
ਬਾਲੀਵੁੱਡ ਅਦਾਕਾਰਾ ਜਾਹਵਵੀ ਕਪੂਰ ਅਤੇ ਕੇਂਦਰੀ ਮੰਤਰੀ ਸਾਬਕਾ ਟੀਵੀ ਅਦਾਕਾਰਾ ਸਮ੍ਰਿਤੀ ਈਰਾਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ...
ਮੁੰਬਈ (ਭਾਸ਼ਾ) :- ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਅਤੇ ਕੇਂਦਰੀ ਮੰਤਰੀ ਸਾਬਕਾ ਟੀਵੀ ਅਦਾਕਾਰਾ ਸਮ੍ਰਿਤੀ ਈਰਾਨੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਦੋਨਾਂ ਕਿਸੇ ਏਅਰਪੋਰਟ 'ਤੇ ਖੜੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਇਕ ਮਜੇਦਾਰ ਕੈਪਸ਼ਨ ਦੇ ਨਾਲ ਸਮ੍ਰਿਤੀ ਈਰਾਨੀ ਨੇ ਅਪਣੇ ਸੋਸ਼ਲ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਕੈਪਸ਼ਨ ਦੀ ਵਜ੍ਹਾ ਨਾਲ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ, ਫਿਰ ਚਾਹੇ ਉਹ ਇੰਸਟਾਗਰਾਮ ਹੋਵੇ ਜਾਂ ਟਵਿੱਟਰ। ਉਹ ਹਰ ਜਗ੍ਹਾ ਦੀ ਵੱਖ - ਵੱਖ ਅਪਡੇਟਸ ਦਿੰਦੀ ਹੀ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਅਪਣੇ ਅਕਾਉਂਟ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿਚ ਸਿਮਰਤੀ ਈਰਾਨੀ ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਧੀ 'ਧੜਕ' ਫੇਮ ਸਟਾਰ ਜਾਹਨਵੀ ਕਪੂਰ ਦੇ ਨਾਲ ਨਜ਼ਰ ਆ ਰਹੀ ਹੈ।
ਪੋਸਟ ਦੇ ਨਾਲ ਸਿਮਰਤੀ ਨੇ ਜੋ ਕੈਪਸ਼ਨ ਲਿਖਿਆ ਹੈ ਉਹ ਚਰਚਾ ਵਿਚ ਹੈ, ਇਸ ਪੋਸਟ ਨੂੰ 4 ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਦਰਅਸਲ, ਹਾਲਹੀ ਵਿਚ ਇਕ ਏਅਰਪੋਰਟ 'ਤੇ ਸਮ੍ਰਿਤੀ ਈਰਾਨੀ ਅਤੇ ਜਾਹਨਵੀ ਦੀ ਮੁਲਾਕਾਤ ਹੋਈ। ਇਸ ਦੌਰਾਨ ਜਾਹਨਵੀ ਨੇ ਉਨ੍ਹਾਂ ਨੂੰ ਆਂਟੀ ਕਹਿ ਕੇ ਬੁਲਾਇਆ। ਆਂਟੀ ਕਹਿਣ ਦੇ ਝੱਟਪੱਟ ਬਾਅਦ ਜਾਹਨਵੀ ਨੇ ਬੜੇ ਹੀ ਪਿਆਰ ਨਾਲ ਉਨ੍ਹਾਂ ਤੋਂ ਮਾਫੀ ਵੀ ਮੰਗ ਲਈ।
smriti irani
ਸਮ੍ਰਿਤੀ ਨੇ ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, 'ਕੋਈ ਮੈਨੂੰ ਸ਼ੂਟ ਕਰ ਦੇ’ ਵਾਲਾ ਪਲ ‘ਜਦੋਂ ਜਾਹਨਵੀ ਕਪੂਰ ਲਗਾਤਾਰ ਤੁਹਾਨੂੰ ਆਂਟੀ ਕਹੇ ਅਤੇ ਬਾਅਦ ਵਿਚ ਬੜੇ ਹੀ ਪਿਆਰ ਨਾਲ ਮਾਫੀ ਮੰਗ ਲੈ ਅਤੇ ਤੁਹਾਨੂੰ ਕਹਿਣਾ ਪਏ - ਕੋਈ ਗੱਲ ਨਹੀਂ ਪੁੱਤਰ’ #totalsiyapa ਇਹ ਅੱਜ ਕੱਲ੍ਹ ਦੇ ਬੱਚੇ #auntykiskobola.