼ਨ ਆਫ਼ ਇਨਕੁਆਇਰੀ ਕੋਲ ਦਰਜ ਹੋ ਟਿਪਣੀ ਸਾਹਿਤ ਮੁਕੰਮਲ ਰੀਪੋਰਟ ਰਾਹੀਂ ਦਾਇਰ ਹੋ ਚੁਕੀ ਹੈ ਉਸ ਦੀ ਕਾਨੂੰਨੀ ਮਹੱਤਤਾ ਬਰਕਰਾਰ ਰਹੇਗੀ। ਇਹ ਹੁਣ ਗਵਾਹ ਉਤੇ ਹੈ ਕਿ ਉਹ ਅਪਣੇ ਪਿਛਲੇ ਦਾਅਵੇ ਨੂੰ ਕਿਸ ਅਧਾਰ ਉਤੇ ਗ਼ਲਤ ਅਤੇ ਨਵੇਂ ਦਾਅਵੇ ਨੂੰ ਕਿਸ ਸਬੂਤ ਦੇ ਆਧਾਰ ਉਤੇ ਸਹੀ ਸਾਬਤ ਕਰ ਅਦਾਲਤ ਆਦਿ ਕੋਲ ਦਰਜ ਕਰਵਾਉਣ ਵਿਚ ਸਫ਼ਲ ਹੁੰਦਾ ਹੈ।