ਇਸ ਮਹਿਲਾ ਨੇ ਗਾਇਆ 'ਲਤਾ ਮੰਗੇਸ਼ਕਰ' ਦਾ ਗੀਤ 'ਏਕ ਪਿਆਰ ਕਾ ਨਗਮਾ', VIDEO VIRAL
Published : Aug 2, 2019, 4:14 pm IST
Updated : Aug 2, 2019, 4:14 pm IST
SHARE ARTICLE
Viral video old womans rendition of lata mangeshkars iconic song
Viral video old womans rendition of lata mangeshkars iconic song

ਉਂਜ ਤਾਂ ਲਤਾ ਮੰਗੇਸ਼ਕਰ ਦਾ ਹਰ ਗੀਤ ਯਾਦਗਾਰ ਹੈ ਪਰ ਹੁਣ ਉਨ੍ਹਾਂ ਦਾ 'ਏਕ ਪਿਆਰ ਕਾ ਨਗਮਾ' ਨੂੰ ਇੱਕ......

ਨਵੀਂ ਦਿੱਲੀ :  ਉਂਜ ਤਾਂ ਲਤਾ ਮੰਗੇਸ਼ਕਰ ਦਾ ਹਰ ਗੀਤ ਯਾਦਗਾਰ ਹੈ ਪਰ ਹੁਣ ਉਨ੍ਹਾਂ ਦਾ 'ਏਕ ਪਿਆਰ ਕਾ ਨਗਮਾ' ਨੂੰ ਇੱਕ ਬਜ਼ੁਰਗ ਮਹਿਲਾ ਨੇ ਇਸ ਤਰ੍ਹਾਂ ਗਾਇਆ ਹੈ ਕਿ ਲੋਕ ਇਸ ਵੀਡੀਓ ਦੇ ਦੀਵਾਨੇ ਹੋ ਰਹੇ ਹਨ। ਫੇਸਬੁਕ ਹੋਵੇ ਜਾਂ ਵੱਟਸਐਪ ਹਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਹ ਵੀਡੀਓ ਛਾਇਆ ਹੋਇਆ ਹੈ। ਇਸ ਮਹਿਲਾ ਦੀ ਆਵਾਜ਼ ਤਾਂ ਕਾਫ਼ੀ ਸੁਰੀਲੀ ਹੈ ਹੀ ਨਾਲ ਹੀ ਉਨ੍ਹਾਂ ਦੀ ਭਾਵਨਾਤਮਕ ਗਾਇਕੀ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਮਹਿਲਾ ਨੂੰ ਦੇਖਕੇ ਅਜਿਹਾ ਲੱਗ ਰਿਹਾ ਹੈ ਉਹ ਕਾਫ਼ੀ ਗਰੀਬ ਪਰਿਵਾਰ ਤੋਂ ਹੈ। 

Viral video old womans rendition of lata mangeshkars iconic songViral video old womans rendition of lata mangeshkars iconic song

ਵੀਡੀਓ ਦੀ ਖਾਸ ਗੱਲ ਤਾਂ ਇਹ ਹੈ ਕਿ ਗਾਉਣ ਵਾਲੀ ਮਹਿਲਾ ਨੂੰ ਦੇਖਕੇ ਸਾਫ਼ ਹੋ ਰਿਹਾ ਹੈ ਕਿ ਮਹਿਲਾ ਨੇ ਕਿਤੋਂ ਵੀ ਸੰਗੀਤ ਦੀ ਸਿੱਖਿਆ ਨਹੀਂ ਲਈ, ਨਾ ਹੀ ਉਹ ਕੋਈ ਸਿੰਗਰ ਹੈ ਪਰ ਤਾਂ ਵੀ ਉਨ੍ਹਾਂ ਨੇ ਇਸ ਗੀਤ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਿਆ ਹੈ।  ਦੱਸ ਦਈਏ ਕਿ ਇਹ ਪ੍ਰਸਿੱਧ ਗੀਤ 1972 ਦੀ ਬਾਲੀਵੁੱਡ ਫਿਲਮ 'ਸ਼ੋਰ' ਦਾ ਹੈ। ਜਿਹੜਾ 'ਲਤਾ ਮੰਗੇਸ਼ਕਰ' ਵੱਲੋਂ ਗਾਇਆ ਗਿਆ ਸੀ ਅਤੇ ਜਿਸਨੂੰ ਸੰਗੀਤ ਸੰਗੀਤਕਾਰ ਜੋੜੀ ਲਕਸ਼ਮੀ ਕਾਂਤ ਪਿਆਰੇ ਲਾਲ ਨੇ ਦਿੱਤਾ ਹੈ। ਫਿਲਮ 'ਸ਼ੋਰ' 'ਚ ਮਨੋਜ ਕੁਮਾਰ, ਨੰਦਾ,  ਮਾਸਟਰ ਸੱਤਿਆਜੀਤ ਰੇ ਮੁੱਖ ਭੂਮਿਕਾਵਾਂ 'ਚ ਹਨ। 

ਜਾਣਕਾਰੀ ਅਨੁਸਾਰ ਇਹ ਵੀਡੀਓ ਪੱਛਮੀ ਬੰਗਾਲ ਦੇ ਰਾਣਾਘਾਟ ਸਟੇਸ਼ਨ 'ਤੇ ਬਣਾਇਆ ਗਿਆ ਹੈ। ਇਹ ਮਹਿਲਾ ਅਕਸਰ ਉਥੇ ਹੀ ਲਤਾ ਮੰਗੇਸ਼ਕਰ ਦੇ ਗੀਤ ਗੁਣਗੁਣਾਉਂਦੀ ਰਹਿੰਦੀ ਹੈ। ਉਨ੍ਹਾਂ ਦੇ  ਗਾਉਣ ਦਾ ਇਹ ਵੀਡੀਓ ਬਾਰਪੇਟਾ ਟਾਊਨ ਪੇਜ ਦੁਆਰਾ ਫੇਸਬੁਕ 'ਤੇ ਸਾਂਝਾ ਕੀਤਾ ਗਿਆ ਸੀ ਅਤੇ ਇਹ 2.4 ਮਿਲੀਅਨ ਤੋਂ ਜਿਆਦਾ ਵਿਊਜ਼ ਪਾਰ ਕਰ ਚੁੱਕਿਆ ਹੈ। 47k ਲੋਕਾਂ ਨੇ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ 4.3k ਕੰਮੈਂਟ ਹਨ ਅਤੇ ਫੇਸਬੁਕ 'ਤੇ 46.6k ਤੋਂ ਜਿਆਦਾ ਸ਼ੇਅਰ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement