
ਪਾਕਿਸਤਾਨੀ ਕੁਨੈਕਸ਼ਨ ਆਇਆ ਸਾਹਮਣੇ, ਸਰਹੱਦ ਪਾਰ ਤੋਂ ਨਸ਼ਾ ਮੰਗਵਾਉਣ ਦੇ ਇਲਜ਼ਾਮ
ਨਵੀਂ ਦਿੱਲੀ: ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਟ੍ਰਾਂਜ਼ਿਟ ਕਸਟਡੀ ਗੁਜਰਾਤ ਏ.ਟੀ.ਐਸ. ਨੂੰ ਦੇ ਦਿਤੀ ਹੈ। ਇਹ ਕਸਟਡੀ ਸਰਹੱਦ ਪਾਰ ਤਸਕਰੀ ਦੇ ਮਾਮਲੇ ਵਿਚ ਦਿਤੀ ਗਈ ਹੈ। ਹੁਣ ਗੁਜਰਾਤ ਪੁਲਿਸ ਵਲੋਂ ਨਸ਼ੇ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਕੋਲੋਂ ਪੁੱਛਗਿੱਛ ਕੀਤੀ ਜਾਵੇ।
ਇਹ ਵੀ ਪੜ੍ਹੋ: ਨਸ਼ਾ ਤਸਕਰਾਂ ਨੇ ASI 'ਤੇ ਕੀਤਾ ਜਾਨਲੇਵਾ ਹਮਲਾ, ASI 'ਤੇ ਚੜ੍ਹਾਇਆ ਮੋਟਰਸਾਈਕਲ
ਪ੍ਰਾਪਤ ਵੇਰਵਿਆਂ ਅਨੁਸਾਰ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨ ਕੁਨੈਕਸ਼ਨ ਸਾਹਮਣੇ ਆਇਆ ਹੈ। ਲਾਰੈਂਸ ਬਿਸ਼ਨੋਈ 'ਤੇ 194 ਕਰੋੜ ਰੁਪਏ ਦਾ ਨਸ਼ਾ ਮੰਗਵਾਉਣ ਦਾ ਇਲਜ਼ਾਮ ਹੈ। ਗੁਜਰਾਤ ਪੁਲਿਸ ਨੇ 6 ਪਾਕਿਸਤਾਨੀਆਂ ਸਮੇਤ ਅੱਠ ਮੁਲਜ਼ਮ ਗ੍ਰਿਫ਼ਤਾਰ ਕੀਤੇ ਸਨ।
ਜਾਣਕਾਰੀ ਅਨੁਸਾਰ ਗੁਜਰਾਤ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਪਾਕਿਸਤਾਨ ਤੋਂ ਡਰੱਗਜ਼ ਮੰਗਵਾਉਣ ਦੇ ਇਲਜ਼ਾਮਾਂ ਤਹਿਤ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਹੈ ਤਾਂ ਕਿ ਫ਼ਰਾਰ ਨਾਈਜੀਰੀਅਨ ਔਰਤ ਅਤੇ ਪਾਕਿਸਤਾਨੀ ਕੁਨੈਕਸ਼ਨ ਦਾ ਪਤਾ ਲਗਾਇਆ ਜਾ ਸਕੇ।