ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲਾ : ਸੀ.ਬੀ.ਆਈ. ਨੇ ਕਲੋਜ਼ਰ ਰੀਪੋਰਟ ਦਾਇਰ ਕੀਤੀ 
Published : Mar 22, 2025, 10:52 pm IST
Updated : Mar 22, 2025, 11:08 pm IST
SHARE ARTICLE
Sushant Singh Rajput
Sushant Singh Rajput

ਕਿਹਾ, ‘ਜ਼ਹਿਰ ਦੇਣ ਜਾਂ ਗਲ ਘੁੱਟਣ’ ਦਾ ਨਹੀਂ ਕੋਈ ਸਬੂਤ ਨਹੀਂ ਮਿਲਿਆ

ਨਵੀਂ ਦਿੱਲੀ : ਸੀ.ਬੀ.ਆਈ. ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ’ਚ ਕਲੋਜ਼ਰ ਰੀਪੋਰਟ ਦਾਇਰ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਸ ਨੂੰ ‘ਜ਼ਹਿਰ ਦੇਣ ਜਾਂ ਗਲ ਘੁੱਟਣ’ ਦਾ ਨਹੀਂ ਕੋਈ ਸਬੂਤ ਨਹੀਂ ਮਿਲਿਆ। ਸੀ.ਬੀ.ਆਈ. ਨੇ ਅਪਣੀ ਰੀਪੋਰਟ ਮੁੰਬਈ ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਕੀਤੀ ਹੈ ਜੋ ਫੈਸਲਾ ਕਰੇਗੀ ਕਿ ਰੀਪੋਰਟ ਨੂੰ ਮਨਜ਼ੂਰ ਕਰਨਾ ਹੈ ਜਾਂ ਜਾਂਚ ਨੂੰ ਅੱਗੇ ਵਧਾਉਣਾ ਹੈ। 

ਬਾਲੀਵੁੱਡ ਦੇ 34 ਸਾਲ ਦੇ ਅਦਾਕਾਰ ਰਾਜਪੂਤ 14 ਜੂਨ, 2020 ਨੂੰ ਮੁੰਬਈ ਸਥਿਤ ਅਪਣੇ ਅਪਾਰਟਮੈਂਟ ’ਚ ਫਾਂਸੀ ਨਾਲ ਲਟਕਦੇ ਹੋਏ ਮਿਲੇ ਸਨ। ਸੀ.ਬੀ.ਆਈ. ਨੇ ਰਾਜਪੂਤ ਦੇ ਪਿਤਾ ਕੇ.ਕੇ. ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਬਿਹਾਰ ਪੁਲਿਸ ਤੋਂ ਮਾਮਲਾ ਅਪਣੇ ਹੱਥ ’ਚ ਲੈ ਲਿਆ ਸੀ।

ਸੀ.ਬੀ.ਆਈ. ਦੀ ਜਾਂਚ ’ਚ ਰਾਜਪੂਤ ਦੀ ਪ੍ਰੇਮਿਕਾ ਰਿਆ ਚੱਕਰਵਰਤੀ ਅਤੇ ਉਸ ਦੇ ਨਜ਼ਦੀਕੀ ਲੋਕਾਂ ਦੇ ਬਿਆਨ ਦਰਜ ਕਰਨ ਦੇ ਨਾਲ-ਨਾਲ ਉਸ ਦੇ ਮੈਡੀਕਲ ਰੀਕਾਰਡ ਇਕੱਠੇ ਕਰਨਾ ਵੀ ਸ਼ਾਮਲ ਸੀ।

Tags: cbi

SHARE ARTICLE

ਏਜੰਸੀ

Advertisement

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM
Advertisement