ਹੁਣ ਇਸ ਅਦਾਕਾਰਾ ਦਾ ਮੋਦੀ ‘ਤੇ ਫੁੱਟਿਆ ਗੁੱਸਾ, ਕਿਹਾ ਸਿਰਫ਼ ਬਾਲੀਵੁੱਡ ਹੀ ਕਿਉਂ
Published : Oct 22, 2019, 11:35 am IST
Updated : Oct 22, 2019, 2:55 pm IST
SHARE ARTICLE
Kushbu Sundar
Kushbu Sundar

ਖੁਸ਼ਬੂ ਨੇ ਲਿਖਿਆ ਕਿ ਸਾਊਥ ਸਿਨੇਮਾ ਵੱਡੇ ਪੱਧਰ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ। ਸਭ ਤੋਂ ਚੰਗੀ ਪ੍ਰਤੀਭਾ ਵੀ ਦੱਖਣੀ ਭਾਰਤ ਤੋਂ ਹੀ ਆਂਉਂਦੀ ਹੈ।

ਨਵੀਂ ਦਿੱਲੀ- ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਘਰ ਕਈ ਬਾਲੀਵੁੱਡ ਸਿਤਾਰਿਆਂ ਨੂੰ ਸੱਦਾ ਦਿੱਤਾ। ਇਸ ਖਾਸ ਪ੍ਰੋਗਰਾਮ ਵਿਚ ਸ਼ਾਹਰੁਖ਼ ਖਾਨ, ਆਮਿਰ ਖਾਨ, ਕੰਗਨਾ ਰਣੌਤ, ਏਕਤਾ ਕਪੂਰ ਸਮੇਤ ਹੋਰ ਵੀ ਕਈ ਸਿਤਾਰੇ ਪੀਐਮ ਮੋਦੀ ਦੇ ਘਰ ਪਹੁੰਚੇ। ਸੋਸ਼ਲ ਮੀਡੀਆ ‘ਤੇ ਇਹਨਾਂ ਸਿਤਾਰਿਆਂ ਦੀਆਂ ਤਸਵੀਰਾਂ ਨਰਿੰਦਰ ਮੋਦੀ ਨਾਲ ਖੂਬ ਵਾਇਰਲ ਹੋ ਰਹੀਆਂ ਹਨ।

Related imageBollywood Stars In Narender Modi House

ਇਸ ਖਾਸ ਮੌਕੇ ‘ਤੇ ਮੋਦੀ ਦੇ ਨਾਲ ਸਾਰੇ ਸਿਤਾਰਿਆਂ ਨੇ ਗਾਂਧੀ ਜੀ ਦੇ ਦੱਸੇ ਰਸਤੇ ਨੂੰ ਅੱਗੇ ਵਧਾਉਣ ਤੇ ਚਰਚਾ ਕੀਤੀ ਪਰ ਇਕ ਅਦਾਕਾਰਾ ਨੇ ਇਸ ਮੌਕੇ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਉਹ ਮੋਦੀ ਨਾਲ ਕਾਫੀ ਨਾਰਾਜ਼ ਵੀ ਹੈ। ਸਾਊਥ ਦੀ ਮਸ਼ਹੂਰ ਅਦਾਕਾ ਖੁਸ਼ਬੂ ਸੁੰਦਰ ਨੇ ਸਿਰਫ਼ ਬਾਲੀਵੁੱਡ ਸਿਤਾਰਿਆਂ ਨੂੰ ਸੱਦੇ ਜਾਣ ਤੇ ਇਤਰਾਜ਼ ਜਾਹਿਰ ਕੀਤਾ ਹੈ। ਖੁਸ਼ਬੂ ਨੇ ਇਹ ਨਾਰਾਜ਼ਗੀ ਇਕ ਟਵੀਟ ਰਾਹੀਂ ਸ਼ੇਅਰ ਕੀਤੀ ਹੈ।

 



 

 

ਖੁਸ਼ਬੂ ਨੇ ਟਵੀਟ ਵਿਚ ਲਿਖਿਆ ਕਿ ਬੀਤੇ ਦਿਨ ਭਾਰਤੀ ਸਿਨੇਮਾ ਦੇ ਕਈ ਦਿੱਗਜ਼ ਮੋਦੀ ਨਾਲ ਮਿਲੇ ਉਹਨਾਂ ਲਿਖਿਆ ਕਿ ਮੈਂ ਯਾਦ ਦਿਵਾਉਣਾ ਚਾਹੁੰਦੀ ਹਾਂ ਕਿ ਦੇਸ਼ ਦੀ ਅਰਥਵਿਵਸਥਾ ਵਿਚ ਸਿਰਫ਼ ਬਾਲੀਵੁੱਡ ਦਾ ਯੋਗਦਾਨ ਨਹੀਂ ਹੈ। ਇਸ ਵਿਚ ਸਾਊਥ ਸਿਨੇਮਾ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਖੁਸ਼ਬੂ ਨੇ ਲਿਖਿਆ ਕਿ ਸਾਊਥ ਸਿਨੇਮਾ ਵੱਡੇ ਪੱਧਰ ‘ਤੇ ਦੇਸ਼ ਦੀ ਪ੍ਰਤੀਨਿਧਤਾ ਕਰਦਾ ਹੈ।

 



 

 

 



 

 

ਸਭ ਤੋਂ ਚੰਗੀ ਪ੍ਰਤੀਭਾ ਵੀ ਦੱਖਣੀ ਭਾਰਤ ਤੋਂ ਹੀ ਆਂਉਂਦੀ ਹੈ। ਸਭ ਤੋਂ ਵੱਡੇ ਸੁਪਰ ਸਟਾਰ ਸਾਊਥ ਤੋਂ ਆਉਂਦੇ ਹਨ। ਭਾਰਤ ਦੇ ਬੈਸਟ ਸਟਾਰ ਸਾਊਥ ਦੇ ਹਨ। ਅਜਿਹੇ ਵਿਚ ਵੀ ਸਾਊਥ ਸਿਨੇਮਾ ਨੂੰ ਸੱਦਾ ਕਿਉਂ ਨਹੀਂ ਦਿੱਤਾ ਗਿਆ। ਖੁਸ਼ਬੂ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਮ ਚਰਣ ਤੇਜਾ ਦੀ ਪਤਨੀ ਉਪਾਸਨਾ ਨੇ ਵੀ ਇਸ ਮੌਕੇ ਨੂੰ ਲੈ ਕੇ ਕਾਫੀ ਆਲੋਚਨਾ ਕੀਤੀ ਸੀ। ਉਪਾਸਨਾ ਨੇ ਇਕ ਚਿੱਠੀ ਲਿਖ ਕੇ ਮੋਦੀ ਦੇ ਇਸ ਰਵੱਈਏ ਦੀ ਆਲੋਚਨਾ ਕੀਤੀ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM
Advertisement