
ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਆਰਟੀਕਲ 15' ਦੇ ਵਿਰੋਧ ਵਿਚ ਹੁਣ 'ਕਰਣੀ ਸੈਨਾ' ਵੀ ਉੱਤਰ ਆਈ ਹੈ।
ਮੁੰਬਈ : ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਆਰਟੀਕਲ 15' ਦੇ ਵਿਰੋਧ ਵਿਚ ਹੁਣ 'ਕਰਣੀ ਸੈਨਾ' ਵੀ ਉੱਤਰ ਆਈ ਹੈ। ਹੁਣ ਤੱਕ ਇਸ ਫਿਲਮ ਦਾ ਵਿਰੋਧ ਪਰਸ਼ੂਰਾਮ ਸੈਨਾ ਅਤੇ ਕੁਝ ਬ੍ਰਾਹਮਣ ਸਮਾਜ ਦੇ ਲੋਕ ਹੀ ਕਰ ਰਹੇ ਸਨ, ਪਰ ਹੁਣ ਇਸ ਵਿਰੋਧ ਵਿਚ 'ਕਰਣੀ ਸੈਨਾ' ਵੀ ਕੁੱਦ ਗਈ ਹੈ। ਕਰਣੀ ਸੈਨਾ ਨੇ ਹੀ ਦੀਪਿਕਾ ਦੀ ਫ਼ਿਲਮ 'ਪਦਮਾਵਤ' ਨੂੰ ਲੈ ਕੇ ਦੇਸ਼ਭਰ ਵਿਚ ਬਵਾਲ ਮਚਾਇਆ ਸੀ।
Article 15 director Anubhav sinha reaction against karni sena
ਕਰਣੀ ਸੈਨਾ ਨੇ ਫ਼ਿਲਮ ਮੇਕਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਅਸੀ ਫਿਲਮ ਚੱਲਣ ਨਹੀਂ ਦਿਆਂਗੇ। ਅਨੁਭਵ ਸਿਨਹਾ ਨੇ ਆਪਣੇ ਆਪ ਇਕ ਇੰਟਰਵਊ ਵਿੱਚ ਕਿਹਾ ਕਿ ਮੇਰੀ ਫ਼ਿਲਮ ਨੂੰ ਲੈ ਕੇ ਬੇਵਜ੍ਹਾ ਵਿਵਾਦ ਖੜਾ ਕੀਤਾ ਜਾ ਰਿਹਾ ਹੈ, ਕੋਈ ਇਸ ਨੂੰ ਬ੍ਰਾਹਮਣ ਵਿਰੋਧੀ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਰਾਜਪੂਤ ਵਿਰੋਧੀ। ਇਸ ਤਰ੍ਹਾਂ ਨਾਲ ਫ਼ਿਲਮਾਂ ਨੂੰ ਟਾਰਗੇਟ ਕਰਨਾ ਠੀਕ ਨਹੀਂ ਹੈ। 'ਆਰਟੀਕਲ 15' ਵਿਚ ਆਯੁਸ਼ਮਾਨ ਖੁਰਾਣਾ ਇਕ ਪੁਲਿਸ ਆਫ਼ਿਸਰ ਦੇ ਕਿਰਦਾਰ ਵਿਚ ਹੈ।
Article 15 director Anubhav sinha reaction against karni sena
ਆਯੁਸ਼ਮਾਨ ਤੋਂ ਇਲਾਵਾ ਫ਼ਿਲਮ ਵਿਚ ਸਿਯਾਨੀ ਗੁਪਤਾ, ਕੁਮੁਦ ਮਿਸ਼ਰਾ, ਮਨੋਜ ਪਾਹਵਾ ਅਤੇ ਮੋਹੰਮਦ ਜੀਸ਼ਨ ਅਯੂਬ ਵੀ ਮੁੱਖ ਕਿਰਦਾਰ ਵਿਚ ਹਨ। ਜਾਤੀ 'ਤੇ ਗੱਲ ਕਰਨ ਵਾਲੇ ਇਸ ਫ਼ਿਲਮ ਦਾ ਕੁਝ ਬ੍ਰਾਹਮਣ ਸਮੂਹ ਵੀ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਜ਼ਰੀਏ ਬ੍ਰਾਹਮਣਾਂ ਦੇ ਵਿਰੁਧ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਇਸ 'ਤੇ ਆਯੁਸ਼ਮਾਨ ਖੁਰਾਣਾ ਨੇ ਪੀਟੀਆਈ ਨਾਲ ਗੱਲ ਕਰਦੇ ਹੋਏ ਵਿਰੋਧ ਕਰਨ ਵਾਲੇ ਸਮੂਹਾਂ ਨੂੰ ਕਿਹਾ ਕਿ ਉਹ ਆਪਣਾ ਸਮਾਂ ਖ਼ਰਾਬ ਕਰ ਰਹੇ ਹਨ, ਉਨ੍ਹਾਂ ਨੂੰ ਠੀਕ - ਗਲਤ ਲਈ ਫ਼ਿਲਮ ਦੇਖਣੀ ਚਾਹੀਦੀ ਹੈ।