‘ਲਾਲ ਕਪਤਾਨ’ ਵਿਚ ਸੈਫ਼ ਅਲੀ ਖ਼ਾਨ ਦਾ ਅੰਦਾਜ਼ ਉਡਾ ਦੇਵੇਗਾ ਹੋਸ਼
Published : Sep 24, 2019, 12:52 pm IST
Updated : Sep 24, 2019, 12:52 pm IST
SHARE ARTICLE
Laal Kaptaan
Laal Kaptaan

ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਲਾਲ ਕਪਤਾਨ’ ਦਾ ਨਵਾਂ ਪੋਸਟਰ ਰੀਲੀਜ਼ ਹੋ ਗਿਆ ਹੈ। ਲੋਕਾਂ ਵੱਲੋਂ ਇਸ ਦੀ ਤੁਲਨਾ ‘ਪਾਇਰੇਟਸ ਆਫ਼ ਕੈਰੇਬਿਅਨ’ ਦੇ ਜੈਕ ਸਪੈਰੋ ਨਾਲ ਕੀਤੀ ਜਾ ਰਹੀ ਹੈ

ਨਵੀਂ ਦਿੱਲੀ: ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਲਾਲ ਕਪਤਾਨ’ ਦਾ ਨਵਾਂ ਪੋਸਟਰ ਰੀਲੀਜ਼ ਹੋ ਗਿਆ ਹੈ। ਲੋਕਾਂ ਵੱਲੋਂ ਇਸ ਦੀ ਤੁਲਨਾ ‘ਪਾਇਰੇਟਸ ਆਫ਼ ਕੈਰੇਬਿਅਨ’ ਦੇ ਜੈਕ ਸਪੈਰੋ ਨਾਲ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਇਸ ਤਸਵੀਰ ਨੂੰ ਧਿਆਨ ਨਾਲ ਦੇਖੋਗੇ ਤਾਂ ਸਮਝ ਜਾਵੋਗੇ ਕਿ ਇਹ ਤੁਲਨਾ ਕਿਉਂ ਹੋ ਰਹੀ ਹੈ। ਲੰਬੇ ਵਾਲ, ਸੁਰਮੇ ਨਾਲ ਭਰੀਆਂ ਅੱਖਾਂ ਅਤੇ ਐਕਸਪ੍ਰੈਸ਼ਨ ਕਾਰਨ ਸੈਫ਼ ਅਲੀ ਖ਼ਾਨ ਅਤੇ ਜੈਕ ਸਪੈਰੋ ਦੀ ਲੁੱਕ ਇਕੋ ਜਿਹੀ ਲੱਗ ਰਹੀ ਹੈ।

ਸੈਫ਼ ਅਲੀ ਖ਼ਾਨ ਦੀ ਆਉਣ ਵਾਲੀ ਇਸ ਫ਼ਿਲਮ ਵਿਚ ਸੋਨਾਕਸ਼ੀ ਸਿਨ੍ਹਾ ਮਹਿਮਾਨ ਭੂਮਿਕਾ ਵਿਚ ਨਜ਼ਰ ਆਵੇਗੀ। ਡਾਇਰੈਕਟਰ ਨਵਦੀਪ ਸਿੰਘ ਦੀ ਇਸ ਫ਼ਿਲਮ ਦੇ ਪ੍ਰੋਮੋ ਵਿਚ  ਉਹਨਾਂ ਦਾ ‘ਵਾਇਸ ਓਵਰ’ ਸੁਣਿਆ ਜਾ ਸਕਦਾ ਹੈ। ਫ਼ਿਲਮ ਵਿਚ ਸੈਫ਼ ਨਾਗਾ ਸਾਧੂ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਸੋਨਾਕਸ਼ੀ ਬਾਰੇ ਡਾਇਰੈਕਟਰ ਦਾ ਕਹਿਣਾ ਹੈ ਕਿ ਸੋਨਾਕਸ਼ੀ ਇਕ ਬਹੁਤ ਹੀ ਵਧੀਆ ਅਦਾਕਾਰਾ ਹੈ ਅਤੇ ਉਹਨਾਂ ਨਾਲ ਕੰਮ ਕਰਨ ਦਾ ਤਜਰਬਾ ਸ਼ਾਨਦਾਰ ਰਿਹਾ।

Sonakshi SinhaSonakshi Sinha

ਨਵਦੀਪ ਸਿੰਘ ਨੇ ਇਕ ਬਿਆਨ ਵਿਚ ਕਿਹਾ, ‘ ਉਹਨਾਂ ਦਾ ਗੈਸਟ ਰੋਲ ਹੈ ਪਰ ਬਹੁਤ ਅਹਿਮ ਹੈ, ਮੈਂ ਇਕ ਅਜਿਹਾ ਵਿਅਕਤੀ ਚਾਹੁੰਦਾ ਸੀ, ਜੋ ਅਪਣੀ ਛਾਪ ਛੱਡ ਜਾਵੇ, ਜਿਸ ਵਿਚ ਸਟਾਰ ਵਾਲੀ ਗੱਲ ਹੋਵੇ ਅਤੇ ਆਕਰਸ਼ਕ ਹੋਵੇ’। ਫ਼ਿਲਮ ਵਿਚ ਦੀਪਕ ਡੋਬ੍ਰਿਆਲ, ਜ਼ੋਇਆ ਹੁਸੈਨ ਅਤੇ ਮਾਨਵ ਵਿੱਜ ਵੀ ਨਜ਼ਰ ਆਉਣਗੇ। ‘ਲਾਲ ਕਪਤਾਨ’ ਦਾ ਨਿਰਮਾਣ ‘ਇਰੋਜ਼ ਇੰਟਰਨੈਸ਼ਨਲ’ ਅਤੇ ਆਨੰਦ ਐਲ.ਰਾਏ ਦੀ ਨਿਰਮਾਣ ਕੰਪਨੀ ‘ਕਲਰ ਯੈਲੋ’ ਨੇ ਮਿਲ ਕੇ ਕੀਤਾ ਹੈ। ਇਹ ਫ਼ਿਲਮ 18 ਅਕਤੂਬਰ ਨੂੰ ਵੱਡੇ ਪਰਦੇ ‘ਤੇ ਰੀਲੀਜ਼ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement