ਜਾਹਨਵੀ ਕਪੂਰ ਨੇ ਸ਼੍ਰੀਦੇਵੀ ਦੀ ਬਰਸੀ ‘ਤੇ ਲਿਖਿਆ ਭਾਵੁਕ ਮੈਸੇਜ
Published : Feb 24, 2020, 12:58 pm IST
Updated : Feb 24, 2020, 12:58 pm IST
SHARE ARTICLE
File
File

ਸ਼੍ਰੀਦੇਵੀ ਦੀ ਅਚਾਨਕ ਮੌਤ ਤੋਂ ਦੇਸ਼ ਭਰ ਦੇ ਲੋਕਾਂ ਨੂੰ ਲਗਿਆ ਸੀ ਵੱਡਾ ਝਟਕਾ 

ਮੁੰਬਈ- ਅਦਾਕਾਰਾ ਸ਼੍ਰੀਦੇਵੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਦੇਸ਼ ਭਰ ਦੇ ਲੋਕਾਂ ਨੂੰ ਵੱਡਾ ਝਟਕਾ ਲਗਿਆ ਸੀ। 24 ਫਰਵਰੀ 2018 ਨੂੰ ਸ਼੍ਰੀਦੇਵੀ ਦੀ ਦੁਬਈ ਵਿੱਚ ਮੌਤ ਹੋਈ ਸੀ। ਜਿਸ ਤੋਂ ਬਾਅਦ ਨਾ ਸਿਰਫ ਕਪੂਰ ਪਰਿਵਾਰ ਨੇ ਆਪਣੀ ਨੂੰਹ ਨੂੰ ਗੁਆ ਦਿੱਤਾ, ਬਲਕਿ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਆਪਣੀ ਮਾਂ ਨੂੰ ਗੁਆ ਦਿੱਤਾ। ਸ਼੍ਰੀਦੇਵੀ ਦੇ ਜਾਣ ਸੋਗ ਕਪੂਰ ਪਰਿਵਾਰ ਦੇ ਨਾਲ-ਨਾਲ ਬਾਲੀਵੁੱਡ ਅਤੇ ਦੇਸ਼ ਭਰ ਨੇ ਮਣਾਇਆ।

FileFile

ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਆਪਣੇ ਪਿਤਾ ਬੋਨੀ ਕਪੂਰ ਨਾਲ ਮਿਲ ਕੇ ਆਪਣੀ ਮਾਂ ਦੇ ਜਾਣ ਦੇ ਦੁੱਖ ਨੂੰ ਸਾਂਝਾ ਕੀਤਾ। ਇਹ ਕਈ ਵਾਰ ਹੋਇਆ ਹੈ ਕਿ ਜਾਹਨਵੀ ਕਪੂਰ ਨੇ ਆਪਣੇ ਅਤੇ ਆਪਣੀ ਮਾਂ ਸ਼੍ਰੀਦੇਵੀ ਦੇ ਵਿਚਕਾਰ ਸਬੰਧਾਂ ਬਾਰੇ ਗੱਲ ਕੀਤੀ ਹੈ। ਹੁਣ ਮਾਂ ਦੀ ਦੂਜੀ ਬਰਸੀ 'ਤੇ ਜਾਹਨਵੀ ਨੇ ਇਕ ਵਾਰ ਫਿਰ ਕੁਝ ਅਜਿਹਾ ਕਿਹਾ ਹੈ ਜੋ ਪੜ੍ਹਨ ਤੋਂ ਬਾਅਦ ਤੁਹਾਡੀਆਂ ਅੱਖਾਂ ਵੀ ਨਮ ਹੋ ਜਾਣਗੀਆਂ।

FileFile

ਮਾਂ ਸ਼੍ਰੀਦੇਵੀ ਨਾਲ ਆਪਣੇ ਬਚਪਨ ਦੀ ਤਸਵੀਰ ਸਾਂਝੀ ਕਰਦੇ ਹੋਏ ਜਾਹਨਵੀ ਨੇ ਲਿਖਿਆ, 'ਮੈਂ ਤੁਹਾਨੂੰ ਹਰ ਰੋਜ਼ ਯਾਦ ਕਰਦੀ ਹਾਂ'। ਇਸ ਫੋਟੋ ਵਿਚ ਤੁਸੀਂ ਜਾਹਨਵੀ ਅਤੇ ਸ਼੍ਰੀਦੇਵੀ ਸੋਫੇ 'ਤੇ ਬੈਠੇ ਹੋਏ ਵੇਖ ਸਕਦੇ ਹੋ। ਜਾਨ੍ਹਵੀ ਆਪਣੀ ਮਾਂ ਨੂੰ ਕੱਸ ਕੇ ਫੜੀ ਹੋਈ ਹੈ ਅਤੇ ਦੋਵੇਂ ਕੈਮਰੇ ਲਈ ਮੁਸਕੁਰਾ ਰਹੇ ਹਨ। ਜਾਹਨਵੀ ਆਪਣੀ ਮਾਂ ਸ਼੍ਰੀਦੇਵੀ ਦੇ ਬਹੁਤ ਨੇੜੇ ਸੀ। ਇਹ ਦੋਵੇਂ ਮਾਂ-ਧੀ ਦੀ ਜੋੜੀ ਅਕਸਰ ਇਕੱਠੇ ਵੇਖੀ ਜਾਂਦੀ ਸੀ। 

View this post on Instagram

Miss you everyday

A post shared by Janhvi Kapoor (@janhvikapoor) on

ਅੱਜ, ਜਦੋਂ ਸ਼੍ਰੀਦੇਵੀ ਇਸ ਦੁਨੀਆ ਵਿੱਚ ਨਹੀਂ ਹੈ, ਤਾਂ ਜਾਹਨਵੀ ਅਤੇ ਖੁਸ਼ੀ ਦਾ ਉਨ੍ਹਾਂ ਨੂੰ ਯਾਦ ਕਰਨਾ ਲਾਜਮੀ ਹੈ। ਜਾਹਨਵੀ ਕਪੂਰ ਹੁਣ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਬਣ ਗਈ ਹੈ, ਜੋ ਉਸ ਦੀ ਮਾਂ ਸ਼੍ਰੀਦੇਵੀ ਦਾ ਸੁਪਨਾ ਹੰਦਾ ਸੀ। ਅੱਜ ਜੇਕਰ ਸ਼੍ਰੀਦੇਵੀ ਇੱਥੇ ਹੁੰਦੀ ਤਾਂ ਉਸ ਨੂੰ ਜਾਹਨਵੀ 'ਤੇ ਮਾਣ ਹੁੰਦਾ। ਦੱਸ ਦਈਏ ਕਿ ਸ਼੍ਰੀਦੇਵੀ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣੀ ਜਾਂਦੀ ਸੀ। ਫਿਲਮਾਂ ਵਿਚ ਉਸ ਦੇ ਕੰਮ ਦੀ ਹਰ ਜਗ੍ਹਾ ਪ੍ਰਸ਼ੰਸਾ ਹੋਈ। 

FileFile

ਅਜਿਹੀ ਸਥਿਤੀ ਵਿੱਚ ਅੱਜ ਉਸਦੀ ਗ਼ੈਰਹਾਜ਼ਰੀ ਫਿਲਮ ਇੰਡਸਟਰੀ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਦੱਸ ਦਈਏ ਕਿ ਸ਼੍ਰੀਦੇਵੀ ਦੀ ਆਖਰੀ ਫਿਲਮ ਮੰਮੀ ਸੀ। ਇਸ ਵਿੱਚ ਉਸਨੇ ਅਕਸ਼ੈ ਖੰਨਾ, ਸਜਲ ਅਲੀ, ਅਦਨਾਨ ਸਿਦੀਕੀ ਅਤੇ ਨਵਾਜ਼ੂਦੀਨ ਸਿਦੀਕੀ ਨਾਲ ਕੰਮ ਕੀਤਾ ਸੀ। ਜਾਹਨਵੀ ਕਪੂਰ ਦੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਫਿਲਮ ਗੁੰਜਨ ਸਕਸੈਨਾ, ਤਖਤ ਅਤੇ ਦੋਸਤਾਨਾ 2 ਵਿੱਚ ਕੰਮ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਫਿਲਮ 'ਰੂਹੀ ਅਫਜ਼ਾ' ਵਿਚ ਰਾਜਕੁਮਾਰ ਰਾਓ ਨਾਲ ਦਰਸ਼ਕਾਂ ਨੂੰ ਡਰਾਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement