
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਹਨੀਂ ਦਿਨੀਂ ਅਪਣੀ ਪਹਿਲੀ ਅਧਿਕਾਰਕ ਅਮਰੀਕੀ ਯਾਤਰਾ ‘ਤੇ ਹਨ।
ਵਾਸ਼ਿੰਗਟਨ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਹਨੀਂ ਦਿਨੀਂ ਅਪਣੀ ਪਹਿਲੀ ਅਧਿਕਾਰਕ ਅਮਰੀਕੀ ਯਾਤਰਾ ‘ਤੇ ਹਨ। ਐਤਵਾਰ ਦੀ ਸਵੇਰ ਇਮਰਾਨ ਖਾਨ ਅਪਣੇ ਅਧਿਕਾਰੀਆਂ ਨਾਲ ਅਮਰੀਕਾ ਪਹੁੰਚੇ ਸਨ ਪਰ ਉਹਨਾਂ ਦਾ ਸਵਾਗਤ ਕਰਨ ਲਈ ਕੋਈ ਵੀ ਏਅਰਪੋਰਟ ‘ਤੇ ਨਹੀਂ ਪਹੁੰਚਿਆ। ਅਮਰੀਕਾ ਵੱਲੋਂ ਪਾਕਿਸਤਾਨ ਦੀ ਜਨਤਕ ਤੌਰ ‘ਤੇ ਅਲੋਚਨਾ ਕੀਤੇ ਜਾਣ ਅਤੇ ਅਤਿਵਾਦ ਵਿਰੁੱਧ ਲੜਾਈ ਤੇਜ਼ ਕਰਨ ਲਈ ਕਹਿਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਪ੍ਰਭਾਵਿਤ ਹੋਏ ਸਨ।
Imran Khan
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਪੀਐਮ ਇਮਰਾਨ ਖਾਨ ਨੂੰ ਮੈਟਰੋ ਵਿਚ ਬੈਠ ਕੇ ਹੋਟਲ ਜਾਣਾ ਪਿਆ। ਇਮਰਾਨ ਖਾਨ ਦੇ ਸਵਾਗਤ ਲਈ ਕਿਸੇ ਵੀ ਅਧਿਕਾਰੀ ਦਾ ਏਅਰਪੋਰਟ ‘ਤੇ ਨਾ ਪਹੁੰਚਣਾ ਸੁਰਖੀਆਂ ਬਣ ਗਿਆ ਹੈ। ਇਮਰਾਨ ਖ਼ਾਨ 22 ਜੁਲਾਈ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਨਾਲ ਮੁਲਾਕਾਤ ਕਰਨਗੇ। ਇਸ ਮੁਲਾਕਾਤ ਦੌਰਾਨ ਅਮਰੀਕਾ ਉਹਨਾਂ ‘ਤੇ ਪਾਕਿਸਤਾਨੀ ਧਰਤੀ ‘ਤੇ ਸਰਗਰਮ ਅਤਿਵਾਦੀਆਂ ਅਤੇ ਆਤਿਵਾਦੀ ਸਮੂਹਾਂ ਵਿਰੁੱਧ ਨਿਰਣਾਇਕ ਅਤੇ ਸਥਿਰ ਕਾਰਵਾਈ ਕਰਨ ਅਤੇ ਤਾਲਿਬਾਨ ਨਾਲ ਸ਼ਾਤੀ ਦੀ ਗੱਲਬਾਤ ਵਿਚ ਸਹਾਇਕ ਭੂਮਿਕਾ ਨਿਭਾਉਣ ਦਾ ਦਬਾਅ ਬਣਾਏਗਾ।
Imran Khan and Trump
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਕਤਰ ਏਅਰਵੇਜ਼ ਦੀ ਉਡਾਨ ਰਾਹੀਂ ਅਮਰੀਕਾ ਪਹੁੰਚੇ ਸਨ। ਇਮਰਾਨ ਖ਼ਾਨ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਅਜ਼ਦ ਮਜੀਦ ਖ਼ਾਨ ਦੇ ਅਧਿਕਾਰਕ ਨਿਵਾਸ ਵਿਚ ਠਹਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੀ ਅਧਿਕਾਰਕ ਯਾਤਰਾ ਕਰਨ ‘ਤੇ ਜਾਣ ਵਾਲੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਨ, ਜੋ ਅਕਤੂਬਰ 2015 ਵਿਚ ਅਮਰੀਕਾ ਗਏ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ