
ਚੰਦਰਿਕਾ ਸਾਹਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਮੁੰਬਈ: ‘ਸੀਆਈਡੀ’ ਅਤੇ 'ਸਾਵਧਾਨ ਇੰਡੀਆ' 'ਚ ਕੰਮ ਕਰ ਚੁੱਕੀ ਅਦਾਕਾਰਾ ਦੇ ਪਤੀ ਨੇ ਅਪਣੇ ਹੀ 15 ਮਹੀਨੇ ਦੇ ਬੱਚੇ ਨੂੰ ਜ਼ਮੀਨ 'ਤੇ ਸੁੱਟ ਕੇ ਜ਼ਖਮੀ ਕਰ ਦਿਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿਚ ਕੈਦ ਹੋ ਗਈ ਹੈ, ਜਿਸ ਤੋਂ ਬਾਅਦ ਅਦਾਕਾਰਾ ਨੇ ਅਪਣੇ ਪਤੀ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੂੰ ਸੌਂਪੀ ਗਈ ਸੀਸੀਟੀਵੀ ਫੁਟੇਜ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਵਿਅਕਤੀ ਅਪਣੇ ਬੱਚੇ ਨੂੰ ਬੈੱਡਰੂਮ ਦੇ ਫਰਸ਼ 'ਤੇ ਸੁੱਟਦਾ ਹੈ।
ਇਹ ਵੀ ਪੜ੍ਹੋ: ਪਾਕਿ ਦੇ ਸਾਬਕਾ PM ਗ੍ਰਿਫ਼ਤਾਰ, ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਹੋਈ ਗ੍ਰਿਫ਼ਤਾਰੀ
'ਸੀਆਈਡੀ', 'ਸਾਵਧਾਨ ਇੰਡੀਆ' ਅਤੇ 'ਕ੍ਰਾਈਮ ਅਲਰਟ' ਵਰਗੇ ਟੀਵੀ ਸ਼ੋਅਜ਼ 'ਚ ਨਜ਼ਰ ਆ ਚੁੱਕੀ ਅਭਿਨੇਤਰੀ ਚੰਦਰਿਕਾ ਸਾਹਾ (41) ਨੇ ਅਪਣੇ 21 ਸਾਲ ਦੇ ਪਤੀ ਅਮਨ ਮਿਸ਼ਰਾ ਵਿਰੁਧ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰਾ ਨੇ ਇਹ ਸ਼ਿਕਾਇਤ ਬਾਂਗੁੜ ਨਗਰ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ: ਬਿਲਬੋਰਡ 'ਤੇ ਚਮਕੀ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ‘ਜੋੜੀ’
ਖ਼ਬਰਾਂ ਮੁਤਾਬਕ ਅਦਾਕਾਰਾ ਦਾ ਪਤੀ ਅਮਨ ਇਸ ਬੱਚੇ ਤੋਂ ਖੁਸ਼ ਨਹੀਂ ਹੈ। ਦਰਅਸਲ ਚੰਦਰਿਕਾ ਦਾ ਸਾਲ 2020 'ਚ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਅਮਨ ਨਾਲ ਅਫੇਅਰ ਸ਼ੁਰੂ ਹੋਇਆ। ਜਦ ਅਮਨ ਨੂੰ ਪਤਾ ਲੱਗਿਆ ਕਿ ਅਦਾਕਾਰਾ ਗਰਭਵਤੀ ਹੈ, ਤਾਂ ਅਮਨ ਨੇ ਉਸ ਨੂੰ ਗਰਭਪਾਤ ਕਰਵਾਉਣ ਦੀ ਸਲਾਹ ਦਿਤੀ, ਪਰ ਚੰਦਰਿਕਾ ਨੇ ਅਜਿਹਾ ਨਹੀਂ ਕੀਤਾ। ਜਦ ਬੱਚਾ 14 ਮਹੀਨਿਆਂ ਦਾ ਹੋ ਗਿਆ ਤਾਂ ਚੰਦਰਿਕਾ ਅਤੇ ਅਮਨ ਦਾ ਪਿਛਲੇ ਮਹੀਨੇ ਵਿਆਹ ਹੋ ਗਿਆ।
ਇਹ ਵੀ ਪੜ੍ਹੋ: ਰਾਜਜੀਤ ਮਾਮਲੇ ‘ਚ DGP ਨੂੰ ਦੁਬਾਰਾ ਰਿਪੋਰਟ ਪੇਸ਼ ਕਰਨ ਦੇ ਹੁਕਮ, 20 ਅਪ੍ਰੈਲ ਨੂੰ DGP ਨੇ ਭੇਜੀ ਸੀ ਰਿਪਰੋਟ
ਸ਼ੁਕਰਵਾਰ ਨੂੰ ਅਦਾਕਾਰਾ ਰਸੋਈ ਵਿਚ ਸੀ ਅਤੇ ਬੱਚਾ ਰੋ ਰਿਹਾ ਸੀ। ਚੰਦਰਿਕਾ ਨੇ ਅਪਣੇ ਪਤੀ ਨੂੰ ਜਾ ਕੇ ਬੱਚੇ ਦੀ ਦੇਖਭਾਲ ਕਰਨ ਲਈ ਕਿਹਾ। ਅਮਨ ਬੱਚੇ ਨੂੰ ਲੈ ਕੇ ਬੈੱਡਰੂਮ ਵਿਚ ਗਿਆ ਅਤੇ ਥੋੜ੍ਹੀ ਦੇਰ ਬਾਅਦ ਬੱਚੇ ਦੇ ਰੋਣ ਦੀ ਆਵਾਜ਼ ਆਈ। ਜਦ ਉਹ ਕਮਰੇ 'ਚ ਗਈ ਤਾਂ ਉਸ ਦਾ ਬੱਚਾ ਗੰਭੀਰ ਹਾਲਤ 'ਚ ਜ਼ਮੀਨ 'ਤੇ ਪਿਆ ਸੀ। ਚੰਦਰਿਕਾ ਅਪਣੇ ਬੱਚੇ ਨੂੰ ਲੈ ਕੇ ਹਸਪਤਾਲ ਪਹੁੰਚੀ, ਬਾਅਦ 'ਚ ਸ਼ਨਿਚਰਵਾਰ ਨੂੰ ਜਦ ਅਦਾਕਾਰਾ ਨੇ ਅਪਣੇ ਬੈੱਡਰੂਮ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅਭਿਨੇਤਰੀ ਨੇ ਅਪਣੇ ਪਤੀ ਨੂੰ ਬੱਚੇ ਨੂੰ ਜ਼ਮੀਨ 'ਤੇ ਤਿੰਨ ਵਾਰ ਮਾਰਦੇ ਦੇਖਿਆ, ਅਭਿਨੇਤਰੀ ਨੇ ਪਤੀ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।