ਕੀ ਹੈ CM ਭਗਵੰਤ ਮਾਨ ਦੇ ਸੁਪਨਿਆਂ ਦਾ ਪ੍ਰਾਜੈਕਟ 'ਸਕੂਲ ਆਫ਼ ਐਮੀਨੈਂਸ'?

By : GAGANDEEP

Published : Jan 21, 2023, 9:17 pm IST
Updated : Jan 21, 2023, 9:17 pm IST
SHARE ARTICLE
photo
photo

ਕਿਵੇਂ ਬਦਲੇਗੀ ਪੰਜਾਬ ਦੇ ਸਕੂਲਾਂ ਦੀ ਤਸਵੀਰ ਤੇ ਤਕਦੀਰ?

 

ਮੁਹਾਲੀ: ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਇਕ ਸਾਲ ਪੂਰਾ ਹੋਣ ਵਾਲਾ ਹੈ। 'ਆਪ' ਸਰਕਾਰ ਵੱਲੋਂ ਕੀਤੇ ਗਏ ਵਾਅਦੇ ਹੌਲੀ-ਹੌਲੀ ਪੂਰੇ ਹੁੰਦੇ ਨਜ਼ਰ ਆ ਰਹੇ ਹਨ। ਪੰਜਾਬ ਵਿੱਚ ਸਿੱਖਿਆ ਨੀਤੀ 'ਚ ਵਿਕਾਸ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਅੱਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨਮਈ ਵੱਡੇ ਸਿੱਖਿਆ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਸਰਕਾਰ ਨੇ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰਾਜੈਕਟ “ਸਕੂਲਜ਼ ਆਫ਼ ਐਮੀਨੈਂਸ” ਸ਼ੁਰੂ ਕਰ ਦਿੱਤਾ ਹੈ।

ਦਿੱਲੀ ਦੇ ਸਕੂਲਜ਼ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਤਰਜ਼ 'ਤੇ ਤਿਆਰ ਕੀਤੇ ਗਏ, ਪਹਿਲੇ ਪੜਾਅ 'ਚ 117 ਮੌਜੂਦਾ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਇਸ 'ਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। 'ਸਕੂਲ ਆਫ ਐਮੀਨੈਂਸ' ਦਾ ਮੁੱਖ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਮੁੜ ਕਲਪਨਾ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲਾਂ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਜੋ ਇਹ ਮਾਪਿਆਂ ਲਈ ਸਭ ਤੋਂ ਆਕਰਸ਼ਕ ਵਿਕਲਪ ਬਣ ਸਕੇ।ਸਕੂਲ ਆਫ਼ ਐਮੀਨੈਂਸ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਟੈਕਨਾਲੋਜੀ ਆਧਾਰਿਤ ਸਿੱਖਣ ਸੰਸਥਾਵਾਂ ਹੋਣਗੇ।

ਇਹ ਸਕੂਲ ਵਾਧੂ ਅਤੇ ਸਹਿ-ਪਾਠਕ੍ਰਮ ਦੀਆਂ ਗਤੀਵਿਧੀਆਂ 'ਚ ਵਿਦਿਆਰਥੀਆਂ ਦੇ ਹੁਨਰ ਨੂੰ ਨਿਖ਼ਾਰਨ ਲਈ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨਗੇ। ਸਕੂਲ ਦੇਖਭਾਲ, ਹਮਦਰਦੀ ਅਤੇ ਸਤਿਕਾਰ ਦੇ ਮਾਹੌਲ ਰਾਹੀਂ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨਗੇ। ਇਹ ਸਕੂਲ ਮਾਪਿਆਂ, ਸਾਬਕਾ ਵਿਦਿਆਰਥੀਆਂ ਅਤੇ ਸਮਾਜ ਨੂੰ ਸਕੂਲ ਅਤੇ ਇਸ ਦੇ ਆਲੇ-ਦੁਆਲੇ ਦੇ ਨਿਰੰਤਰ ਵਿਕਾਸ 'ਚ ਭਾਗੀਦਾਰਾਂ ਵਜੋਂ ਸਰਗਰਮੀ ਨਾਲ ਸ਼ਾਮਲ ਹੋਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਗੇ।

ਸਕੂਲ ਵੱਖ-ਵੱਖ ਸਮਾਜਿਕ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਨੂੰ ਹੱਲ ਕਰਨ ਲਈ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਗੇ। "ਸਕੂਲਜ਼ ਆਫ਼ ਐਮੀਨੈਂਸ" ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸਕੂਲਾਂ 'ਚ ਸਿੱਖਿਆ ਦੀ ਪੁਨਰ-ਕਲਪਨਾ ਕਰਦੇ ਹੋਏ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਉਨ੍ਹਾਂ ਨੂੰ 21ਵੀਂ ਸਦੀ ਦੇਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲ ਦੇ ਪ੍ਰਭਾਵਸ਼ਾਲੀ ਕੰਮਕਾਜ ਲਈ ਸਕੂਲਾਂ ਕੋਲ ਚੋਖੀ ਗਿਣਤੀ 'ਚ ਅਕਾਦਮਿਕ ਅਤੇ ਸਹਾਇਕ ਸਟਾਫ਼ ਹੋਵੇਗਾ।

ਸਾਰੇ ਸਟਾਫ਼ ਮੈਂਬਰਾਂ ਦੇ ਹੁਨਰ ਦਾ ਵਿਕਾਸ ਕਰਨ ਲਈ ਸਮੇਂ-ਸਮੇਂ 'ਤੇ ਸਮਰੱਥਾ-ਉਸਾਰੀ ਪ੍ਰੋਗਰਾਮ ਕਰਵਾਏ ਜਾਣਗੇ। ਸਕੂਲਾਂ ਕੋਲ ਸਰਵੋਤਮ ਅਭਿਆਸਾਂ ਨੂੰ ਪਛਾਣਨ ਅਤੇ ਸਟਾਫ ਨੂੰ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਵਿੱਚ ਸਹਾਇਤਾ ਕਰਨ ਲਈ ਇੱਕ ਨਿਰਧਾਰਤ ਵਿਧੀ ਹੋਵੇਗੀ।ਇਹ ਸਕੂਲ ਅਜਿਹੇ ਸਥਾਨ ਹੋਣ ਜਿੱਥੇ ਸਟਾਫ਼ ਆਪਣੇ ਵਿਚਾਰਾਂ ਨੂੰ ਸਾਂਝਾ ਕਰੇ ਅਤੇ ਇਕੱਠੇ ਖੁਸ਼ੀ ਮਨਾਏ।ਇਹ ਸਕੂਲ ਮਿਆਰੀ ਵਿਦਿਆਰਥੀ-ਅਧਿਆਪਕ ਅਨੁਪਾਤ ਬਣਾਈ ਰੱਖਣ ਵਾਲੇ ਹੋਣਗੇ।

'ਸਕੂਲ ਆਫ਼ ਐਮੀਨੈਂਸ' 'ਚ ਦਾਖ਼ਲਾ ਯੋਗਤਾ ਟੈਸਟ ਅਤੇ ਹੋਰ ਸਕ੍ਰੀਨਿੰਗ ਦੇ ਆਧਾਰ 'ਤੇ ਜਾਵੇਗਾ। ਦਾਖ਼ਲੇ ਲਈ ਸਰਕਾਰੀ ਸਕੂਲਾਂ ਤੋਂ 75% ਅਤੇ ਹੋਰ ਸਕੂਲਾਂ ਤੋਂ 25% ਵਿਦਿਆਰਥੀ ਲਏ ਜਾਣਗੇ। ਇੰਝ ਕਹੀ ਸਕਦੇ ਹੈ ਕਿ ਆਪ ਸਰਕਾਰ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ 'ਚ ਚੁੱਕਿਆ ਗਿਆ ਅਹਿਮ ਸਾਬਤ ਹੋਵੇਗਾ..'ਸਕੂਲ ਆਫ਼ ਐਮੀਨੈਂਸ'।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement