ਮਸ਼ਹੂਰ ਸ਼ੋਅ ਅਨੁਪਮਾ ਵਿਚ ਨਿਭਾਇਆ ਸੀ ਅਹਿਮ ਕਿਰਦਾਰ
ਮੁੰਬਈ: ਦਿੱਗਜ ਅਦਾਕਾਰ ਨਿਤੇਸ਼ ਪਾਂਡੇ 51 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਗਏ। ਮੀਡੀਆ ਰੀਪੋਰਟ ਮੁਤਾਬਕ ਨਿਤੇਸ਼ ਪਾਂਡੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਰਾਤ 1.30 ਵਜੇ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਟੀਵੀ ਇੰਡਸਟਰੀ ਵਿਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ: ਈਡੀ ਨੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਸਹਿਯੋਗੀਆਂ ਦੇ ਘਰ ਕੀਤੀ ਛਾਪੇਮਾਰੀ
ਇਸ ਖ਼ਬਰ ਦੀ ਪੁਸ਼ਟੀ ਲੇਖਕ ਸਿਧਾਰਥ ਨਾਗਰ ਨੇ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਤੋਂ ਇਲਾਵਾ ਸਿਧਾਰਥ ਨਾਗਰ ਨੇ ਇਕ ਇੰਟਰਵਿਊ 'ਚ ਦਸਿਆ ਹੈ ਕਿ ਨਿਤੇਸ਼ ਸ਼ੂਟਿੰਗ ਲਈ ਇਗਤਪੁਰੀ ਗਏ ਸਨ। ਉਥੇ ਰਾਤ ਕਰੀਬ ਡੇਢ ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਇਹ ਵੀ ਪੜ੍ਹੋ: ਬੇਅਦਬੀ ਮਾਮਲੇ ਦਾ ਸਾਜ਼ਸ਼ਘਾੜਾ ਸੰਦੀਪ ਬਰੇਟਾ ਨਹੀਂ ਹੋਇਆ ਗ੍ਰਿਫ਼ਤਾਰ, ਡਿਟੇਨ ਕੀਤਾ ਵਿਅਕਤੀ ਨਿਕਲਿਆ ਕੋਈ ਹੋਰ
ਸਮਾਚਾਰ ਏਜੰਸੀ ਮੁਤਾਬਕ ਨਿਤੇਸ਼ ਪਾਂਡੇ ਮਹਾਰਾਸ਼ਟਰ ਦੇ ਨਾਸਿਕ ਦੇ ਇਗਤਪੁਰੀ ਵਿਚ ਇਕ ਹੋਟਲ ਵਿਚ ਮ੍ਰਿਤਕ ਮਿਲੇ। ਪੁਲਿਸ ਦੀ ਟੀਮ ਹੋਟਲ 'ਚ ਮੌਜੂਦ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਟੀਵੀ ਦੇ ਮਸ਼ਹੂਰ ਸ਼ੋਅ ‘ਅਨੁਪਮਾ’ ਵਿਚ ਨਜ਼ਰ ਆ ਰਹੇ ਸਨ। ਇਸ ਸ਼ੋਅ 'ਚ ਅਭਿਨੇਤਾ ਧੀਰਜ ਕਪੂਰ ਦਾ ਕਿਰਦਾਰ ਨਿਭਾਅ ਰਹੇ ਸਨ।
ਇਹ ਵੀ ਪੜ੍ਹੋ: ਦੇਹਵਪਾਰ ਅਪਰਾਧ ਨਹੀਂ, ਮੁੰਬਈ ਸੈਸ਼ਨ ਕੋਰਟ ਨੇ ਔਰਤ ਨੂੰ ਰਿਹਾਅ ਕਰਨ ਦੇ ਦਿਤੇ ਹੁਕਮ
ਇਸ ਤੋਂ ਇਲਾਵਾ ਨਿਤੀਸ਼ ਪਾਂਡੇ ਨੇ 'ਤੇਜਸ', 'ਸਾਇਆ', 'ਮੰਜਲੇਂ ਅਪਨੀ ਅਪਨੀ', 'ਕੁਛ ਤੋ ਲੋਗ ਕਹੇਂਗੇ', 'ਮਹਾਰਾਜਾ ਕੀ ਜੈ ਹੋ' ਸਮੇਤ ਕਈ ਸੁਪਰਹਿੱਟ ਸ਼ੋਅਜ਼ 'ਚ ਕੰਮ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਬਧਾਈ ਦੋ', 'ਮਦਾਰੀ', 'ਦਬੰਗ 2' ਵਰਗੀਆਂ ਫਿਲਮਾਂ ਵਿਚ ਵੀ ਅਦਾਕਾਰੀ ਕੀਤੀ ਸੀ।