ਕਿਸਾਨ ਦਾ ਬੇਟਾ ਕਿੰਝ ਬਣਿਆ ਬਾਲੀਵੁਡ ਦਾ ਨਾਮੀ ਚਿਹਰਾ 
Published : Apr 23, 2018, 6:07 pm IST
Updated : Apr 23, 2018, 6:07 pm IST
SHARE ARTICLE
Manoj Bajpai
Manoj Bajpai

ਕਿਸਾਨ ਦਾ ਬੇਟਾ ਕਿੰਝ ਬਣਿਆ ਬਾਲੀਵੁਡ ਦਾ ਨਾਮੀ ਚਿਹਰਾ 

ਬਿਹਾਰ ਦੇ ਛੋਟੇ ਜਿਹੇ ਪਿੰਡ 'ਚ ਤੋਂ ਉੱਠ ਕੇ ਲੰਮਾ ਸੰਘਰਸ਼ ਕਰ ਕੇ ਅੱਜ ਬਾਲੀਵੁਡ ਦਾ ਨਾਮੀ ਚਿਹਰਾ ਬਣਨ ਵਾਲੇ ਮਨੋਜ ਵਾਜਪਾਈ ਅੱਜ 49 ਸਾਲ ਦੇ ਹੋ ਗਏ ਹਨ।  ਉਨ੍ਹਾਂ ਦਾ ਜਨਮ 23 ਅਪ੍ਰੈਲ, 1969 ਨੂੰ ਬਿਹਾਰ ਦੇ ਇਕ ਕਿਸਾਨ ਪਰਿਵਾਰ 'ਚ ਹੋਇਆ ਸੀ। ਮਨੋਜ ਦੇ ਜੀਵਨ ਦੀ ਸ਼ੁਰੂਆਤ ਵੀ ਫਿਲਮੀ ਸਟਾਇਲ 'ਚ ਹੋਈ । ਉਸਦਾ ਨਾਂ ਬਾਲੀਵੁੱਡ ਦੇ ਸੁਪਰਸਟਾਰ ਮਨੋਜ ਕੁਮਾਰ ਦੇ ਨਾਂ 'ਤੇ ਰੱਖਿਆ ਗਿਆ। ਮਨੋਜ ਨੇ ਬਚਪਨ ਤੋਂ ਇਹ ਤੈਅ ਕਰ ਲਿਆ ਸੀ ਕਿ ਉਨ੍ਹਾਂ ਨੇ ਫਿਲਮਾਂ 'ਚ ਹੀ ਆਪਣਾ ਕਰੀਅਰ ਬਣਾਉਣਾ ਹੈ । ਜਿਵੇਂ ਜਿਵੇਂ ਸਮਾਂ ਬੀਤਿਆ ਮਨੋਜ ਵੱਡੇ ਹੋਏ , ਉਦੋਂ ਇਕ ਵਾਰ ਉਨ੍ਹਾਂ ਦਾ ਇਕ ਦੋਸਤ ਦਿੱਲੀ ਆ ਰਿਹਾ ਸੀ ਅਤੇ ਉਸ ਨੇ ਮਨੋਜ ਨੂੰ ਨਾਲ ਚੱਲਣ ਲਈ ਕਿਹਾ ਸੀ। ਮਨੋਜ ਅੰਦਰ ਫਿਲਮਾਂ 'ਚ ਕੰਮ ਕਰਨ ਦੀ ਇੰਨੀ ਇੱਛਾ ਸੀ ਕਿ ਉਨ੍ਹਾਂ ਕੋਲੋਂ ਰਿਹਾ ਨਹੀਂ ਗਿਆ ਅਤੇ ਉਹ ਬਿਨਾਂ ਕੁਝ ਸੋਚੇ-ਸਮਝੇ ਇਸ ਸਫਰ ਲਈ ਨਿਕਲ ਪਏ।Manoj BajpaiManoj Bajpaiਮਨੋਜ ਵਾਜਪਾਈ ਨੇ ਆਪਣੀ ਜਵਾਨੀ ਦੇ ਦਿਨ ਬਹੁਤ ਮੁਸ਼ਕਿਲਾਂ ਨਾਲ ਬਤੀਤ ਕੀਤੇ ਸਨ। ਪਹਿਲਾਂ ਉਹ ਦਿੱਲੀ ਯੂਨੀਵਰਸਿਟੀ ਦੇ ਕਾਲਜ 'ਚ ਛੋਟੇ ਨਾਟਕਾਂ 'ਚ ਹਿੱਸਾ ਲੈਂਦੇ ਸਨ। ਇਸ ਤੋਂ ਇਲਾਵਾ ਨੁੱਕੜ ਨਾਟਕ ਵੀ ਕਰਦੇ ਸਨ। ਮਨੋਜ ਨੇ ਨੈਸ਼ਨਲ ਸਕੂਲ ਆਫ ਡਰਾਮਾ ਦਾ ਖੂਬ ਨਾਂ ਸੁਣਿਆ ਸੀ। ਇੱਥੋਂ ਹੀ ਨਸੀਰੂਦੀਨ ਸ਼ਾਹ ਅਤੇ ਓਮ ਪੂਰੀ ਵਰਗੇ ਦਿਗਜ ਅਭਿਨੇਤਾਵਾਂ ਨੇ ਅਭਿਨੈ ਦੀ ਸਿਖਿਆ ਲਈ ਸੀ ਪਰ ਮਨੋਜ ਦੀਆਂ ਪ੍ਰੇਸ਼ਾਨੀਆਂ ਘੱਟ ਨਹੀਂ ਹੋਈਆਂ। ਉਨ੍ਹਾਂ 4 ਵਾਰ ਆਡੀਸ਼ਨ ਦਿੱਤਾ ਅਤੇ ਚੌਥੀ ਵਾਰ ਵੀ ਰਿਜੈਕਟ ਕਰ ਦਿੱਤੇ ਗਏ। ਇਹ ਉਹ ਸਮਾਂ ਸੀ ਜਿੱਥੇ ਮਨੋਜ ਨੂੰ ਆਪਣੇ ਸੁਪਨੇ ਟੁੱਟਦੇ ਦਿਖਾਈ ਦੇ ਰਹੇ ਸਨ।Manoj BajpaiManoj Bajpaiਇਸ ਦੌਰਾਨ ਉਨ੍ਹਾਂ ਨੂੰ ਮਹਾਨ ਥਿਏਟਰ ਗੁਰੂ ਅਤੇ ਰੰਗਕਰਮੀ ਬੈਰੀ ਜੌਨ ਦਾ ਸਾਥ ਮਿਲਿਆ। ਉਨ੍ਹਾਂ ਨੂੰ ਵਰਕਸ਼ਾਪ 'ਚ 1200 ਰੁਪਏ ਦੀ ਸੈਲਰੀ 'ਚ ਫੈਕੇਲੇਟੀ ਟੀਚਰ ਦੇ ਰੂਪ 'ਚ ਰੱਖਿਆ ਗਿਆ। ਐੱਨ. ਐੱਸ. ਜੀ. 'ਚ 3 ਵਾਰ ਰਿਜੈਕਟ ਹੋਣ ਤੋਂ ਬਾਅਦ ਜਦੋਂ ਉਹ ਚੌਥੀ ਵਾਰ ਆਡੀਸ਼ਨ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਨਹੀਂ ਲਿਆ ਗਿਆ ਪਰ ਨਾਲ ਹੀ ਇਕ ਦਿਲਚਸਪ ਕਿੱਸਾ ਇਹ ਵੀ ਹੈ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇੰਨਾ ਤਜ਼ਰਬਾ ਹੋ ਚੁੱਕਿਆ ਹੈ, ਅਸੀਂ ਤੁਹਾਡੀ ਟੀਚਿੰਗ ਫੈਕੇਲੇਟੀ ਲਈ ਚੋਣ ਕਰ ਸਕਦੇ ਹਾਂ।Manoj BajpaiManoj Bajpaiਫਿਲਮ ਨਿਰਦੇਸ਼ਕ ਤਿਗਮਾਂਸ਼ੂ ਧੁਲੀਆ ਦੀ ਵਜ੍ਹਾ ਨਾਲ ਮਨੋਜ ਨੂੰ 'ਬੈਂਡੇਟ ਕਵੀਨ' 'ਚ ਇਕ ਅਹਿਮ ਕਿਰਦਾਰ ਮਿਲਿਆ ਸੀ। ਤਿਗਮਾਸ਼ੂ ਉਸ ਸਮੇਂ ਫਿਲਮ ਦੇ ਕਾਸਟਿੰਗ ਨਿਰਦੇਸ਼ਨ ਸਨ ਅਤੇ ਉਨ੍ਹਾਂ ਹੀ ਸ਼ੇਖਰ ਕਪੂਰ ਨੂੰ ਮਨੋਜ ਨੂੰ ਕਾਸਟ ਕਰਨ ਦੀ ਸਲਾਹ ਦਿੱਤੀ ਸੀ। ਫਿਲਮ 'ਸੱਤਿਆ' 'ਚ ਭੀਕੂ ਮਾਤਰੇ ਦੇ ਕਿਰਦਾਰ ਨਾਲ ਇਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਫਿਲਮ 'ਚ ਆਪਣੇ ਸ਼ਾਨਦਾਰ ਅਭਿਨੈ ਨਾਲ ਉਹ ਬੈਸਟ ਸਪੋਟਿੰਗ ਐਕਟਰ ਦਾ ਨੈਸ਼ਨਲ ਐਵਾਰਡ ਜਿੱਤ ਚੁੱਕੇ ਸਨ। ਇਸ ਤੋਂ ਬਾਅਦ 'ਸ਼ੂਲ', 'ਪਿੰਜ਼ਰ', 'ਗੈਂਗਸ ਆਫ ਵਾਸੇਪੁਰ', 'ਅਲੀਗੜ੍ਹ' ਵਰਗੀਆਂ ਫਿਲਮਾਂ 'ਚ ਅਭਿਨੈ ਕਰਕੇ ਇਹ ਸਾਬਤ ਕਰਕੇ ਚੁੱਕੇ ਸਨ ਕਿ ਉਹ ਬਾਲੀਵੁੱਡ ਦੇ ਚਮਕਦੇ ਸਿਤਾਰਿਆਂ 'ਚੋਂ ਇਕ ਹਨ।ਸਾਡੇ ਵਲੋਂ ਵੀ ਮਨੋਜ ਵਾਜਪਾਈ ਨੂੰ ਜਨਮਦਿਨ ਦੀਆਂ ਲੱਖ ਵਧਾਈਆਂ। Manoj BajpaiManoj Bajpai

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement