Vir Das: ਵੀਰ ਦਾਸ ਨੇ ਬਿਹਤਰੀਨ ਕਾਮੇਡੀ ਸੀਰੀਜ਼ ਲਈ ਪਹਿਲਾ ਐਮੀ ਅਵਾਰਡ ਜਿੱਤਿਆ
Published : Nov 21, 2023, 3:39 pm IST
Updated : Nov 21, 2023, 3:39 pm IST
SHARE ARTICLE
vir das
vir das

ਇਹ ਸਨਮਾਨ ਦੇਸ਼ ਨੂੰ ਸਮਰਪਿਤ ਕੀਤਾ

ਮਸ਼ਹੂਰ ਨਿਰਮਾਤਾ ਏਕਤਾ ਕਪੂਰ ਵੀ ਅੰਤਰਰਾਸ਼ਟਰੀ ਐਮੀ ਡਾਇਰੈਕਟੋਰੇਟ ਅਵਾਰਡ ਨਾਲ ਸਨਮਾਨਿਤ

 Vir Das wins maiden International Emmy Award : ਭਾਰਤੀ ਅਦਾਕਾਰ ਅਤੇ ਕਾਮੇਡੀਅਨ ਵੀਰ ਦਾਸ ਨੇ ਨੈੱਟਫਲਿਕਸ ’ਤੇ ਪ੍ਰਸਾਰਿਤ ਹੋਣ ਵਾਲੇ ਅਪਣੇ ਵਿਸ਼ੇਸ਼ ਸਟੈਂਡ-ਅੱਪ ਕਾਮੇਡੀ ਸ਼ੋਅ ‘ਵੀਰ ਦਾਸ: ਲੈਂਡਿੰਗ’ ਲਈ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ਵਿਚ ਐਮੀ ਐਵਾਰਡ ਜਿੱਤਿਆ ਹੈ ਅਤੇ ਉਨ੍ਹਾਂ ਨੂੰ ਇਹ ਸਨਮਾਨ ਅਪਣੇ ਦੇਸ਼ ਭਾਰਤ ਨੂੰ ਸਮਰਪਿਤ ਕੀਤਾ ਹੈ।

ਅਮਰੀਕਾ ਦੇ ਨਿਊਯਾਰਕ ਸਿਟੀ ’ਚ ਨਿਊਯਾਰਕ ਹਿਲਟਨ ਮਿਡਟਾਊਨ ’ਚ ਸੋਮਵਾਰ ਰਾਤ ਨੂੰ ਪੁਰਸਕਾਰ ਸਮਾਰੋਹ ਹੋਇਆ ਸੀ। ਦਾਸ ਨੂੰ ਦੂਜੀ ਵਾਰ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਇਸ ਸ਼੍ਰੇਣੀ ’ਚ ਉਨ੍ਹਾਂ ਪਹਿਲੀ ਵਾਰ ਪੁਰਸਕਾਰ ਜਿੱਤਿਆ ਹੈ। ਦਾਸ ਨੇ ਪ੍ਰਸਿੱਧ ਬ੍ਰਿਟਿਸ਼ ਟੀਨ ਕਾਮੇਡੀ ਸ਼ੋਅ ‘ਡੈਰੀ ਗਰਲਜ਼’ ਦੇ ਤੀਜੇ ਸੀਜ਼ਨ ਨਾਲ ਟਰਾਫੀ ਸਾਂਝੀ ਕੀਤੀ।

ਦਾਸ ਨੇ ਕਿਹਾ ਕਿ ਸਰਵੋਤਮ ਕਾਮੇਡੀ ਸੀਰੀਜ਼ ਲਈ ਅੰਤਰਰਾਸ਼ਟਰੀ ਐਮੀ ਅਵਾਰਡ ਜਿੱਤਣਾ ‘ਇਕ ਬੇਮਿਸਾਲ ਸਨਮਾਨ ਅਤੇ ਇਕ ਸੁਪਨਾ ਸਾਕਾਰ ਹੋਣ ਵਰਗਾ ਹੈ।’ ਨੈੱਟਫਲਿਕਸ ’ਤੇ ਇਹ ਅਦਾਕਾਰ ਦਾ ਚੌਥਾ ਸਟੈਂਡਅੱਪ ਵਿਸ਼ੇਸ਼ ਸੀ। ਉਨ੍ਹਾਂ ਕਿਹਾ, ‘‘ਇਹ ਪੁਰਸਕਾਰ ਮੇਰੀ ਟੀਮ ਅਤੇ ਨੈੱਟਫਲਿਕਸ ਲਈ ਹੈ, ਜਿਸ ਦੇ ਬਿਨਾਂ ਇਹ ਸੰਭਵ ਨਹੀਂ ਸੀ।’’ 

ਦਾਸ ਨੇ ਇਕ ਬਿਆਨ ’ਚ ਕਿਹਾ, ‘‘ਵੀਰ ਦਾਸ: ਲੈਂਡਿੰਗ’ ਲਈ ਕਾਮੇਡੀ ਸ਼੍ਰੇਣੀ ’ਚ ਐਮੀ ਜਿੱਤਣਾ ਨਾ ਸਿਰਫ਼ ਮੇਰੇ ਲਈ, ਸਗੋਂ ਪੂਰੇ ਭਾਰਤੀ ਕਾਮੇਡੀ ਜਗਤ ਲਈ ਇਕ ਪ੍ਰਾਪਤੀ ਹੈ। ‘ਵੀਰ ਦਾਸ: ਲੈਂਡਿੰਗ’ ਨੂੰ ਵਿਸ਼ਵ ਪੱਧਰ ’ਤੇ ਗੂੰਜਦਾ ਵੇਖਣਾ ਖੁਸ਼ੀ ਦੀ ਗੱਲ ਹੈ। ਨੈੱਟਫਲਿਕਸ, ਆਕਾਸ਼ ਸ਼ਰਮਾ ਅਤੇ ਰੈਗ ਟਾਈਗਰਮੈਨ ਦਾ ਧੰਨਵਾਦ ਜਿਨ੍ਹਾਂ ਨੇ ਇਸ ਨੂੰ ਖਾਸ ਬਣਾਇਆ।’’

ਉਨ੍ਹਾਂ ਕਿਹਾ, ‘‘ਇਹ ਸਫ਼ਰ ਕਿਸੇ ਵੀ ਅਸਾਧਾਰਣ ਤੋਂ ਘੱਟ ਨਹੀਂ ਰਿਹਾ ਅਤੇ ਨੈੱਟਫਲਿਕਸ ਨਾਲ ਮੇਰੇ ਪੰਜਵੇਂ ਵਿਸ਼ੇਸ਼ ਲਈ ਇਹ ਪ੍ਰਸ਼ੰਸਾ ਪ੍ਰਾਪਤ ਕਰਨਾ ਜਨੂੰਨ, ਲਗਨ ਅਤੇ ਦੁਨੀਆ ਭਰ ਦੇ ਲੋਕਾਂ ਦੇ ਅਟੁੱਟ ਸਮਰਥਨ ਦੀ ਸਿਖਰ ਵਾਂਗ ਮਹਿਸੂਸ ਕਰਦਾ ਹੈ, ਜਿਨ੍ਹਾਂ ਨੇ ‘ਵੀਰ ਦਾਸ: ਲੈਂਡਿੰਗ’ ਨੂੰ ਬਹੁਤ ਪਿਆਰ ਕੀਤਾ ਹੈ। ਪਿਆਰ ਦਿਤਾ।’’

ਦਾਸ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਕਾਮੇਡੀਅਨ ਵੀ ਹੈ। ਦਾਸ ਨੂੰ ‘ਗੋ ਗੋਆ ਗੋਨ’ ਅਤੇ ‘ਦਿੱਲੀ ਬੈਲੀ’ ਵਰਗੀਆਂ ਫਿਲਮਾਂ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ‘ਵੀਰ ਦਾਸ: ਲੈਂਡਿੰਗ’ ਲਈ ਐਵਾਰਡ ਜਿੱਤਿਆ। ਇਸ ਤੋਂ ਪਹਿਲਾਂ, ਉਨ੍ਹਾਂ ਦਾ ਸਟੈਂਡ-ਅੱਪ ਵਿਸ਼ੇਸ਼ ‘ਵੀਰ ਦਾਸ: ਫਾਰ ਇੰਡੀਆ’ ਨੂੰ 2021 ’ਚ ਸਰਬੋਤਮ ਕਾਮੇਡੀ ਦੀ ਸ਼੍ਰੇਣੀ ’ਚ ਅੰਤਰਰਾਸ਼ਟਰੀ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਉਨ੍ਹਾਂ ਦੇ ਕੰਮ ਦੀ ਮਾਨਤਾ ਹੀ ਨਹੀਂ ਸਗੋਂ ਭਾਰਤ ਦੀਆਂ ਵੱਖੋ-ਵੱਖ ਕਹਾਣੀਆਂ ਅਤੇ ਆਵਾਜ਼ਾਂ ਦਾ ਜਸ਼ਨ ਹੈ। ਸਰਵੋਤਮ ਕਾਮੇਡੀ ਸ਼੍ਰੇਣੀ ਦੇ ਤਹਿਤ ਨਾਮਜ਼ਦ ਕੀਤੇ ਗਏ ਹੋਰ ਸ਼ੋਆਂ ’ਚ ਅਰਜਨਟੀਨਾ ਦਾ ‘ਏਲ ਐਨਕਾਰਗਾਡੋ’ ਅਤੇ ਫਰੈਂਚ ਸ਼ੋਅ ‘ਲੇ ਫਲੈਂਬਿਊ’ ਸੀਜ਼ਨ ਦੋ ਸ਼ਾਮਲ ਸਨ।

ਹਰ ਸਾਲ ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਦੁਨੀਆਂ ਦੇ ਸਰਵੋਤਮ ਟੈਲੀਵਿਜ਼ਨ ਪ੍ਰੋਗਰਾਮਾਂ ਨੂੰ ਸਨਮਾਨਿਤ ਕਰਨ ਲਈ ਅੰਤਰਰਾਸ਼ਟਰੀ ਐਮੀ ਅਵਾਰਡਾਂ ਦਾ ਦਿੰਦਾ ਹੈ।

(For more news apart from Vir Das wins maiden International Emmy Award , stay tuned to Rozana Spokesman)

SHARE ARTICLE

ਏਜੰਸੀ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement