
ਇਸ ਮੁਲਾਕਾਤ ਦੌਰਾਨ ਉਹਨਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਮੁੰਬਈ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨੀਂ ਦਿਨੀਂ ਮੁੰਬਈ ਦੌਰੇ 'ਤੇ ਹਨ। ਇਸ ਦੌਰਾਨ ਉਹਨਾਂ ਦੀ ਮੁਲਾਕਾਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ਨਾਲ ਹੋਈ। ਕਪਿਲ ਸ਼ਰਮਾ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ। ਇਸ ਮੁਲਾਕਾਤ ਦੌਰਾਨ ਉਹਨਾਂ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਕਪਿਲ ਸ਼ਰਮਾ ਨੇ ਲਿਖਿਆ, “ਮੁੰਬਈ ’ਚ ਵੱਡੇ ਵੀਰ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਬਹੁਤ ਲੰਮੇ ਸਮੇਂ ਬਾਅਦ ਮੁਲਾਕਾਤ ਹੋਈ। ਦਿਲ ’ਚ ਪਿਆਰ ਅਤੇ ਜੱਫੀ ’ਚ ਨਿੱਘ ਪਹਿਲਾਂ ਨਾਲੋਂ ਵੀ ਜ਼ਿਆਦਾ ਸੀ। ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਬਹੁਤ ਪਿਆਰੀ ਅਤੇ ਨਿੱਘੀ ਮੁਲਾਕਾਤ ਸੀ। ਤੁਹਾਡੇ ਪਿਆਰ, ਮਾਣ ਅਤੇ ਸਤਿਕਾਰ ਲਈ ਬਹੁਤ-ਬਹੁਤ ਧੰਨਵਾਦ ਭਾਜੀ। ਪਰਮਾਤਮਾ ਹਮੇਸ਼ਾ ਚੜਦੀ ਕਲਾ ’ਚ ਰੱਖੇ ਸਾਡੇ ਵੀਰ ਨੂੰ”।