ਅਮਿਤਾਭ ਨੂੰ ਟਵੀਟ ਕਰਨ 'ਤੇ ਲੋਕਾਂ ਨੇ ਪੂਜਾ ਭੱਟ ਨੂੰ ਕੀਤਾ ਟ੍ਰੋਲ, ਮਿਲਿਆ ਕਰਾਰਾ ਜੁਵਾਬ  
Published : Apr 23, 2018, 8:52 pm IST
Updated : Apr 23, 2018, 8:52 pm IST
SHARE ARTICLE
Pooja Bhatt
Pooja Bhatt

ਪੂਜਾ ਨੇ ਟਵੀਟ 'ਤੇ ਜਵਾਬ ਦਿੰਦੇ ਹੋਏ ਅਪਣੀ ਰਾਏ ਰੱਖੀ ਸੀ

ਅਦਾਕਾਰ ਪੂਜਾ ਭੱਟ ਬਾਲੀਵੁੱਡ ਇੰਡਸਟਰੀ 'ਚ ਨਾ ਸਿਰਫ ਬੇਹਤਰੀਨ ਅਦਾਕਾਰੀ ਵਜੋਂ ਬਲਕਿ ਇਕ ਮਸ਼ਹੂਰ ਨਿਰਮਾਤਾ ਵੀ ਹੈ । ਇਸ ਦੇ ਨਾਲ ਹੀ ਅਪਣੀ ਬੇਬਾਕ ਬੋਲਬਾਣੀ ਕਾਰਨ ਵੀ ਅੱਜ ਕੱਲ ਉਹ ਚਰਚਾ ਵਿੱਚ ਰਹਿਣ ਲੱਗੀ ਹੈ। ਨਿਰਮਾਤਾ ਨਿਰਦੇਸ਼ਕ ਮਹੇਸ਼ ਭੱਟ ਦੀ ਵੱਡੀ ਧੀ ਹੋਣ ਦੇ ਨਾਲ-ਨਾਲ ਪੂਜਾ ਨੇ ਬਤੋਰ ਮਾਡਲ ਅਤੇ ਵਾਇਸ ਆਰਟਿਸਟ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਬਣਾਈ। ਹਾਲ ਹੀ ਵਿਚ ਪੂਜਾ ਉਸ ਵੇਲੇ ਚਰਚਾ 'ਚ ਆਈ ਜਦੋਂ ਉਨ੍ਹਾਂ ਨੇ ਅਮਿਤਾਭ ਬੱਚਨ ਦੁਆਰਾ ਦਿਤੇ ਇਕ ਬਿਆਨ ਤੇ ਅਪਣੀ ਰਾਏ ਦਿਤੀ ਸੀ। ਅਮਿਤਾਭ ਨੇ ਇਹ ਬਿਆਨ ਕਠੂਆ ਅਤੇ ਉਂਨਾਅ ਵਿਚ ਹੋਏ ਗੈਂਗਰੇਪ 'ਤੇ ਦਿਤਾ ਸੀ। ਜਿਸ ਤੋਂ ਬਾਅਦ ਪੂਜਾ ਨੇ ਟਵੀਟ 'ਤੇ ਜਵਾਬ ਦਿੰਦੇ ਹੋਏ ਅਪਣੀ ਰਾਏ ਰੱਖੀ ਸੀ ਪਰ ਪੂਜਾ ਨੂੰ ਇਹ ਟਵੀਟ ਕਰਨਾ ਕਾਫ਼ੀ ਭਾਰੀ ਪੈ ਗਿਆ।Pooja Bhatt Pooja Bhattਦਸ ਦਈਏ ਕਿ ਪੂਜਾ ਭੱਟ ਨੇ ਅਮਿਤਾਭ ਦੀ ਗੱਲ ਤੇ ਇਕ ਟਵੀਟ ਕਰਦੇ ਹੋਏ ਕਿਹਾ ਸੀ,'' ਮੈਂ ਫਿਲਮ 'ਪਿੰਕ' ਨੂੰ ਯਾਦ ਕਰਨ ਤੋਂ ਖੁਦ ਨੂੰ ਨਹੀਂ ਰੋਕ ਸਕੀ। ਕੀ ਵੱਡੇ ਪਰਦੇ 'ਤੇ ਦਿਖਆਈ ਦੇਣ ਵਾਲੀ ਸ਼ਖਸੀਅਤ ਨੂੰ ਅਸਲੀਅਤ ਵਿਚ ਨਹੀਂ ਲਿਆਂਦਾ ਜਾ ਸਕਦਾ।'' ਪੂਜਾ ਦੇ ਇਸ ਟਵੀਟ ਪਰ ਕਈ ਟਵਿਟਰ ਯੂਜ਼ਰਸ ਨੇ ਉਨ੍ਹਾਂ ਨੂੰ ਟਰੋਲ ਕੀਤਾ ਸੀ।Pooja Bhatt Pooja Bhattਦਰਅਸਲ, ਪੂਜਾ ਦੇ ਇਸ ਟਵੀਟ 'ਤੇ ਲੋਕ ਉਨ੍ਹਾਂ ਨੂੰ ਟਰੋਲ ਕਰਨ ਲੱਗ ਗਏ । ਕੁਝ ਲੋਕਾਂ ਨੇ ਉਨ੍ਹਾਂ ਨੂੰ ਐਲਕੋਹਲਿਕ ਯਾਨੀ ਸ਼ਰਾਬੀ ਤਕ ਕਹਿ ਦਿਤਾ। ਜਿਸ ਤੋਂ ਬਾਅਦ ਪੂਜਾ ਨੇ ਟਰੋਲਰਜ਼ ਦੀ ਜੱਮ ਕੇ ਕਲਾਸ ਲਗਾਈ। ਇਕ ਟਰੋਲਰ ਨੇ ਲਿਖਿਆ ਸੀ, ਇਕ ਸੀਜਨਲ ਕੀੜਾ ਅਤੇ ਇਕ ਜਾਣੀ ਪਛਾਣੀ ਐਲਕੋਹਲਿਕ ਅਮਿਤਾਭ ਬੱਚਨ ਦੇ ਨਾਮ 'ਤੇ ਪਬਲਕਸਿਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਪੂਜਾ ਨੇ ਲਿਖਿਆ, ਸ਼ਰਾਬ ਦੀ ਭੈੜੀ ਆਦਤ ਤੋਂ ਉਭਰਣ ਦੀ ਵਜ੍ਹਾ ਨਾਲ ਮੈਂ ਖੁਦ 'ਤੇ ਮਾਨ ਮਹਿਸੂਸ ਕਰਦੀ ਹਾਂ। ਅਜਿਹੇ ਦੇਸ਼ ਵਿਚ ਜਿੱਥੇ ਲੋਕਾਂ ਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਉਨ੍ਹਾਂ ਨੂੰ ਪੀਣ ਦੀ ਭੈੜੀ ਆਦਤ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਭੀੜ ਨਾਲੋਂ ਵੱਖਰੀ ਹਾਂ।Pooja Bhatt Pooja Bhattਦਸ ਦੀਏ ਕਿ ਇੱਕ ਸਮੇਂ ਬਾਲੀਵੁਡ 'ਚ ਅਪਣੀ ਅਦਾਕਾਰੀ ਨਾਲ ਧਮਾਲ ਮਚਾਉਣ ਤੋਂ ਬਾਅਦ ਵਿਆਹ ਕਰਵਾ ਕੇ ਗਾਇਬ ਹੋ ਗਈ ਸੀ ਪਰ ਉਨ੍ਹਾਂ ਦਾ ਇਹ ਰਿਸ਼ਤਾ ਬਹੁਤ ਸਮੇ ਤਕ ਨਾ ਚਲਿਆ ਅਤੇ ਪੂਜਾ ਸ਼ਰਾਬ ਪੀਣ ਲਗ ਗਈ ਸੀ ਅਤੇ  2016 ਵਿਚ ਪੂਜਾ ਨੇ ਸ਼ਰਾਬ ਦੀ ਭੈੜੀ ਆਦਤ ਅਤੇ ਖੁਦ ਦੇ ਸੰਘਰਸ਼ ਦੀ ਕਹਾਣੀ ਵੀ ਦੱਸੀ ਸੀ। ਪਰ ਲੱਗਦਾ ਹੈ ਕਿ ਹੁਣ ਤੱਕ ਪੂਜਾ ਦੀ ਪੁਰਾਣੀ ਇਮੇਜ ਲੋਕਾਂ ਦੇ ਦਿਮਾਗ 'ਚੋਂ ਨਿਕਲੀ ਨਹੀਂ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement