Casting Couch 'ਤੇ ਰਣਬੀਰ ਕਪੂਰ ਨੇ ਦਿਤਾ ਵੱਡਾ ਬਿਆਨ 
Published : Apr 24, 2018, 8:33 pm IST
Updated : Apr 24, 2018, 8:34 pm IST
SHARE ARTICLE
RAnbir Kapoor
RAnbir Kapoor

ਰਾਜਕੁਮਾਰ ਹਿਰਾਨੀ ਅਤੇ ਵਿਧੁ ਵਿਨੋਦ ਚੋਪੜਾ ਨੇ ਇਸ ਗੱਲ ਨੂੰ ਮਜ਼ਾਕ ਵਿਚ ਟਾਲ ਦਿਤਾ

ਬਾਲੀਵੁਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਫਿਲਮ 'ਸੰਜੂ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਇਸ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਜਿਸ ਦੀ ਲੋਕ ਕਾਫੀ ਸ਼ਲਾਘਾ ਕਰ ਰਹੇ ਹਨ। ਅੱਜ ਟੀਜ਼ਰ ਲਾਂਚਿੰਗ ਮੌਕੇ ਰਣਬੀਰ ਕਪੂਰ ਨੇ ਪੱਤਰਕਾਰਾਂ ਨਾਲ ਖ਼ਾਸ ਗਲਬਾਤ ਕੀਤੀ।  ਇਸ ਦੌਰਾਨ ਰਣਬੀਰ ਨੂੰ ਕਾਸਟਿੰਗ ਕਾਊਚ 'ਤੇ ਪੁੱਛੇ ਗਏ ਇਕ ਸਵਾਲ ਦੇ ਜਵਾਬ 'ਤੇ ਉਨ੍ਹਾਂ ਕਿਹਾ ਕਿ ''ਮੈਂ ਕਦੇ ਕਾਸਟਿੰਗ ਕਾਊਚ ਦਾ ਸ਼ਿਕਾਰ ਨਹੀਂ ਹੋਇਆ ਪਰ ਜੇਕਰ ਇਹ ਇੰਡਸਟਰੀ 'ਚ ਅਜਿਹਾ ਹੋ ਰਿਹਾ ਹੈ ਤਾਂ ਕਾਫੀ ਦੁੱਖ ਵਾਲੀ ਗੱਲ ਹੈ''। ਅਜਿਹਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ। ਹਾਲਾਂਕਿ ਇਸ ਗੱਲ 'ਤੇ ਉਨ੍ਹਾਂ ਦੇ ਨਾਲ ਬੈਠੇ ਰਾਜਕੁਮਾਰ ਹਿਰਾਨੀ ਅਤੇ ਵਿਧੁ ਵਿਨੋਦ ਚੋਪੜਾ ਨੇ ਇਸ ਗੱਲ ਨੂੰ ਮਜ਼ਾਕ ਵਿਚ ਟਾਲ ਦਿਤਾ।  Ranbir Ranbirਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ ਮਸ਼ਹੂਰ ਕੋਰਿਓਗ੍ਰਾਫਰ ਸਰੋਜ ਖਾਨ ਕਾਸਟਿੰਗ ਕਾਊਚ ਨੂੰ ਲੈ ਕੇ ਬੇਹੱਦ ਵਿਵਾਦਿਤ ਬਿਆਨ ਦਿਤਾ ਹੈ ਜਿਸ ਦੀ ਕਾਫੀ ਨਿੰਦਾ ਹੋ ਰਹੀ ਹੈ। ਸਰੋਜ ਖਾਨ ਦਾ ਕਹਿਣਾ ਹੈ ਕਿ ਇਹ ਲੜਕੀ ਦੀ ਇੱਛਾ 'ਤੇ ਹੀ ਹੁੰਦਾ ਹੈ। ਫਿਲਮ ਇੰਡਸਟਰੀ 'ਚ ਹੋਣ ਵਾਲੇ ਕਾਸਟਿੰਗ ਕਾਊਚ ਦੇ ਬਦਲੇ ਲੜਕੀਆਂ ਨੂੰ ਕੰਮ ਤਾਂ ਮਿਲਦਾ ਹੈ''। ਦਰਸਅਲ, ਸਰੋਜ ਨੇ ਆਪਣੇ ਬਿਆਨ 'ਚ ਕਿਹਾ ਸੀ, ਇਹ ਸਭ ਬਾਬੇ ਆਦਮ ਦੇ ਜਮਾਨੇ ਤੋਂ ਹੁੰਦਾ ਆ ਰਿਹਾ ਹੈ। ਹਰ ਲੜਕੀ 'ਤੇ ਕੋਈ ਨਾ ਕੋਈ ਹੱਥ ਸਾਫ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇੰਡਸਟਰੀ 'ਚ ਲੜਕੀ ਨੂੰ ਰੇਪ ਕਰਕੇ ਛੱਡ ਨਹੀਂ ਦਿੰਦੇ ਹਨ, ਰੋਜ਼ੀ ਰੋਟੀ ਦਿੰਦੇ ਹਨ। ਇਸ ਲਈ ਸਿਰਫ ਇੰਡਸਟਰੀ ਪਿੱਛੇ ਨਹੀਂ ਪੈਣਾ ਚਾਹੀਦਾ ਹੈ। Saroj KhanSaroj Khanਦਸ ਦਈਏ ਕਿ ਸਰੋਜ ਦੇ ਇਸ ਬਿਆਨ ਤੋਂ ਬਾਅਦ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਈ ਸਾਊਥ ਦੀ ਅਦਾਕਾਰਾ ਸ਼੍ਰੀ ਰੈੱਡੀ ਨੇ ਸਰੋਜ ਦੇ ਬਿਆਨ ਤੋਂ ਬਾਅਦ ਕਿਹਾ, ''ਸਰੋਜ ਮੈਮ ਨੂੰ ਲੈ ਕੇ ਮੇਰੇ ਮੰਨ 'ਚ ਜੋ ਸਨਮਾਨ ਸੀ, ਉਹ ਹੁਣ ਨਹੀਂ ਰਿਹਾ। ਸਰੋਜ ਮੈਮ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਉਨ੍ਹਾਂ ਦਾ ਇਹ ਬਿਆਨ ਗਲਤ ਪਾਸੇ ਇਸ਼ਾਰਾ ਕਰਦਾ ਹੈ, ਜੋ ਕਿ ਨੌਜਵਾਨਾਂ ਲਈ ਠੀਕ ਨਹੀਂ ਹੈ । ਇਸ ਤੋਂ ਇਲਾਵਾ ਬਾਲੀਵੁਡ ਦੇ ਹੋਰ ਵੀ ਚਰਚਿਤ ਚੀਹਰਿਆਂ ਨੇ ਸਰੋਜ ਦੇ ਇਸ ਬਿਆਨ ਦੀ ਨਿੰਦਾ ਕੀਤੀ ਹੈ |Ranbir Ranbir

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement