
ਸ਼ੋਅ 14 ਸਾਲ ਬਾਅਦ ਸਟਾਰ ਪਲੱਸ 'ਤੇ 14 ਅਪ੍ਰੈਲ ਨੂੰ ਵਾਪਸੀ ਕਰ ਰਿਹਾ ਹੈ
ਸਟਾਰ ਪਲਸ 'ਤੇ ਆਉਣ ਵਾਲਾ ਟੀਵੀ ਦਾ ਮਸ਼ਹੂਰ ਕਾਮੇਡੀ ਸ਼ੋਅ 'ਖਿਚੜੀ' ਦੀ 14 ਸਾਲ ਬਾਅਦ ਇਕ ਵਾਰ ਫ਼ਿਰ ਤੋਂ ਟੀ. ਵੀ. 'ਤੇ ਵਾਪਸੀ ਹੋ ਰਹੀ ਹੈ। ਲੋਕਾਂ ਨੂੰ ਹਸਾਉਣ ਵਾਲਾ ਇਹ ਸ਼ੋਅ 14 ਸਾਲ ਬਾਅਦ ਸਟਾਰ ਪਲੱਸ 'ਤੇ 14 ਅਪ੍ਰੈਲ ਨੂੰ ਵਾਪਸੀ ਕਰ ਰਿਹਾ ਹੈ । ਦਸ ਦਈਏ ਕਿ ਹੁਣ ਤਕ ਇਸ ਸ਼ੋਅ ਦੇ 2 ਸੀਜ਼ਨ ਆ ਚੁਕੇ ਹਨ, 2004 ਇਸਦਾ ਆਖਰੀ ਸੀਜ਼ਨ ਆਇਆ ਸੀ। ਇਸ ਦੇ ਦੋਵੇਂ ਸੀਜ਼ਨ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਸ ਸ਼ੋਅ ਦੇ ਕਿਰਦਾਰਾਂ ਨੇ ਲੋਕਾਂ ਦੇ ਦਿਲਾਂ 'ਚ ਕਾਫ਼ੀ ਘਰ ਕਰਲਿਆ ਸੀ। ਅਜਿਹੇ 'ਚ ਤੀਜੇ ਸੀਜ਼ਨ ਦੀ ਸਫਲਤਾ 'ਤੇ ਪੂਰੀ ਉਮੀਦ ਕੀਤੀ ਜਾ ਰਹੀ ਹੈ।Khichdi ਹਾਲ ਹੀ 'ਚ ਖਿਚੜੀ ਦਾ ਟੀਜ਼ਰ ਵੀ ਜਾਰੀ ਹੋਇਆ ਹੈ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਧਰ ਇਸ ਸ਼ੋਅ ਨੂੰ 'ਆਈ. ਪੀ. ਐੱਲ.' ਦੇ ਸਮੇਂ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ 'ਤੇ ਕਈਆਂ ਨੇ ਇਤਰਾਜ਼ ਵੀ ਜਤਾਇਆ ਹੈ ਪਰ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਨਾਲ ਸ਼ੋਅ ਨੂੰ ਫਾਇਦਾ ਮਿਲੇਗਾ।ਕਿਉਂਕਿ ਜਦ ਵੀ ਮੈਚ ਦੌਰਾਨ ਵਿਗਿਆਪਨ ਆਉਂਦੇ ਹਨ ਤਾਂ ਮੈਚ ਬੋਰਿੰਗ ਹੋਣ ਲੱਗਦਾ ਹੈ ਪਰ ਇਸ ਦੌਰਾਨ ਲੋਕ ਕਾਮੇਡੀ ਸ਼ੋਅ ਦੇਖਨਾ ਪਸੰਦ ਕਰਣਗੇ ਅਤੇ ਇਸ ਨਾਲ ਸ਼ੋਅ ਨੂੰ ਨਵੇਂ ਪ੍ਰਸ਼ੰਸਕ ਵੀ ਮਿਲਣਗੇ।
https://www.instagram.com/p/BgspP8glKbq/?taken-by=starplus
ਦੱਸਣਯੋਗ ਹੈ ਕਿ ਇਸ ਸ਼ੋਅ ਨੂੰ ਇੰਨਾ ਪਿਆਰ ਮਿਲਿਆ ਸੀ ਕਿ ਇਸ 'ਤੇ ਇਕ ਫ਼ਿਲਮ ਸੀਰੀਜ਼ ਵੀ ਬਣੀ ਸੀ। ਜੋ ਕਿ ਲੋਕਾਂ ਨੇ ਨੇਹਦ ਪਸੰਦ ਕੀਤੀ ਸੀ। ਹਾਲਾਂਕਿ ਇਹ ਸ਼ੋਅ ਕੁਝ ਸਮੇ ਲਈ ਬੰਦ ਵੀ ਹੋ ਗਿਆ ਸੀ ਪਰ ਫਿਰ ਵੀ ਇਸਦੇ ਕਿਸਰਦਾਰ ਲੋਕਾਂ ਚ ਅੱਜ ਵੀ ਯਾਦਗਾਰ ਹਨ। ਜਿਨਾਂ 'ਚ ਹੰਸ ਪ੍ਰਫੁਲ, ਪਰਮਿੰਦਰ , ਬਾਬੂ ਜੀ ,ਆਦਿ ਸ਼ਾਮਿਲ ਸਨ। ਦੱਸਣਯੋਗ ਹੈ ਕਿ ਸ਼ੋਅ ਦੇ ਨਵੇਂ ਸੀਜ਼ਨ 'ਚ ਤੁਹਾਨੂੰ ਉਹੀ ਪੁਰਾਣੀ ਸਟਾਰਕਾਸਟ ਦੇਖਣ ਨੂੰ ਮਿਲੇਗੀ।Khichdi ਸ਼ੋਅ 'ਚ ਆਨੰਦ ਦੇਸਾਈ, ਸੁਪ੍ਰਿਆ ਪਾਠਕ, ਵੰਦਨਾ ਪਾਠਕ, ਰਾਜੀਵ ਮਹਿਤਾ ਅਤੇ ਜੇਡੀ ਮਜੀਠਿਆ ਦਿਖਾਈ ਦੇਣਗੇ। ਇਸ ਤੋਂ ਇਲਾਵਾ ਰੇਣੁਕਾ ਸ਼ਾਹਣੇ, ਰਤਨਾ ਪਾਠਕ ਸ਼ਾਹ, ਦੀਪਸ਼ਿਖਾ ਨਾਗਪਾਲ ਹਰ ਐਪੀਸੋਡ 'ਚ ਐਂਟਰਟੇਨਮੈਂਟ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।ਇਸ ਸ਼ੋਅ ਦੀ ਖਾਸੀਅਤ ਇਹ ਵੀ ਹੈ ਕਿ ਇਸ 'ਚ ਪ੍ਰਫੁਲ ਅਤੇ ਹੰਸਾ ਦੀ ਜੋੜੀ ਪਹਿਲਾਂ ਵਾਂਗ ਹੀ ਹਸਾਉਂਦੇ ਗੁਦਗੁਦਾਉਂਦੇ ਨਜ਼ਰ ਆਉਣਗੇ ।