
ਆਲੀਆ ਨੇ ਸਾਂਝੀ ਕੀਤੀ ਵੀਡੀਓ
ਮੁੰਬਈ : ਅਦਾਕਾਰ ਨਵਾਜ਼ੂਦੀਨ ਸਿੱਦੀਕੀ ਆਪਣੀ ਨਿੱਜੀ ਜ਼ਿੰਦਗੀ ਕਾਰਨ ਵਿਵਾਦਾਂ ਵਿਚ ਹਨ। ਪਹਿਲਾਂ ਉਹਨਾਂ ਦੀ ਪਤਨੀ ਆਲੀਆ ਨੇ ਉਹਨਾਂ 'ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸੀ। ਇਸ ਤੋਂ ਬਾਅਦ ਅਭਿਨੇਤਾ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਦੇ ਨਾਲ ਹੀ ਹੁਣ ਅਦਾਕਾਰ 'ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਆਲੀਆ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਜਾਰੀ ਕੀਤਾ ਹੈ। ਵੀਡੀਓ 'ਚ ਆਲੀਆ ਰੋਂਦੀ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ 'ਚ ਕਿਹਾ ਕਿ ਅਦਾਕਾਰ ਉਸ ਦੇ ਬੱਚਿਆਂ ਨੂੰ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਮਾਮਲੇ 'ਚ ਮੀਡੀਆ ਕਵਰੇਜ 'ਤੇ ਪਾਬੰਦੀ ਨਹੀਂ, SC ਨੇ ਕਿਹਾ- ਰਿਪੋਰਟਿੰਗ ਤੋਂ ਨਹੀਂ ਰੋਕ ਸਕਦੇ
ਆਲੀਆ ਨੇ ਵੀਡੀਓ 'ਚ ਕਿਹਾ, ''ਨਵਾਜ਼ ਨੇ ਕੱਲ੍ਹ ਅਦਾਲਤ 'ਚ ਕਿਹਾ ਕਿ ਉਹ ਬੱਚਿਆਂ ਦੀ ਕਸਟਡੀ ਚਾਹੁੰਦੇ ਹਨ। ਜਿਸ ਨੇ ਕਦੇ ਬੱਚਿਆਂ ਦੀ ਖੁਸ਼ੀ ਮਹਿਸੂਸ ਨਹੀਂ ਕੀਤੀ, ਜਿਸ ਨੇ ਕਦੇ ਬੱਚੇ ਮਹਿਸੂਸ ਨਹੀਂ ਕੀਤੇ, ਉਹ ਮੇਰੇ ਬੱਚੇ ਮੇਰੇ ਤੋਂ ਖੋਹਣਾ ਚਾਹੁੰਦਾ ਹੈ? ਉਸ ਨੂੰ ਡਾਇਪਰ ਦੀ ਵਰਤੋਂ ਕਰਨਾ ਵੀ ਨਹੀਂ ਆਉਂਦਾ ਜਾਂ ਉਸ ਨੂੰ ਇਹ ਵੀ ਪਤਾ ਨਹੀਂ ਚੱਲਿਆ ਕਿ ਸਾਡੇ ਬੱਚੇ ਕਦੋਂ ਵੱਡੇ ਹੋਏ ਅਤੇ ਅੱਜ ਉਹ ਮੇਰੇ ਤੋਂ ਬੱਚੇ ਚੋਰੀ ਕਰਨਾ ਚਾਹੁੰਦਾ ਹੈ। ਸਾਰਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਇਕ ਚੰਗਾ ਪਿਤਾ ਹੈ। ਉਹ ਡਰਪੋਕ ਪਿਤਾ ਹੈ। ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਕੇ ਆਪਣੇ ਬੱਚਿਆਂ ਨੂੰ ਮਾਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਇਹ ਨਹੀਂ ਜਾਣਦਾ ਕਿ ਸਰਬਸ਼ਕਤੀਮਾਨ ਕੋਲ ਸਭ ਤੋਂ ਵੱਡੀ ਸ਼ਕਤੀ ਹੈ। ਮੈਂ ਤੁਹਾਨੂੰ ਹਮੇਸ਼ਾ ਆਪਣਾ ਪਤੀ ਸਮਝਿਆ ਅਤੇ ਤੁਸੀਂ ਮੈਨੂੰ ਆਪਣੀ ਪਤਨੀ ਦਾ ਦਰਜਾ ਨਹੀਂ ਦਿੱਤਾ। ਇਸ ਨੇ ਮੈਨੂੰ ਹਰ ਪਾਸਿਓਂ ਕਮਜ਼ੋਰ ਕਰ ਦਿੱਤਾ ਹੈ। ਪ੍ਰਸਿੱਧੀ ਉਸ ਦੇ ਸਿਰ ’ਤੇ ਚੜ੍ਹ ਗਈ ਹੈ ਪਰ ਮੈਨੂੰ ਕਾਨੂੰਨ ਅਤੇ ਅਦਾਲਤਾਂ 'ਤੇ ਪੂਰਾ ਭਰੋਸਾ ਹੈ। ਨਤੀਜਾ ਮੇਰੇ ਹੱਕ ਵਿਚ ਹੋਵੇਗਾ।"
ਇਹ ਵੀ ਪੜ੍ਹੋ : ਹਵਾਈ ਫਾਇਰ ਕਰਨ ਦੇ ਦੋਸ਼ ਹੇਠ CD ਮਾਲ ਦੇ ਮਾਲਕ ਅਤੇ ਭਾਜਪਾ ਆਗੂ ਭੁਪਿੰਦਰ ਚੀਮਾ ਖਿਲਾਫ਼ ਮਾਮਲਾ ਦਰਜ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਕੈਪਸ਼ਨ 'ਚ ਲਿਖਿਆ, "ਇਕ ਮਹਾਨ ਅਭਿਨੇਤਾ ਜੋ ਅਕਸਰ ਇਕ ਮਹਾਨ ਇਨਸਾਨ ਬਣਨ ਦੀ ਕੋਸ਼ਿਸ਼ ਕਰਦਾ ਹੈ! ਉਸ ਦੀ ਬੇਰਹਿਮ ਮਾਂ ਜੋ ਮੇਰੇ ਮਾਸੂਮ ਬੱਚੇ ਨੂੰ ਨਜਾਇਜ਼ ਆਖਦੀ ਹੈ ਅਤੇ ਇਹ ਘਟੀਆ ਆਦਮੀ ਚੁੱਪ ਰਹਿੰਦਾ ਹੈ - ਵਰਸੋਵਾ ਪੁਲਿਸ ਸਟੇਸ਼ਨ ਵਿਚ ਉਸ ਦੇ ਖਿਲਾਫ ਬੀਤੇ ਕੱਲ੍ਹ ਹੀ ਬਲਾਤਕਾਰ ਦੀ ਸ਼ਿਕਾਇਤ (ਸਬੂਤ ਸਮੇਤ) ਦਰਜ ਕਰਵਾਈ ਹੈ। ਭਾਵੇਂ ਕੁਝ ਵੀ ਹੋ ਜਾਵੇ, ਮੈਂ ਆਪਣੇ ਮਾਸੂਮ ਬੱਚਿਆਂ ਨੂੰ ਇਹਨਾਂ ਬੇਰਹਿਮ ਹੱਥਾਂ ਵਿਚ ਨਹੀਂ ਜਾਣ ਦੇਵਾਂਗੀ"।