
ਮੁੰਬਈ ਪੁਲਿਸ ਨੇ ਫਿਲਮ ਐਕਟਰ ਆਲੋਕ ਨਾਥ ਦੇ ਖਿਲਾਫ਼ ਬਲਾਤਕਾਰ ਦੀਆਂ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਦੇ ....
ਮੁੰਬਈ (ਭਾਸ਼ਾ): ਮੁੰਬਈ ਪੁਲਿਸ ਨੇ ਫਿਲਮ ਐਕਟਰ ਆਲੋਕ ਨਾਥ ਦੇ ਖਿਲਾਫ਼ ਬਲਾਤਕਾਰ ਦੀਆਂ ਧਾਰਾਵਾਂ ਵਿਚ ਕੇਸ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਮੁੰਬਈ ਪੁਲਿਸ ਦੇ ਐਡੀਸ਼ਨਲ ਸੀਪੀ ਮਨੋਜ ਸ਼ਰਮਾ ਨੇ ਦੱਸਿਆ ਹੈ ਕਿ ਓਸ਼ੀਵਾਰਾ ਪੁਲਿਸ ਨੇ ਲੇਖਿਕਾ ਵਿਨਤਾ ਨੰਦਾ ਦੀ ਸ਼ਿਕਾਇਤ 'ਤੇ ਆਲੋਕ ਨਾਥ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
Mumbai Police file rape case
#MeToo ਦੇ ਤਹਿਤ ਟੀਵੀ ਲੇਖਿਕਾ ਵਿਨਤਾ ਨੰਦਾ ਨੇ ਪਿਛਲੇ ਦਿਨੀ ਆਲੋਕ ਨਾਥ 'ਤੇ ਸਰੀਰਕ ਸ਼ੋਸ਼ਣ ਕਰਨ ਦਾ ਇਲਜ਼ਾਮ ਲਗਾਇਆ ਸੀ। ਜਿਸ ਤੋਂ ਬਾਅਦ ਆਲੋਕ ਨਾਥ 'ਤੇ ਕਈ ਦੂਜੀ ਅਭਿਨੇਤਰੀਆਂ ਨੇ ਵੀ ਗਲਤ ਵਿਵਹਾਰ ਕਰਨ ਦੇ ਇਲਜ਼ਾਮ ਲਗਾਏ ਸੀ।ਦੱਸ ਦਈਏ ਕਿ ਵਿਨਤਾ ਨੰਦਾ ਨੇ ਫੇਸਬੁਕ 'ਤੇ ਅਪਣੀ ਗੱਲ ਸ਼ੇਅਰ ਕਰਨ ਤੋਂ ਬਾਅਦ ਮੁੰਬਈ ਪੁਲਿਸ ਵਿਚ ਸ਼ਿਕਾਇਤ ਵੀ ਦਰਜ ਕਰਵਾਈ ਸੀ। ਜਦੋਂ ਕਿ ਆਲੋਕ ਨਾਥ ਨੇ ਉਨ੍ਹਾਂ ਦੇ ਇਲਜ਼ਾਮਾ ਨੂੰ ਝੂਠਾ ਦੱਸਿਆ ਸੀ।
Alok Nath
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਵਿਨਤਾ ਨੰਦਾ ਦੇ ਖਿਲਾਫ ਅਪਮਾਨ ਦਾ ਕੇਸ ਵੀ ਦਰਜ ਕਰਾਇਆ ਸੀ। ਉਨ੍ਹਾਂ ਦੀ ਪਤਨੀ ਨੇ 12 ਅਕਤੂਬਰ ਨੂੰ ਅੰਬੋਲੀ ਪੁਲਿਸ ਸਟੇਸ਼ਨ 'ਚ ਇਕ ਪੱਤਰ ਲਿਖਿਆ ਸੀ। ਆਲੋਕ ਨਾਥ ਨੇ ਹੇਠਲੀ ਅਦਾਲਤ ਨੂੰ ਵੀ ਬੇਨਤੀ ਕੀਤੀ ਸੀ ਕਿ ਉਹ ਮਾਣਹਾਨੀ ਮਾਮਲੇ 'ਚ ਗਭਿੰਰਤਾ ਵਿਖਾਉਣ ਅਤੇ ਇਸ ਦੀ ਜਾਂਚ ਕਰਵਾਉਣ। ਲੇਖਿਕ ਅਤੇ ਫਿਲਮ ਨਿਰਮਾਤਾ ਵਿਨਤਾ ਨੰਦਾ ਨੇ ਫੇਸਬੁਕ ਪੋਸਟ ਦੇ ਰਾਹੀ ਆਲੋਕ ਨਾਥ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਸੀ।
Alok Nath
19 ਸਾਲ ਪਹਿਲਾਂ ਦੀ ਘਟਨਾ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ 1994 ਵਿਚ ਆਲੋਕ ਨਾਥ ਨੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਸੀ। ਵਿਨਤਾ ਨੇ ਦੱਸਿਆ ਕਿ ਉਸ ਸਮੇਂ ਉਹ ਟੀਵੀ ਦੇ ਨੰਬਰ ਵਨ ਸ਼ੋਅ ਜੰਗਲ ਤਾਰਾ ਨੂੰ ਪ੍ਰੋਡਿਊਸ ਕਰ ਰਹੀ ਸੀ ਅਤੇ ਆਲੋਕ ਨਾਥ ਇਸ ਸ਼ੋਅ ਦੀ ਲੀਡ ਅਦਾਕਾਰਾ ਦੇ ਪਿੱਛੇ ਪਏ ਰਹਿੰਦੇ ਸਨ। ਵਿਨਤਾ ਨੇ ਲਿਖਿਆ ਸੀ ਕਿ ਉਹ ਸ਼ਰਾਬੀ ਸਨ, ਬੇਸ਼ਰਮ ਸਨ ਅਤੇ ਘਿਣਾਉਣੇ ਵੀ ਸਨ ਪਰ ਉਹ ਉਸ ਸਮੇਂ 'ਚ ਟੀਵੀ ਦੇ ਸਟਾਰ ਵੀ ਸਨ।
Alok Nath
ਇਸ ਲਈ ਮੰਦੇ ਵਰਤਾਓ ਲਈ ਨਾ ਸਿਰਫ ਉਨ੍ਹਾਂ ਨੂੰ ਮਾਫ ਕਰ ਦਿਤਾ ਜਾਂਦਾ ਸੀ ਸਗੋਂ ਕਈ ਲੋਕ ਉਨ੍ਹਾਂ ਨੂੰ ਹੋਰ ਵੀ ਮੰਦਾ ਕੰਮ ਕਰਨ ਲਈ ਉਕਸਾਉਂਦੇ ਸਨ। ਨਾਲ ਹੀ ਉਨ੍ਹਾਂ ਨੇ ਇਹ ਵੀ ਲਿਖੀਆ ਸੀ ਕਿ ਆਲੋਕ ਨਾਥ ਦੀ ਪਤਨੀ ਮੇਰੀ ਬੈਸਟ ਫਰੈਂਡ ਸੀ ਜਿਸ ਕਰਕੇ ਉਹ ਇਕ ਦੂਜੇ ਦੇ ਘਰ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਦੌਰਾਨ 1994 ਵਿਚ ਆਲੋਕ ਨਾਥ ਨੇ ਉਨ੍ਹਾਂ ਦਾ ਬਲਾਤਕਾਰ ਕੀਤਾ ਸੀ।