ਬਾਲੀਵੁੱਡ ਨੂੰ ਮਿਲੀ ਨਵੀਂ ਲਤਾ ਮੰਗੇਸ਼ਕਰ!

ਸਪੋਕਸਮੈਨ ਸਮਾਚਾਰ ਸੇਵਾ | Edited by : ਕਮਲਜੀਤ ਕੌਰ
Published Aug 23, 2019, 2:53 pm IST
Updated Aug 24, 2019, 12:03 pm IST
ਰੇਲਵੇ ਸਟੇਸ਼ਨ 'ਤੇ ਬੈਠ ਕੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਗਾਣਾ ਗਾਉਣ ਵਾਲੀ ਰਾਨੂੰ ਮੰਡਲ ਅਪਣੇ ਟੈਲੇਂਟ ਜ਼ਰੀਏ ਰਾਤੋ ਰਾਤ ਸੁਪਰ ਸਟਾਰ ਬਣ ਗਈ ਹੈ।
Lata Mangeshkar and Ranu Mondal
 Lata Mangeshkar and Ranu Mondal

ਨਵੀਂ ਦਿੱਲੀ: ਪੱਛਮ ਬੰਗਾਲ ਦੇ ਰਾਣਾਘਾਟ ਰੇਲਵੇ ਸਟੇਸ਼ਨ 'ਤੇ ਬੈਠ ਕੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਗਾਣਾ ਗਾਉਣ ਵਾਲੀ ਰਾਨੂੰ ਮੰਡਲ ਅਪਣੇ ਟੈਲੇਂਟ ਜ਼ਰੀਏ ਰਾਤੋ ਰਾਤ ਸੁਪਰ ਸਟਾਰ ਬਣ ਗਈ ਹੈ ਪਰ ਹੁਣ ਰਾਨੂੰ ਮੰਡਲ ਨੇ ਅਪਣੀ ਦਮਦਾਰ ਆਵਾਜ਼ ਜ਼ਰੀਏ ਬਾਲੀਵੁੱਡ ਵਿਚ ਵੀ ਐਂਟਰੀ ਕਰ ਲਈ ਹੈ। ਉਨ੍ਹਾਂ ਦਾ ਇਕ ਗਾਣਾ ਬਾਲੀਵੁੱਡ ਗਾਇਕ ਹਿਮੇਸ਼ ਰਿਸ਼ਮੀਆ ਨਾਲ ਆ ਰਿਹਾ ਹੈ, ਜਿਸ ਨੂੰ ਹਿਮੇਸ਼ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।

 

Advertisement

 

'ਤੇਰੀ ਮੇਰੀ ਕਹਾਣੀ...' ਟਾਇਟਲ ਦਾ ਇਹ ਗਾਣਾ ਹਿਮੇਸ਼ ਰਿਸ਼ਮੀਆ ਦੀ ਨਵੀਂ ਫਿਲਮ 'ਹੈਪੀ ਹਾਰਡੀ ਐਂਡ ਹੀਰ' ਵਿਚ ਸੁਣਾਈ ਦੇਵੇਗਾ। ਇਸ ਗੀਤ ਨੂੰ ਸ਼ੇਅਰ ਕਰਦਿਆਂ ਹਿਮੇਸ਼ ਨੇ ਰਾਨੂੰ ਮੰਡਲ ਦੀ ਤਾਰੀਫ਼ ਕਰਦਿਆਂ ਲਿਖਿਆ ''ਦਿਵਯ ਆਵਾਜ਼ ਵਾਲੀ ਰਾਨੂੰ ਮੰਡਲ ਦੇ ਨਾਲ ਗਾਣਾ ਰਿਕਾਰਡ ਕਰ ਰਿਹਾ ਹਾਂ। ਤੁਹਾਡੇ ਸਾਰੇ ਸੁਪਨੇ ਸੱਚ ਹੋ ਸਕਦੇ ਨੇ, ਜੇਕਰ ਅਸੀਂ ਉਨ੍ਹਾਂ ਨੂੰ ਪੂਰਾ ਕਰਨ ਦੀ ਹਿੰਮਤ ਰੱਖੀਏ। ਇਕ ਸਕਰਾਤਮਕ ਨਜ਼ਰੀਆ ਅਸਲ ਵਿਚ ਸੁਪਨੇ ਸੱਚ ਕਰ ਸਕਦਾ ਹੈ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਧੰਨਵਾਦ।''

Ranu Mondal Ranu Mondal and Himesh Reshammiya

 ਬਾਲੀਵੁੱਡ ਹਸਤੀਆਂ ਸਮੇਤ ਕਈ ਲੋਕਾਂ ਨੇ ਹਿਮੇਸ਼ ਦੀ ਕੋਸ਼ਿਸ਼ ਦਾ ਸਮਰਥਨ ਕੀਤਾ ਹੈ। ਦਰਅਸਲ ਪੱਛਮ ਬੰਗਾਲ ਦੀ ਰਹਿਣ ਵਾਲੀ ਇਸ ਗ਼ਰੀਬ ਔਰਤ ਰਾਨੂੰ ਮੰਡਲ ਦਾ ਇਕ ਵੀਡੀਓ ਫੇਸਬੁੱਕ ਦੇ ਪੇਜ਼ ਬਾਰਪੇਟਾ ਟਾਊਨ ਦਿ ਪਲੇਸ ਆਫ਼ ਪੀਸ ਤੋਂ ਸ਼ੇਅਰ ਹੋਇਆ ਸੀ, ਜਿਸ ਵਿਚ ਉਹ ਲਤਾ ਮੰਗੇਸ਼ਕਰ ਦਾ ਗਾਣਾ 'ਇਕ ਪਿਆਰ ਕਾ ਨਗਮਾ ਹੈ' ਗਾਉਂਦੀ ਨਜ਼ਰ ਆਈ ਸੀ। ਇਹ ਗਾਣਾ ਪੇਜ਼ ਦੇ ਮਾਲਕ ਕ੍ਰਿਸ਼ਨ ਦਾਸ ਵੱਲੋਂ ਪੱਛਮ ਬੰਗਾਲ ਦੇ ਰਾਨਾਘਾਟ ਰੇਲਵੇ ਸਟੇਸ਼ਨ 'ਤੇ ਸ਼ੂਟ ਕੀਤਾ ਸੀ, ਜਿਸ ਮਗਰੋਂ ਰਾਨੂੰ ਮੰਡਲ ਦੇ ਇਸ ਗੀਤ ਨੇ ਸੋਸ਼ਲ ਮੀਡੀਆ 'ਤੇ ਲੱਖਾਂ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਿਆ ਸੀ।

Image result for Ranu MondalRanu Mondal and Himesh Reshammiya

ਰਾਤੋ ਰਾਤ ਰਾਨੂੰ ਮੰਡਲ ਦੀ ਤਕਦੀਰ ਅਜਿਹੀ ਚਮਕੀ ਕਿ ਉਹ ਸੁਪਰ ਸਟਾਰ ਬਣ ਗਈ। ਜਲਦ ਹੀ ਤੁਹਾਨੂੰ ਹਿਮੇਸ਼ ਰਿਸ਼ਮੀਆ ਦੀ ਨਵੀਂ ਫਿਲਮ ਵਿਚ ਉਸ ਦਾ ਬਹੁਤ ਹੀ ਖ਼ੂਬਸੂਰਤ ਗੀਤ ਸੁਣਨ ਨੂੰ ਮਿਲੇਗਾ, ਜਿਸ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਬਾਲੀਵੁੱਡ ਦੇ ਕੁੱਝ ਸਿੰਗਰਾਂ ਦੀ ਫਿਲਮੀ ਗੀਤਾਂ ਵਿਚੋਂ ਛੁੱਟੀ ਹੋ ਸਕਦੀ ਹੈ ਕਿਉਂਕਿ ਬਾਲੀਵੁੱਡ ਨੂੰ ਲਤਾ ਮੰਗੇਸ਼ਕਰ ਜਿਹੀ ਇਕ ਨਵੀਂ ਆਵਾਜ਼ ਜੋ ਮਿਲ ਗਈ ਹੈ।

Ranu Mondal Ranu Mondal

ਦੱਸ ਦਈਏ ਕਿ ਰਾਨੂੰ ਮੰਡਲ ਦੀ ਆਵਾਜ਼ ਨੂੰ ਲੋਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ ਅਤੇ ਉਸ ਦੀ ਤਰੱਕੀ 'ਤੇ ਲੋਕਾਂ ਵੱਲੋਂ ਖ਼ੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਹੀਰਾ ਭਾਵੇਂ ਕਿੰਨੀ ਵੀ ਗੰਦੀ ਜਗ੍ਹਾ 'ਤੇ ਕਿਉਂ ਨਾ ਪਿਆ ਹੋਵੇ ਪਰ ਜੌਹਰੀ ਉਸ ਦੀ ਪਛਾਣ ਕਰ ਹੀ ਲੈਂਦੇ ਹਨ। ਬਾਲੀਵੁੱਡ ਇੰਡਸਟਰੀ ਹੀ ਅਜਿਹੀ ਹੀਰਿਆਂ ਦੀ ਪਰਖ਼ ਕਰਨਾ ਜਾਣਦੀ ਹੈ ਅਤੇ ਉਸ ਨੇ ਸਾਬਤ ਕਰ ਦਿਖਾਇਆ ਹੈ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

Location: India, Delhi, New Delhi
Advertisement

 

Advertisement
Advertisement