
ਕਿਹਾ, ਲੋਕ ਸਮਝਦੇ ਸਨ ਕਿ ਮੈਂ ਸਿਰਫ਼ ਸਲਵਾਰ-ਸੂਟ ਹੀ ਪਾ ਸਕਦੀ ਹਾਂ, ਬਿੱਗ-ਬੌਸ ਤੋਂ ਬਾਅਦ ਆਇਆ ਬਦਲਾਅ
ਮੁੰਬਈ : ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਬਿੱਗ ਬੌਸ 13 ਤੋਂ ਬਾਅਦ ਆਪਣੀ ਸ਼ਖ਼ਸੀਅਤ ਅਤੇ ਡਰੈਸਿੰਗ ਸੈਂਸ ਵਿੱਚ ਆਏ ਬਦਲਾਅ ਬਾਰੇ ਗੱਲ ਕੀਤੀ। ਉਨ੍ਹਾਂ ਨੇ ਆਪਣੀ ਬਾਡੀ ਟਰਾਂਸਫਾਰਮੇਸ਼ਨ ਯਾਤਰਾ ਬਾਰੇ ਦੱਸਿਆ। ਸ਼ਹਿਨਾਜ਼ ਅਨੁਸਾਰ, ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਬਿੱਗ ਬੌਸ ਵਿੱਚ ਉਸ ਦੇ ਆਉਣ ਤੋਂ ਬਾਅਦ ਲੋਕ ਉਸ ਬਾਰੇ ਨਕਾਰਾਤਮਕ ਟਿੱਪਣੀਆਂ ਕਰਦੇ ਸਨ। ਮੋਟਾ ਹੋਣ ਕਰ ਕੇ ਉਸ ਨੂੰ ਸਾਰਿਆਂ ਦੇ ਤਾਅਨੇ ਸੁਣਨੇ ਪੈਂਦੇ ਸਨ। ਉਹ ਆਪਣੇ ਮੋਟਾਪੇ 'ਤੇ ਸ਼ਰਮ ਮਹਿਸੂਸ ਕਰਦੀ ਸੀ।
ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਨੇ ਕਿਹਾ- ਮੈਂ ਆਪਣੇ ਆਪ ਨੂੰ ਬਦਲ ਲਿਆ ਹੈ, ਖੁਦ 'ਤੇ ਸਖਤ ਮਿਹਨਤ ਕੀਤੀ ਹੈ। ਜਦੋਂ ਲੋਕਾਂ ਨੇ ਮੈਨੂੰ ਚੰਗੀ ਸਲਾਹ ਦਿੱਤੀ, ਮੈਂ ਉਨ੍ਹਾਂ ਦੀ ਪਾਲਣਾ ਕੀਤੀ ਅਤੇ ਆਪਣੇ ਆਪ ਨੂੰ ਸੁਧਾਰਿਆ। ਮੈਂ ਆਪਣਾ ਵਜ਼ਨ ਘਟਾਇਆ ਕਿਉਂਕਿ ਮੈਂ ਬਿੱਗ ਬੌਸ ਦੌਰਾਨ ਮੋਟੇ ਹੋਣ ਕਾਰਨ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਈ ਸੀ।
ਇਹ ਵੀ ਪੜ੍ਹੋ: ਗੁਜਰਾਤ ਏ.ਟੀ.ਐਸ. ਨੂੰ ਮਿਲੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ
ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਂ ਆਪਣਾ ਸਟਾਈਲ ਬਦਲਿਆ ਕਿਉਂਕਿ ਲੋਕ ਸੋਚਦੇ ਸਨ ਕਿ ਮੈਂ ਸਿਫ਼ਰ ਸਲਵਾਰ ਸੂਟ ਹੀ ਪਹਿਨ ਸਕਦੀ ਹਾਂ। ਮੈਂ ਲੋਕਾਂ ਦੇ ਮਨਾਂ ਵਿਚੋਂ ਉਸ ਭੁਲੇਖੇ ਨੂੰ ਕੱਢ ਦਿੱਤਾ। ਮੈਂ ਭਵਿੱਖ ਵਿੱਚ ਵੀ ਅਜਿਹਾ ਕਰਦੀ ਰਹਾਂਗੀ ਤਾਂ ਜੋ ਮੈਂ ਅੱਗੇ ਵਧਦੀ ਰਹਾਂ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਨੇ ਫਿਲਮ ‘ਕਿਸੀ ਕਾ ਭਾਈ ਕਿਸ ਕੀ ਜਾਨ’ ਨਾਲ ਆਪਣੀ ਸ਼ੁਰੂਆਤ ਕੀਤੀ ਹੈ। ਇਸ ਤੋਂ ਇਲਾਵਾ, ਉਹ ਸ਼ਹਿਨਾਜ਼ ਗਿੱਲ ਨਾਲ YouTube ਟਾਕ ਸ਼ੋਅ ਦੇਸੀ ਵਾਈਬਸ ਦੀ ਮੇਜ਼ਬਾਨੀ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਰੀਆ ਕਪੂਰ ਨਾਲ ਆਪਣੀ ਆਉਣ ਵਾਲੀ ਫ਼ਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਅਨਿਲ ਕਪੂਰ ਅਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਸ਼ਹਿਨਾਜ਼ ਸਾਜਿਦ ਖਾਨ ਦੀ ਫ਼ਿਲਮ 100% ਵਿੱਚ ਨੋਰਾ ਫਤੇਹੀ ਅਤੇ ਰਿਤੇਸ਼ ਦੇਸ਼ਮੁਖ ਦੇ ਨਾਲ ਕੰਮ ਕਰਦੀ ਨਜ਼ਰ ਆਵੇਗੀ।