
ਇਰਫਾਨ ਖਾਨ ਅਤੇ ਉਨ੍ਹਾਂ ਦਾ ਪਰਵਾਰ ਇਸ ਸਮੇਂ ਬੁਰੇ ਵਕਤ ਤੋਂ ਗੁਜ਼ਰ ਰਿਹਾ ਹੈ। ਇਰਫਾਨ ਪਿਛਲੇ ਤਿੰਨ ਮਹੀਨਿਆਂ ਤੋਂ ਨਿਊਰੋ ਐਂਡੋਕਰੀਨ ਕੈਂਸਰ ਨਾਲ ...
ਇਰਫਾਨ ਖਾਨ ਅਤੇ ਉਨ੍ਹਾਂ ਦਾ ਪਰਵਾਰ ਇਸ ਸਮੇਂ ਬੁਰੇ ਵਕਤ ਤੋਂ ਗੁਜ਼ਰ ਰਿਹਾ ਹੈ। ਇਰਫਾਨ ਪਿਛਲੇ ਤਿੰਨ ਮਹੀਨਿਆਂ ਤੋਂ ਨਿਊਰੋ ਐਂਡੋਕਰੀਨ ਕੈਂਸਰ ਨਾਲ ਜੂਝ ਰਹੇ ਹਨ। ਇਸ ਰੋਗ ਵਿਚ ਸਰੀਰ 'ਚ ਟਿਊਮਰ ਬਣ ਜਾਂਦੇ ਹਨ। ਇਰਫਾਨ ਇਸ ਵਕਤ ਲੰਦਨ ਵਿਚ ਆਪਣਾ ਇਲਾਜ ਕਰਾ ਰਹੇ ਹਨ। ਅਜਿਹੇ ਸਮੇਂ ਵਿੱਚ ਬਾਲੀਵੁਡ ਦਾ ਹਰ ਛੋਟਾ - ਵੱਡਾ ਕਲਾਕਾਰ ਇਰਫਾਨ ਦੀ ਮਦਦ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਿਹਾ ਹੈ। ਪਰ ਸ਼ਾਹਰੁਖ ਖਾਨ ਨੇ ਜੋ ਇਰਫਾਨ ਲਈ ਕੀਤਾ ਉਹ ਬਹੁਤ ਘੱਟ ਲੋਕ ਕਰਦੇ ਹਨ।
sharukh khan irfan khan
ਇੱਕ ਮੀਡੀਆ ਰਿਪੋਰਟ ਅਨੁਸਾਰ, ਇਲਾਜ ਲਈ ਲੰਦਨ ਰਵਾਨਾ ਹੋਣ ਤੋਂ ਪਹਿਲਾਂ ਇਰਫਾਨ ਖਾਨ ਦੀ ਪਤਨੀ ਸੁਤਾਪਾ ਨੇ ਸ਼ਾਹਰੁਖ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਨੂੰ ਦਸਿਆ ਕਿ ਇਰਫਾਨ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਸੁਤਾਪਾ ਨੇ ਸ਼ਾਹਰੁਖ ਨੂੰ ਆਪਣੇ ਮੁੰਬਈ ਸਥਿਤ ਮਧ ਆਈਲੈਂਡ ਨਿਵਾਸ 'ਤੇ ਬੁਲਾਇਆ।
sharukh khan irfan khan
ਇਰਫਾਨ ਦੇ ਘਰ ਤੋਂ ਕੁੱਝ ਹੀ ਦੂਰੀ 'ਤੇ ਮਹਿਬੂਬ ਸਟੂਡੀਓ ਵਿਚ ਸ਼ੂਟਿੰਗ ਕਰ ਰਹੇ ਸ਼ਾਹਰੁਖ ਉਨ੍ਹਾਂ ਨੂੰ ਮਿਲਣ ਪੁੱਜੇ। ਦੋਨਾਂ ਨੇ ਦੋ ਘੰਟੇ ਇਕੱਠੇ ਬਿਤਾਏ। ਇਸ ਦੌਰਾਨ ਸ਼ਾਹਰੁੱਖ ਨੇ ਨਾ ਸਿਰਫ ਇਰਫਾਨ ਦਾ ਹੌਂਸਲਾ ਵਧਾਇਆ, ਬਲਕਿ ਉਨ੍ਹਾਂ ਨੂੰ ਆਪਣੇ ਲੰਦਨ ਵਾਲੇ ਘਰ ਦੀ ਚਾਬੀ ਵੀ ਦੇ ਦਿੱਤੀ। ਕਾਫ਼ੀ ਜਿਦ ਕਰਨ ਤੋਂ ਬਾਅਦ ਇਰਫਾਨ ਨੇ ਇਸ ਨੂੰ ਸਵੀਕਾਰ ਕਰ ਲਿਆ।
irfan khan
ਸ਼ਾਹਰੁਖ ਖਾਨ ਦਾ ਮੰਨਣਾ ਸੀ ਕਿ ਇਰਫਾਨ ਦੀ ਫੈਮਿਲੀ ਉਨ੍ਹਾਂ ਦੇ ਘਰ ਨੂੰ ਆਪਣੇ ਘਰ ਵਰਗਾ ਮਹਿਸੂਸ ਕਰਨਗੇ। ਇਰਫਾਨ ਸ਼ਾਹਰੁੱਖ ਨੂੰ ਆਪਣਾ ਬੇਹੱਦ ਕਰੀਬੀ ਮੰਨਦੇ ਹਨ.
irfan khan
ਮੀਡੀਆ ਰਿਪੋਰਟ ਦੇ ਅਨੁਸਾਰ , ਲੰਦਨ ਵਿਚ ਇਰਫਾਨ ਨਾਲ ਮਿਲ ਕੇ ਪਰਤੇ ਉਨ੍ਹਾਂ ਦੇ ਇਕ ਦੋਸਤ ਨੇ ਦਸਿਆ ਹੈ ਕਿ ਇਰਫਾਨ ਦੀ ਸਿਹਤ ਵਿਚ ਸੁਧਾਰ ਆ ਰਿਹਾ ਹੈ। ਉਨ੍ਹਾਂ ਦੀ ਰਿਕਵਰੀ ਦੀ ਰਫ਼ਤਾਰ ਹੌਲੀ ਹੈ , ਪਰ ਇਸ ਸਾਲ ਦੇ ਅੰਤ ਤੱਕ ਉਹ ਭਾਰਤ ਪਰਤ ਸਕਦੇ ਹਨ।
irfan khan wife
ਜ਼ਿਕਰਯੋਗ ਹੈ ਕਿ ਇਰਫਾਨ ਖਾਨ ਦੀ ਫਿਲਮ 'ਬਲੈਕਮੇਲ' ਦੇ ਟਰੇਲਰ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾਂ ਹੀ ਇਰਫਾਨ ਖਾਨ ਦੇ ਬਾਰੇ 'ਚ ਇਹ ਖਬਰ ਆਈ ਸੀ ਕਿ ਉਨ੍ਹਾਂ ਨੂੰ ਪੀਲੀਆ ਹੋ ਗਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਟੈਸਟ ਕਰਵਾਏ ਗਏ। ਰਿਪੋਰਟਸ 'ਚ ਇਰਫਾਨ ਖਾਨ ਨੂੰ ਪੀਲੀਆ ਆਉਣ ਦੀ ਖਬਰ ਪੂਰੀ ਤਰ੍ਹਾਂ ਸਿੱਧ ਹੋਈ ਸੀ। ਉੱਥੇ ਦੂਜੇ ਪਾਸੇ ਰਿਪੋਰਟਸ ਰਾਹੀਂ ਹੀ ਬ੍ਰੇਨ ਟਿਊਮਰ ਵਰਗੀ ਖਤਰਨਾਕ ਬੀਮਾਰੀ ਦਾ ਖੁਲਾਸਾ ਹੋਇਆ ਹੈ।