ਸ਼ਾਹਿਦ ਨੂੰ ਮਿਲਿਆ 'ਦਾਦਾ ਸਾਹਿਬ ਫ਼ਾਲਕੇ ਐਕਸੀਲੈਂਸ ਅਵਾਰਡ'
Published : Apr 22, 2018, 12:47 pm IST
Updated : Apr 22, 2018, 12:47 pm IST
SHARE ARTICLE
Shahid Shilpa
Shahid Shilpa

ਐਵਾਰਡ ਦੇ ਲਈ ਫੈਨਸ ਅਤੇ ਜਿਊਰੀ ਦਾ ਧਨਵਾਦ ਕੀਤਾ

ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਦੀ ਝੋਲੀ ਅੱਜ ਕੱਲ ਦੋਹਰੀਆਂ ਖੁਸ਼ੀਆਂ ਪੈ ਰਹੀਆਂ ਹਨ। ਜਿਨ੍ਹਾਂ ਕਾਰਨ ਊਨਾ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਹੀਂ ਹੈ । ਜੀ ਹਾਂ ਹਾਲ ਹੀ 'ਚ ਜਿਥੇ ਇਹ ਖਬਰ ਸਾਹਮਣੇ ਆਈ ਕਿ ਸ਼ਾਹਿਦ ਮੂੜ੍ਹ ਤੋਂ ਪਿਤਾ ਬਣਨ ਵਾਲੇ ਹਨ ਉਥੇ ਹੀ ਬੀਤੇ ਦਿਨੀਂ ਉਨ੍ਹਾਂ ਨੂੰ ਫਿਲਮ 'ਪਦਮਾਵਤ' 'ਚ ਦਮਦਾਰ ਕਿਰਦਾਰ ਨਿਭਾਉਣ ਦੇ ਲਈ  'ਦਾਦਾ ਸਾਹਿਬ ਫਾਲਕੇ ਐਕਸੀਲੈਂਸ ਅਵਾਰਡ' ਦੇ ਨਾਲ ਸਨਮਾਨਿਤ ਕੀਤਾ ਗਿਆ। ਉਥੇ ਹੀ ਸ਼ਾਹਿਦ ਦੇ ਨਾਲ ਨਾਲ ਬਾਲੀਵੁਡ ਅਤੇ ਕਲਾ ਜਗਤ ਦੇ ਹੋਰ ਵੀ ਕਲਾਕਾਰਾਂ ਨੂੰ 'ਦਾਦਾ ਸਾਹਿਬ ਫਾਲਕੇ ਐਕਸੀਲੈਂਸ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ।Dadasaheb phalke excellence awardDadasaheb phalke excellence award ਇਸ ਦੌਰਾਨ ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਸਿਮੀ ਗਰੇਵਾਲ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਵਾਜ਼ਿਆ ਗਿਆ।  ਅਨੁਸ਼ਕਾ ਸ਼ਰਮਾ ਨੂੰ 'ਪਰੀ', 'ਫਿਲੌਰੀ' ਤੇ 'ਐੱਨ. ਐੱਚ. 10' ਵਰਗੀਆਂ ਫਿਲਮਾਂ ਦਾ ਨਿਰਮਾਣ ਕਰਨ ਲਈ ਪੁਰਸਕਾਰ ਦਿੱਤਾ ਗਿਆ।Dadasaheb phalke excellence awardDadasaheb phalke excellence award ਇਸ ਦੇ ਨਾਲ ਹੀ ਬਾਲੀਵੁਡ ਡੀਵਾ ਅਦਾਕਾਰਾ ਸ਼ਿਲਪਾ ਸ਼ੈਟੀ ਨੂੰ ਬੈਸਟ ਰਿਆਲਿਟੀ ਸ਼ੋਅ ਜੱਜ ਦੇ ਐਵਾਰਡ ਨਾਲ ਨਵਾਜ਼ਿਆ ਗਿਆ , ਉਥੇ ਹੀ ਦਿਵਿਆ ਖੋਸਲਾ ਨੂੰ ਆਊਟ ਸਟੈਂਡਿੰਗ ਸ਼ਾਰਟ ਫਿਲਮ 'ਬੁਲਬੁਲ' ਲਈ ਤੇ ਕਰਨ ਜੌਹਰ ਨੂੰ 'ਕਾਫੀ ਵਿਦ ਕਰਨ' ਲਈ ਬੈਸਟ ਟੀ.ਵੀ. ਹੋਸਟ ਦਾ ਅਵਾਰਡ ਦਿੱਤਾ ਗਿਆ। 

Dadasaheb phalke excellence awardDadasaheb phalke excellence awardਐਕਟਰਸ ਤਮੰਨਾ ਭਾਟੀਆ ਨੂੰ ਫਿਲਮ 'ਬਾਹੁਬਲੀ' 'ਚ ਆਊਟ ਸਟੈਂਡਿੰਗ ਪ੍ਰਫਾਰਮੇਂਸ ਲਈ ਅਵਾਰਡ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਰਹੇ। ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਇਕ ਪਿਤਾ ਦੇ ਰੂਪ 'ਚ ਮੈਨੂੰ ਆਪਣੀ ਬੇਟੀ 'ਤੇ ਮਾਣ ਹੈ। ਇਸ ਐਵਾਰਡ ਸਮਾਰੋਹ 'ਚ ਜਿਥੇ ਹਰ ਇਕ ਨੇ ਐਵਾਰਡ ਦੇ ਲਈ ਫੈਨਸ ਅਤੇ ਜਿਊਰੀ ਦਾ ਧਨਵਾਦ ਕੀਤਾ।  

Dadasaheb phalke excellence awardDadasaheb phalke excellence awardਦਸ ਦਈਏ ਕਿ ਇਸ ਮੌਕੇ ਗੱਲ ਕਰੀਏ ਲਾਈਫ ਟਾਈਮ ਅਚੀਵਮੈਂਟ ਦਾ ਸਨਮਾਨ ਹਾਸਿਲ ਕਰਨ ਵਾਲੀ ਅਦਾਕਾਰਾ ਸਿਮੀ ਗਰੇਵਾਲ ਦੀ ਤਾਂ ਉਹ ਹਮੇਸ਼ਾ ਦੇ ਵਾਂਗ ਹੀ , ਅਪਣੇ ਜਾਣੇ ਪਹਿਚਾਣੇ ਲੁਕ , ਯਾਨੀ ਕਿ ਸਫੈਦ ਰੰਗ ਦੀ ਆਊਟ ਫਿੱਟ ਪਹਿਨੇ ਹੋਏ ਹੀ ਨਜ਼ਰ ਆਈ। Dadasaheb phalke excellence awardDadasaheb phalke excellence awardਇਸ ਦੌਰਾਨ ਸਿਮੀ ਨੇ ਸਫੈਦ ਪੈਂਟ ਅਤੇ ਸਫੈਦ ਹੀ ਬਲੇਜ਼ਰ ਅਤੇ ਕਲੱਚ ਕੈਰੀ ਕੀਤਾ ਹੋਇਆ ਸੀ।  ਇਸ ਮੌਕੇ ਸ਼ਿਲਪਾ ਸ਼ੈੱਟੀ ਵੀ ਆਪਣੇ ਸਟਾਈਲਿਸਟ ਅੰਦਾਜ਼ 'ਚ ਨਜ਼ਰ ਆਈ।  ਸ਼ਿਲਪਾ ਨੇ ਕਾਲੇ ਅਤੇ ਸਫੈਦ ਰੰਗ ਦੀ ਡ੍ਰੇਸ ਪਾਈ ਹੋਈ ਸੀ। Dadasaheb phalke excellence awardDadasaheb phalke excellence awardਉਥੇ ਹੀ ਅਦਾਕਾਰ ਸ਼ਾਹਿਦ ਕਪੂਰ ਨੇ ਬੱਚੀਆਂ ਨਾਲ ਹੋ ਰਹੇ ਘਿਨੌਣੇ ਅਪਰਾਧਾਂ 'ਤੇ ਬੋਲਦੇ ਹੋਏ ਕਿਹਾ ਕਿ ਪਾਕਸੋ ਐਕਟ ਆਰਡੀਨੈਂਸ ਜਿਹੇ ਅਪਰਾਧ ਦੇ ਬਾਰੇ 'ਚ ਸੋਚਣ ਵਾਲਿਆਂ ਦੀ ਮਾਨਸਿਕਤਾ ਨੂੰ ਬਹੁਤ ਸਖਤ ਸਜ਼ਾ 'ਚ ਬਦਲਣ ਦੀ ਜ਼ਰੂਰਤ ਹੈ। Dadasaheb phalke excellence awardDadasaheb phalke excellence awardਉਨ੍ਹਾਂ ਲਈ ਬਹੁਤ ਸਖਤ ਉਦਾਹਰਣ ਦੇਣਾ ਮਹੱਤਵਪੂਰਨ ਹੈ। ਉੱਥੇ ਹੀ ਸ਼ਿਲਪਾ ਸ਼ੈਟੀ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਇਹ ਬਹੁਤ ਚੰਗਾ ਕਦਮ ਹੈ। ਜੋ ਲੋਕ ਇਸ ਤਰ੍ਹਾਂ ਦਾ ਅਪਰਾਧ ਕਰਦੇ ਹਨ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement