'ਸਿਟ' ਵਲੋਂ ਸੁਖਬੀਰ ਤੋਂ ਚੰਡੀਗੜ੍ਹ 'ਚ ਹੀ ਪੁਛਗਿਛ ਕਰਨ ਦੀ ਸੰਭਾਵਨਾ
Published : Nov 19, 2018, 8:08 am IST
Updated : Nov 19, 2018, 8:08 am IST
SHARE ARTICLE
Sukhbir Singh Badal
Sukhbir Singh Badal

ਬੇਅਦਬੀ ਤੇ ਗੋਲੀਕਾਂਡ ਆਦਿ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿਟ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ..........

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਬੇਅਦਬੀ ਤੇ ਗੋਲੀਕਾਂਡ ਆਦਿ ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿਟ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਸੋਮਵਾਰ ਨੂੰ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ ਵਿਚ ਹੀ ਪੁਛਗਿਛ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਤਾਂ ਹੋਈ ਹੈ

ਪਰ ਜਾਣਕਾਰ ਹਲਕਿਆਂ ਮੁਤਾਬਿਕ ਸੁਖਬੀਰ ਨੂੰ ਭਲਕੇ ਬਾਅਦ ਦੁਪਹਿਰ ਮਿਥੇ ਸਮੇਂ  ਢਾਈ ਵਜੇ ਹੀ ਚੰਡੀਗੜ੍ਹ 'ਚ ਸਿਟ ਕੋਲ ਪੇਸ਼ ਹੋਣ ਦੀ ਵਿਵਸਥਾ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਡੇਰੀ ਉਮਰ ਦੇ ਮਦੇਨਜ਼ਰ ਸਿਟ ਅਧਿਕਾਰੀ ਉਨ੍ਹਾਂ ਦੇ ਐਮਐਲਏ ਫ਼ਲੈਟ ਗਏ ਸਨ ਪਰ ਸੁਖਬੀਰ ਦੇ ਮਾਮਲੇ 'ਚ ਅਜਿਹਾ ਨਾ ਕਰ ਕੇ ਸਿਟ ਵਲੋਂ ਚੰਡੀਗੜ੍ਹ 'ਚ ਮੁਕੱਰਰ ਸਥਾਨ ਉਤੇ ਸੱਦਿਆ ਜਵੇਗਾ।

ਹਲਾਂਕਿ ਇਸ ਬਾਰੇ ਸੁਖਬੀਰ ਨੇ ਸਨਿਚਰਵਾਰ ਅਪਣੇ ਹਸਤਾਖਰ ਹੇਠ ਸਿਟ ਮੁਖੀ ਏਡੀਜੀਪੀ ਪ੍ਰਬੋਧ ਕੁਮਾਰ (ਆਈਪੀਐਸ) ਨੂੰ ਚਿੱਠੀ ਲਿਖ ਕੇ ਮੰਗ ਕੀਤੀ ਸੀ ਕਿ ਉਨ੍ਹਾਂ ਕੋਲੋਂ 19 ਨਵੰਬਰ ਨੂੰ ਅੰਮ੍ਰਿਤਸਰ ਦੀ ਬਜਾਏ ਚੰਡੀਗੜ੍ਹ ਵਿਚ ਹੀ ਪੁਛਗਿਛ ਕੀਤੀ ਜਾਵੇ। ਪਰ ਐਤਵਾਰ ਅੰਮ੍ਰਿਤਸਰ ਨੇੜੇ ਰਾਜਾਸਾਂਸੀ 'ਚ ਨਿਰੰਕਾਰੀ ਮੰਡਲ 'ਤੇ ਹੋਏ ਹਮਲੇ ਕਾਰਨ ਵੀ ਉਥੇ ਬਣੇ ਸੰਵੇਦਨਸ਼ੀਲ ਮਹੌਲ ਦੇ ਮਦੇਨਜ਼ਰ ਸੁਖਬੀਰ ਕੋਲੋਂ ਪੁਛਗਿਛ ਦਾ ਸਥਾਨ ਬਦਲਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM
Advertisement