
ਕੁੱਝ ਫ਼ਿਲਮਾਂ ਅਜਿਹੀਆਂ ਵੀ ਆ ਰਹੀਆਂ ਹਨ ਜੋ ਸਿੱਖੀ ਸਿਧਾਂਤ ਨੂੰ ਦਰਸਾਉਂਦੀਆਂ ਹਨ ਅਤੇ ਸਿੱਖੀ ਸਿਧਾਂਤਾਂ ਨਾਲ ਸਾਨੂੰ ਜੋੜਦੀਆਂ ਹਨ।
ਜਲੰਧਰ: ਪੰਜਾਬੀ ਸਿਨੇਮਾ ਇੰਨਾ ਵੱਡਾ ਹੋ ਚੁੱਕਿਆ ਹੈ ਕਿ ਇਹ ਸਾਡੇ ਇਤਿਹਾਸ ਨੂੰ ਦਰਸਾਉਂਦਾ ਹੈ। ਇਸ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਹੈ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ। ਜੋ ਆਏ ਦਿਨ ਕੋਈ ਨਾ ਕੋਈ ਨਵੀਂ ਫ਼ਿਲਮ ਸਿਨੇਮਾ ਤੱਕ ਲੈ ਕੇ ਜਾਂਦੇ ਹਨ। ਕੁੱਝ ਫ਼ਿਲਮਾਂ ਅਜਿਹੀਆਂ ਵੀ ਆ ਰਹੀਆਂ ਹਨ ਜੋ ਸਿੱਖੀ ਸਿਧਾਂਤ ਨੂੰ ਦਰਸਾਉਂਦੀਆਂ ਹਨ ਅਤੇ ਸਿੱਖੀ ਸਿਧਾਂਤਾਂ ਨਾਲ ਸਾਨੂੰ ਜੋੜਦੀਆਂ ਹਨ।
Mitti Da Bawa
ਰੋਜ਼ਾਨਾ ਸਪੋਕਸਮੈਨ ਵੱਲੋਂ ਅਜਿਹੀਆਂ ਫ਼ਿਲਮਾਂ ਦੇ ਨਿਰਮਾਤਾ ਕਰਤਾ ਧਰਤਾ ਕੇ ਐਸ ਮਲਹੋਤਰਾ ਨਾਲ ਖਾਸ ਗੱਲ ਬਾਤ ਕੀਤੀ ਗਈ। ਇਹਨਾਂ ਵੱਲੋਂ ਬਣਾਈ ਜਾ ਰਹੀ ਫ਼ਿਲਮ ਮਿੱਟੀ ਦਾ ਬਾਵਾ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਕੇਐਸ ਮਲਹੋਤਰਾ ਦਾ ਕਹਿਣਾ ਹੈ ਲੋਕਾਂ ਦਾ ਧਾਰਮਿਕ ਫ਼ਿਲਮਾਂ ਵੱਲ ਬਹੁਤ ਘਟ ਧਿਆਨ ਹੁੰਦਾ ਹੈ। ਲੋਕ ਕਰਮਸ਼ੀਅਲ ਵੱਲ ਜ਼ਿਆਦਾ ਧਿਆਨ ਦਿੰਦੇ ਹਨ।
Mitti Da Bawa
ਲੋਕ ਕਾਮੇਡੀ ਵਾਲੀਆਂ ਫ਼ਿਲਮਾਂ ਬਣਾ ਲੈਂਦੇ ਹਨ। ਉਹਨਾਂ ਅੱਗੇ ਦਸਿਆ ਕਿ ਮਿੱਟੀ ਦਾ ਬਾਵਾ ਫ਼ਿਲਮ ਵਿਚ ਲੋਕਾਂ ਨੂੰ ਇਕ ਸਿੱਖਿਆ ਦਿੱਤੀ ਹੈ ਕਿ ਸਾਨੂੰ ਕਿਹੜੀ ਦੌਲਤ ਮਗਰ ਭੱਜਣਾ ਚਾਹੀਦਾ ਹੈ। ਲੋਕ ਉਹਨਾਂ ਚੀਜ਼ਾਂ ਨਾਲ ਪ੍ਰੇਮ ਪਾਈ ਬੈਠੇ ਹਨ ਜਿਹੜੀਆਂ ਦੁਨੀਆ ਤੇ ਰਹਿਣੀਆਂ ਹੀ ਨਹੀਂ, ਜਿਹਨਾਂ ਦਾ ਕੋਈ ਵਜੂਦ ਹੀ ਨਹੀਂ। ਪਰ ਜੋ ਅਸਲ ਦੌਲਤ ਹੈ ਨਾਮ ਦੀ ਦੌਲਤ ਉਸ ਤੋਂ ਲੋਕ ਉਸ ਨੂੰ ਭੁੱਲੇ ਬੈਠੇ ਹਨ।
Mitti Da Bawa
ਉਹਨਾਂ ਅੱਗੇ ਕਿਹਾ ਕਿ ਫ਼ਿਲਮ ਵਿਚ ਅਦਾਕਾਰ ਵੱਡਾ ਨਹੀਂ ਹੋਣਾ ਚਾਹੀਦਾ ਬਲਕਿ ਉਸ ਦਾ ਕਿਰਦਾਰ ਵੱਡਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਡਾ ਸ਼ਰੀਰ ਮਿੱਟੀ ਹੈ। ਇਨਸਾਨ ਦੁਨੀਆ ਤੇ ਹੋਰਨਾਂ ਚੀਜ਼ਾਂ ਵੱਲ ਭੱਜਦਾ ਰਹਿੰਦਾ ਹੈ। ਇਨਸਾਨ ਉਹ ਦੌਲਤ ਇਕੱਠੀ ਕਰਨ ਵਿਚ ਰੁੱਝਿਆ ਹੋਇਆ ਹੈ ਜੋ ਉਸ ਦੀ ਹੈ ਹੀ ਨਹੀਂ ਅਤੇ ਇਹ ਨਾਲ ਵੀ ਨਹੀਂ ਜਾਣੀ। ਸਿਰਫ਼ ਪਰਮਾਤਮਾ ਦਾ ਨਾਮ ਹੈ ਜੋ ਸਾਡਾ ਸਾਥ ਨਿਭਾਵੇਗਾ।
Mitti Da Bawa
ਕੁੱਲ ਮਿਲਾ ਕੇ ਇਨਸਾਨ ਅਪਣਾ ਕੀਮਤੀ ਸਮਾਂ ਵਿਅਰਥ ਕਰ ਰਿਹਾ ਹੈ। ਇਸ ਫ਼ਿਲਮ ਲਈ ਲੁਕੇਸ਼ਨ ਮੁੰਬਈ, ਅੰਮ੍ਰਿਤਸਰ, ਮੁਲਾਂਪੁਰ ਤੇ ਰੋਪੜ ਦੀਆਂ ਥਾਵਾਂ ਤੇ ਸ਼ੂਟਿੰਗ ਕੀਤੀ ਗਈ। ਜਾਣਕਾਰੀ ਮੁਤਾਬਕ ਇਸ ਫ਼ਿਲਮ ਵਿਚ ਸੱਭਿਆਚਾਰ ਨੂੰ ਨਿਹਾਰਿਆ ਗਿਆ ਹੈ। ਲੇਖਕ, ਨਿਰਮਾਤਾ, ਨਿਰਦੇਸ਼ਕ ਕੁਲਜੀਤ ਸਿੰਘ ਮਲਹੋਤਰਾ ਨੇ ਪੰਜਾਬੀ ਫ਼ਿਲਮ 'ਮਿੱਟੀ ਦਾ ਬਾਵਾ' ਦਾ ਨਿਰਮਾਣ ਕੀਤਾ ਹੈ।
ਇਸ ਦੇ ਮੁੱਖ ਕਲਾਕਾਰ ਹਨ ਤਰਸੇਮ ਪਾਲ, ਤੇਜੀ ਸੰਧੂ, ਨਛੱਤਰ ਗਿੱਲ, ਅੰਮ੍ਰਿਤ ਸਿੰਘ ਬਿੱਲਾ, ਮੰਨਤ ਨੂਰ, ਮਨਪ੍ਰੀਤ ਕੌਰ, ਜਰਨੈਲ ਸਿੰਘ, ਬੀ.ਐਨ. ਸ਼ਰਮਾ। ਇਸ ਫ਼ਿਲਮ ਦੇ ਪ੍ਰਮੋਸ਼ਨਲ ਗੀਤ ਵਿਚ ਮਿਸ ਹਿਮਾਲਿਆ ਦਾ ਤਾਜ ਪਹਿਨਣ ਵਿਚ ਕਾਮਯਾਬ ਰਹੀ ਅਨੂਪ੍ਰਿਆ ਲਕਸ਼ਮੀ ਕਟੋਚ ਨੂੰ ਵੀ ਚਮਕਾਇਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।