2 ਕੇਲਿਆਂ ਦਾ ਬਿਲ ਦੇਖ ਇਸ ਅਦਾਕਾਰ ਦੇ ਉੱਡੇ ਹੋਸ਼
Published : Jul 24, 2019, 12:43 pm IST
Updated : Jul 24, 2019, 12:43 pm IST
SHARE ARTICLE
Rahul Bose
Rahul Bose

ਕੇਲਾ ਇਕ ਬਹੁਤ ਹੀ ਆਮ ਜਿਹਾ ਫ਼ਲ ਹੈ, ਜਿਸ ਨੂੰ ਹਰ ਕੋਈ ਖਾਂਦਾ ਹੈ। ਇਹ ਫ਼ਲ ਕੁਝ ਜ਼ਿਆਦਾ ਮਹਿੰਗਾ ਵੀ ਨਹੀਂ ਹੈ।

ਚੰਡੀਗੜ੍ਹ: ਕੇਲਾ ਇਕ ਬਹੁਤ ਹੀ ਆਮ ਜਿਹਾ ਫ਼ਲ ਹੈ, ਜਿਸ ਨੂੰ ਹਰ ਕੋਈ ਖਾਂਦਾ ਹੈ। ਇਹ ਫ਼ਲ ਕੁਝ ਜ਼ਿਆਦਾ ਮਹਿੰਗਾ ਵੀ ਨਹੀਂ ਹੈ, ਇਸ ਲਈ ਇਸ ਨੂੰ ਹਰ ਵਰਗ ਦੇ ਲੋਕ ਖਾਣਾ ਪਸੰਦ ਕਰਦੇ ਹਨ। ਆਮ ਤੌਰ ‘ਤੇ ਕੇਲੇ ਦੀ ਕੀਮਤ 40 ਤੋਂ 60 ਰੁਪਏ ਦਰਜਨ ਦੇ ਵਿਚਕਾਰ ਹੁੰਦੀ ਹੈ ਪਰ ਕੀ ਤੁਸੀਂ ਕਦੇ 2 ਕੇਲਿਆਂ ਦੀ ਕੀਮਤ 442.50 ਸੁਣੀ ਹੈ? ਕੇਲਿਆਂ ਦੀ ਇੰਨੀ ਕੀਮਤ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਹੋ ਗਏ ਹੋਵੋਗੇ। ਪਰ ਇਹ ਸੱਚ ਹੈ।


ਦਰਅਸਲ ਅਦਾਕਾਰ ਰਾਹੁਲ ਬੋਸ ਨੇ ਸੋਸ਼ਲ ਮੀਡੀਆ ‘ਤੇ ਅਪਣਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਉਹਨਾਂ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਇਕ ਫਾਈਵ ਸਟਾਰ ਹੋਟਲ ਵਿਚ ਗਏ, ਜਿੱਥੇ ਜਿਮ ਵਿਚ ਵਰਕ ਆਊਟ ਕਰਨ ਤੋਂ ਬਾਅਦ ਉਹਨਾਂ ਨੇ 2 ਕੇਲੇ ਮੰਗਵਾਏ ਪਰ ਉਹ 2 ਕੇਲਿਆਂ ਦਾ ਬਿਲ ਦੇ ਕੇ ਹੈਰਾਨ ਰਹਿ ਗਏ। ਵੀਡੀਓ ਸ਼ੇਅਰ ਕਰਦੇ ਹੋਏ ਰਾਹੁਲ ਨੇ ਲ਼ਿਖਿਆ ਤੁਹਾਨੂੰ ਯਕੀਨ ਕਰਨ ਲਈ ਇਹ ਦੇਖਣਾ ਹੋਵੇਗਾ।

Rahul boseRahul bose

ਉਹਨਾਂ ਲਿਖਿਆ ਕਿ ਕੌਣ ਕਹਿੰਦਾ ਹੈ ਕਿ ਫ਼ਲ ਤੁਹਾਡੇ ਲਈ ਨੁਕਸਾਨਦਾਇਕ ਨਹੀਂ ਹਨ? ਰਾਹੁਲ ਨੇ ਵੀਡੀਓ ਵਿਚ ਬਿਲ ਵੀ ਦਿਖਾਇਆ ਹੈ। ਰਾਹੁਲ ਦੀ ਇਸ ਪੋਸਟ ‘ਤੇ ਯੂਜ਼ਰਸ ਨੇ ਕਈ ਕੁਮੈਂਟ ਕੀਤੇ ਹਨ। ਇਸ ਦੇ ਨਾਲ ਹੀ ਰਾਹੁਲ ਬੋਸ ਦੇ ਇਸ ਟਵੀਟ ‘ਤੇ ਕਈ ਲਾਈਕ ਵੀ ਆਏ ਹਨ।

Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement