
ਉਨ੍ਹਾਂ ਨੇ ਟਵਿਟਰ 'ਤੇ ਵਾਪਸ ਆਉਂਦੇ ਹੀ ਟਵੀਟ ਕੀਤਾ ਕਿ ਮੈਂ
ਅਕਸਰ ਹੀ ਅਪਣੇ ਟਵੀਟਸ ਅਤੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਆਖ਼ਿਰਕਾਰ 23 ਦਿਨ ਦੇ ਬ੍ਰੇਕ ਤੋਂ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਟਵਿਟਰ 'ਤੇ ਵਾਪਿਸ ਆ ਗਏ ਹਨ । ਉਨ੍ਹਾਂ ਨੇ ਟਵਿਟਰ 'ਤੇ ਵਾਪਸ ਆਉਂਦੇ ਹੀ ਟਵੀਟ ਕੀਤਾ ਕਿ ਮੈਂ ਮਸਤੀ ਅਤੇ ਲੜਾਈਆਂ ਨੂੰ ਬਹੁਤ ਮਿਸ ਕੀਤਾ। ਐਤਵਾਰ ਨੂੰ ਕੀਤੇ ਇਸ ਟਵੀਟ 'ਤੇ ਲਿਖਿਆ ਹੈ,'ਹੈਲੋ, ਤੁਹਾਨੂੰ ਦੱਸਣਾ ਹੈ ਕਿ ਮੈਂ 23 ਦਿਨਾਂ ਬਾਅਦ ਵਾਪਸ ਆ ਗਿਆ ਹਾਂ। ਤੁਹਾਨੂੰ ਅਤੇ ਮਸਤੀ, ਲੜਾਈਆਂ ਨੂੰ ਬਹੁਤ ਮਿਸ ਕੀਤਾ। Rishi Kapoor twitterਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ 29 ਮਾਰਚ ਨੂੰ ਆਪਣੀ ਆਖਰੀ ਟਵੀਟ ਕੀਤਾ ਸੀ। ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਅਕਸਰ ਆਪਣੇ ਟਵੀਟਸ ਨੂੰ ਲੈ ਕੇ ਵਿਵਾਦਾਂ 'ਚ ਰਹੇ ਹਨ ਅਤੇ ਇਸ ਕਾਰਨ ਉਨ੍ਹਾਂ ਨੇ ਖੁਦ ਨੂੰ ਇਸ ਤੋਂ ਦੂਰ ਕਰਨ ਦਾ ਫੈਸਲਾ ਕੀਤਾ ਸੀ ਪਰ ਉਹ ਇਸ ਤੋਂ ਜ਼ਿਆਦਾ ਦਿਨ ਤਕ ਦੂਰੀ ਨਾ ਬਣਾ ਪਾਏ। ਇਸ ਦੇ ਨਾਲ ਹੀ ਦਸ ਦਈਏ ਕਿ ਰਿਸ਼ੀ ਜਲਦ ਹੀ ਫਿਲਮ '102 ਨਾਟ ਆਊਟ' ਵਿਚ ਅਮਿਤਾਭ ਨਾਲ ਨਜ਼ਰ ਆਉਣਗੇ।
Rishi Kapoor amitabh
ਹਾਲਾਂਕਿ ਇਨਾਂ ਸਮਾਂ ਰਿਸ਼ੀ ਟਵਿਟਰ ਤੋਂ ਦੂਰ ਰਹੇ ਪਰ ਫਿਰ ਵੀ ਯੂਜ਼ਰਸ ਨੇ ਰਿਸ਼ੀ ਨੂੰ ਟਵਿਟਰ ਤੇ ਖਰੀਆਂ ਸੁਣਾਈਆਂ ਸੀ ਜਦ ਉਨ੍ਹਾਂ ਨੇ ਬੀਤੇ ਦਿਨੀ ਅਪਣੀ ਫਿਲਮ ਨਾਟ ਆਊਟ 102 ਦੇ ਗੀਤ ਲਾਂਚ ਮੌਕੇ ਕਠੁਆ ਪੀੜਤ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ ਸੀ। ਉਸ ਵੇਲ਼ੇ ਵੀ ਲੋਕਾਂ ਨੇ ਤਵਵੇਟ ਕਰਕੇ ਕਿਹਾ ਸੀ ਕਿ ਉਂਝ ਤਾਂ ਰਿਸ਼ੀ ਬਹੁਤ ਬੋਲਦੇ ਹਨ ਪਰ ਇਸ ਵਾਰ ਇੱਕ ਬੱਚੀ ਨਾਲ ਹੋਏ ਦੁਸ਼ਕਰਨ 'ਤੇ ਬੋਲਣਾ ਲਈ ਉਨ੍ਹਾਂ ਕੋਲ ਕੋਈ ਬੋਲਣ ਲਈ ਕੁਝ ਨਹੀਂ ਹੈ !Amitabh Bachchan on Kathua case ਦੱਸਣਯੋਗ ਹੈ ਕਿ ਰਿਸ਼ੀ ਕਪੂਰ ਖਿਲਾਫ ਟਵਿਟਰ 'ਤੇ ਅਸ਼ਲੀਲ ਵੀਡੀਓ ਪੋਸਟ ਕਰਨ ਦੇ ਮਾਮਲੇ 'ਚ ਐਫ. ਆਈ.ਆਰ. ਦਰਜ ਹੋਈ ਸੀ। 'ਜੈ ਹੋ ਫਾਊਂਡੇਸ਼ਨ' ਐੱਨ. ਜੀ.ਓ. ਦੇ ਪ੍ਰਧਾਨ ਅਫਰੋਜ ਮਲਿਕ ਨੇ ਕਿਹਾ ਸੀ,''ਅਸੀਂ ਤੁਹਾਨੂੰ ਪੋਸਕੋ ਦੇ ਤਹਿਤ ਟਵਿਟਰ ਅਕਾਊਂਟ 'ਤੇ ਨਬਾਲਿਗ ਬੱਚੇ ਦੀ ਅਸ਼ਲੀਲ ਤਸਵੀਰ ਪੋਸਟ ਕਰਨ ਲਈ ਰਿਸ਼ਿ ਕਪੂਰ ਖਿਲਾਫ ਮਾਮਲਾ ਦਰਜ ਕਰਨ ਅਤੇ ਆਈ. ਟੀ. ਐਕਟ. ਲਗਾਉਣ ਦਾ ਬੇਨਤੀ ਕਰਦੇ ਹਾਂ। ਇਸ ਸੰਬੰਧ 'ਚ ਸ਼ਿਕਾਇਤ ਬਾਂਦਰਾ ਕੁਰਲਾ ਕਾਂਪਲੈਕਸ ਦੀ ਸਾਈਬਰ ਪੁਲਸ ਸਟੇਸ਼ਨ 'ਚ ਦਰਜ ਕਰਵਾਈ ਗਈ ਹੈ।
Rishi Kapoor amitabhਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਨੇ ਹਾਲ ਹੀ 'ਚ ਆਪਣੀ ਫਿਲਮ ਬਾਰੇ ਵਿਚ ਗੱਲ ਕਰਦੇ ਹੋਏ ਮੀਡੀਆ ਨੂੰ ਕਿਹਾ,''ਅਸੀਂ ਇਸ ਫਿਲਮ 'ਚ 27 ਸਾਲ ਬਾਅਦ ਕੰਮ ਕਰ ਰਹੇ ਹਾਂ ਪਰ ਜਦੋਂ ਵੀ ਅਸੀਂ ਸੈੱਟ 'ਤੇ ਸਮਾਂ ਬਿਤਾਉਂਦੇ ਹਾ ਤਾਂ ਰਿਹਰਸਲ ਕਰਨਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਇਨ੍ਹਾਂ ਸਾਲਾਂ ਵਿਚ ਆਪਣੇ ਵਿਚਕਾਰ ਕਦੇ ਅੰਤਰ ਮਹਿਸੂਸ ਨਹੀਂ ਕੀਤਾ।''
Rishi Kapoor amitabhਰਿਸ਼ੀ ਨੇ ਕਿਹਾ ਸੀ ਕਿ ਮੈਨੂੰ ਗਰਵ ਹੈ ਕਿ ਮੈਂ ਪਿਛਲੇ 44 ਸਾਲ ਤੋਂ ਅਮਿਤਾਭ ਨਾਲ ਕੰਮ ਕਰ ਰਿਹਾ ਹਾਂ। ਹੁਣ ਦਰਸ਼ਕਾਂ ਨੂੰ ਇੰਤਜ਼ਾਰ ਹੈ ਫਿਲਮ ਨਾਟ ਆਊਟ 102 ਦਾ ਜਿਸ ਵਿਚ ਉਹ 27 ਸਾਲ ਬਾਅਦ ਇਸ ਜੋੜੀ ਨੂੰ ਦੇਖਣ ਲਈ ਬੇਤਾਬ ਹਨ ਕਿ ਇੰਨੇ ਸਾਲ ਬਾਅਦ ਇਹ ਦੋਹੇਂ ਕੀ ਕਮਾਲ ਦਿਖਾਉਂਦੇ ਹਨ।