
ਬੀਤੇ ਦਿਨੀਂ ਉਹ ਲੰਡਨ ਵਿਚ ਇਕ ਸੰਗੀਤ ਸਮਾਰੋਹ ਵਿਚ ਲਾਈਵ ਪਰਫਾਰਮ ਕਰਦੇ ਸਮੇਂ ਅਚਾਨਕ ਡਿੱਗ ਗਏ ਸਨ
ਇਸਲਾਮਾਬਾਦ : ਅੱਜ ਸਵੇਰ ਤੋਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਸਾਈਂ ਜ਼ਹੂਰ ਦੀ ਮੌਤ ਦੀ ਖ਼ਬਰ ਵਾਇਰਲ ਹੋ ਰਹੀ ਹੈ ਪਰ ਉਨ੍ਹਾਂ ਦੇ ਬੇਟੇ ਰਿਆਸਤ ਅਲੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀ ਮੌਤ ਦੀ ਖ਼ਬਰ ਦਾ ਖੰਡਨ ਕਰ ਦਿੱਤਾ ਹੈ। ਅਲੀ ਨੇ ਕਿਹਾ ਕਿ ਉਸ ਦੇ ਪਿਤਾ ਹੁਣ ਠੀਕ ਮਹਿਸੂਸ ਕਰ ਰਹੇ ਹਨ ਅਤੇ ਹਸਪਤਾਲ ਤੋਂ ਉਹਨਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਹੋਟਲ ਦੇ ਕਮਰੇ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਉਹ ਲੰਡਨ ਵਿਚ ਇਕ ਸੰਗੀਤ ਸਮਾਰੋਹ ਵਿਚ ਲਾਈਵ ਪਰਫਾਰਮ ਕਰਦੇ ਸਮੇਂ ਅਚਾਨਕ ਡਿੱਗ ਗਏ ਸਨ। ਸਮਾਗਮ ਦੇ ਪ੍ਰਬੰਧਕਾਂ ਨੇ ਫੌਰੀ ਤੌਰ 'ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਸੀ ਤੇ ਹੁਣ ਉਹਨਾਂ ਦੀ ਸਿਹਤ ਠੀਕ ਹੈ। ਉਹਨਾਂ ਦੀ ਮੌਤ ਦੀ ਖ਼ਬਰ ਫਰਜ਼ੀ ਹੈ।