
ਲਲਿਤ ਬਹਿਲ ਦਾ ਥੀਏਟਰ ਨਾਲ ਸੀ ਡੂੰਘਾ ਸਬੰਧ
ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਹਰ ਰੋਜ਼ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਇਸ ਵਿਚਕਾਰ ਦਿੱਗਜ ਅਦਾਕਾਰ ਅਤੇ ਫਿਲਮ ਨਿਰਮਾਤਾ ਲਲਿਤ ਬਹਿਲ ਦੀ ਕੋਰੋਨਾ ਕਾਰਨ ਮੌਤ ਹੋ ਗਈ।
corona case
ਲਲਿਤ ਬਹਿਲ ਦੇ ਪੁੱਤਰ ਕਨੂੰ ਬਹਿਲ ਨੇ ਉਹਨਾਂ ਦੀ ਮੌਤ ਦੀ ਜਾਣਕਾਰੀ ਦਿੱਤੀ। ਕਨੂੰ ਨੇ ਕਿਹਾ ਕਿ ਸ਼ੁੱਕਰਵਾਰ ਦੁਪਹਿਰ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਉਹਨਾਂ ਨੂੰ ਦਿਲ ਸਬੰਧੀ ਸਮੱਸਿਆਵਾਂ ਸਨ ਅਤੇ ਫਿਰ ਕੋਵਿਡ ਸੰਕਰਮਿਤ ਹੋਣ ਤੋਂ ਬਾਅਦ ਉੁਹਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਸਨ।
Lalit Behl
ਲਲਿਤ ਬਹਿਲ ਦਾ ਥੀਏਟਰ ਨਾਲ ਡੂੰਘਾ ਸਬੰਧ ਸੀ। ਉਹਨਾਂ ਨੇ ਦੂਰਦਰਸ਼ਨ ਦੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ। ਉਹਨਾਂ ਨੇ 'ਤਪਿਸ਼', 'ਆਤਿਸ਼' ਅਤੇ 'ਸੁਨਹਿਰੀ ਜਿਲਦ' ਦਾ ਨਿਰਦੇਸ਼ਨ ਅਤੇ ਨਿਰਮਾਣ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਸੀਰੀਅਲ 'ਅਫਸਨੇ' 'ਚ ਵੀ ਕੰਮ ਕੀਤਾ ਸੀ।
Lalit Behl
ਵੈੱਬ ਸੀਰੀਜ਼ ਵਿਚ ਵੀ ਕੀਤਾ ਕੰਮ
ਲਲਿਤ ਬਹਿਲ ਤਿਤਲੀ ਅਤੇ ਮੁਕਤੀ ਭਵਨ ਫਿਲਮਾਂ ਵਿੱਚ ਨਜ਼ਰ ਆਏ ਸਨ। ਤਿਤਲੀ' ਦਾ ਨਿਰਦੇਸ਼ਨ ਉਨ੍ਹਾਂ ਦੇ ਬੇਟੇ ਨੇ ਕੀਤਾ ਸੀ। ਲਲਿਤ ਨੇ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਵੈੱਬ ਸੀਰੀਜ਼' ਮੇਡ ਇਨ ਹੈਵਿਨ ਵਿਚ ਵੀ ਕੰਮ ਕੀਤਾ। ਉਨ੍ਹਾਂ ਦੀ ਫਿਲਮ ਜਜਮੈਂਟਲ ਹੈ ਕਿਆ' ਸਾਲ 2019 ਵਿਚ ਰਿਲੀਜ਼ ਹੋਈ ਸੀ।
Lalit Behl