ਗੁੱਡ ਵਾਈਫ਼' ਬਣਨ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ ਮਲਿਕਾ ਸ਼ੇਰਾਵਤ
Published : Jun 22, 2018, 5:30 pm IST
Updated : Jun 22, 2018, 5:30 pm IST
SHARE ARTICLE
mallika sherawat
mallika sherawat

ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਦੇ ਹੱਥ ਇਕ ਵੱਡਾ ਪ੍ਰੋਜੈਕਟ ਲੱਗਿਆ ਹੈ। ਇਹ ਪ੍ਰੋਜੈਕਟ ਉਨ੍ਹਾਂ ਦੇ ਕਰੀਆ ਦੇ ਗ੍ਰਾਫ਼ ਨੂੰ ਥੋੜ੍ਹਾ...

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਦੇ ਹੱਥ ਇਕ ਵੱਡਾ ਪ੍ਰੋਜੈਕਟ ਲੱਗਿਆ ਹੈ। ਇਹ ਪ੍ਰੋਜੈਕਟ ਉਨ੍ਹਾਂ ਦੇ ਕਰੀਆ ਦੇ ਗ੍ਰਾਫ਼ ਨੂੰ ਥੋੜ੍ਹਾ ਉਪਰ ਲਿਜਾ ਸਕਦਾ ਹੈ। ਦਰਅਸਲ ਮਲਿਕਾ ਇਕ ਫੇਮਸ ਅਮਰੀਕੀ ਟੀਵੀ ਸ਼ੋਅ ਦੇ ਭਾਰਤੀ ਵਰਜ਼ਨ ਨੂੰ ਹੋਸਟ ਕਰਨ ਜਾ ਰਹੀ ਹੈ। ਇਸ ਸ਼ੋਅ ਦਾ ਨਾਮ ਹੈ 'ਦਿ ਗੁੱਡ ਵਾਈਫ਼'। ਇਸ ਸ਼ੋਅ ਨੂੰ ਭਾਰਤੀ ਦਰਸ਼ਕਾਂ ਦੇ ਅਨੁਸਾਰ ਤਿਆਰ ਕੀਤਾ ਜਾਵੇਗਾ। 

mallika sherawatmallika sherawat

ਰਿਪੋਰਟਾਂ ਮੁਤਾਬਕ ਮਲਿਕਾ ਇਸ ਸ਼ੋਅ ਦੀ ਪ੍ਰੋਡਿਊਸਰ ਵੀ ਹੋਵੇਗੀ ਅਤੇ ਉਹ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਖ਼ੁਸ਼ ਹੈ। ਇਹ ਸ਼ੋਅ ਕੁੱਕ ਕਾਊਂਟੀ ਰਾਜ ਦੇ ਅਟਾਰਨੀ ਦੀ ਪਤਨੀ ਏਲਿਸੀਆ ਫਲੋਰਿਕ ਦੀ ਕਹਾਣੀ ਹੈ। ਅਪਣੇ ਪਤੀ ਦੇ ਕਈ ਦੋਸ਼ਾਂ ਵਿਚ ਫਸਣ ਤੋਂ ਬਾਅਦ ਏਲਿਸੀਆ ਲਾਅ ਪ੍ਰੈਕਟਿਸ ਦੇ ਲਈ ਪਰਤਦੀ ਹੈ। ਦਸ ਦਈਏ ਕਿ ਇਸ ਸ਼ੋਅ ਦਾ ਰਾਜਨੀਤੀ, ਸਮਾਜ ਅਤੇ ਕਾਨੂੰਨ 'ਤੇ ਕਾਫ਼ੀ ਅਸਰ ਰਿਹਾ, ਜਿਸ ਨਾਲ ਇਸ ਸ਼ੋਅ ਨੇ ਲੋਕਾਂ ਦਾ ਧਿਆਨ ਅਪਣੇ ਵੱਲ ਆਕਰਸ਼ਿਤ ਕੀਤਾ ਅਤੇ ਇਸ ਨੂੰ ਕਾਫ਼ੀ ਪੁਰਸਕਾਰ ਵੀ ਮਿਲੇ ਹਨ।

mallika sherawatmallika sherawat

ਕੁੱਝ ਮਹੀਨੇ ਪਹਿਲਾਂ ਮਲਿਕਾ ਨੇ ਕਿਹਾ ਸੀ ਕਿ ਮੈਨੂੰ ਲਗਦਾ ਹੈ ਕਿ ਇਸ ਦੇਸ਼ ਵਿਚ ਔਰਤਾਂ ਅਤੇ ਬੱਚਿਆਂ ਦੇ ਨਾਲ ਜੋ ਹੋ ਰਿਹਾ ਹੈ, ਉਹ ਬੇਹੱਦ ਸ਼ਰਮਨਾਕ ਹੈ। ਗਾਂਧੀ ਦੀ ਜ਼ਮੀਨ ਤੋਂ ਅਸੀਂ ਸਮੂਹਕ ਬਲਾਤਕਾਰੀਆਂ ਦੀ ਜ਼ਮੀਨ ਵਿਚ ਬਦਲ ਗਏ ਹਨ ਅਤੇ ਮੈਨੂੰ ਲਗਦਾ ਹੈ ਕਿ ਉਹ ਮੀਡੀਆ ਹੀ ਹੈ, ਜਿਸ ਦੇ ਕੋਲ ਅਸਲ ਤਾਕਤ ਹੈ। ਇਸ ਲਈ ਹੁਣ ਸਾਰੀਆਂ ਉਮੀਦਾਂ ਮੀਡੀਆ 'ਤੇ ਟਿਕੀਆਂ ਹੋਈਆਂ ਹਨ। 

mallika sherawatmallika sherawat

ਮਲਿਕਾ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਹ ਖ਼ਬਰਾਂ ਮੀਡੀਆ ਦੀਆਂ ਨਜ਼ਰਾਂ ਵਿਚ ਨਾ ਆਉਂਦੀਆਂ ਤਾਂ ਇਨ੍ਹਾਂ ਮਾਮਲਿਆਂ ਦੇ ਬਾਰੇ ਵਿਚ ਕੋਈ ਜਾਣ ਹੀ ਨਾ ਪਾਉਂਦਾ। ਮੈਨੂੰ ਲਗਦਾ ਹੈ ਕਿ ਮੀਡੀਆ ਦੇ ਬਾਅ ਦੇ ਕਾਰਨ ਹੀ ਨਵੇਂ ਕਾਨੂੰਨ ਲਾਗੂ ਕੀਤੇ ਗਏ। ਇਸ ਲਈ ਸਾਨੂੰ ਮੀਡੀਆ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।
ਦਸ ਦਈਏ ਕਿ ਇਸ ਸਮੇਂ ਮਲਿਕਾ ਸ਼ੇਰਾਵਤ ਬਾਲੀਵੁੱਡ ਤੋਂ ਕਾਫ਼ੀ ਦੂਰ ਚੱਲ ਰਹੀ ਹੈ।

mallika sherawatmallika sherawat

ਉਸ ਨੇ ਬਾਲੀਵੁੱਡ ਵਿਚ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ, ਜੋ ਕਾਫ਼ੀ ਹਿੱਟ ਵੀ ਰਹੀਆਂ ਹਨ। ਇਸ ਤੋਂ ਇਲਾਵਾ ਮਲਿਕਾ ਸ਼ੇਰਾਵਤ ਹਾਲੀਵੁੱਡ ਦੀਆਂ ਕੁੱਝ ਫਿਲਮਾਂ ਵਿਚ ਵੀ ਕੰਮ ਕਰ ਚੁੱਕੀ ਹੈ। ਸ਼ਾਇਦ ਇਸੇ ਵਜ੍ਹਾ ਕਰਕੇ ਉਸ ਨੂੰ ਵਿਦੇਸ਼ੀ ਸ਼ੋਅ ਵਿਚ ਵੀ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement