ਫ਼ਿਲਮ ‘ਦੂਰਬੀਨ’ ਦਾ ਪਹਿਲਾ ਗਾਣਾ ਦਰਸਾਉਂਦਾ ਹੈ ਪਿਆਰ ਦੇ ਖੱਟੇ ਮਿੱਠੇ ਰੰਗ  
Published : Sep 16, 2019, 1:19 pm IST
Updated : Sep 16, 2019, 1:19 pm IST
SHARE ARTICLE
Punjabi Movie Doorbeen
Punjabi Movie Doorbeen

ਇਹ ਗੀਤ ਮਨਿੰਦਰ ਬਰਾੜ ਦੁਆਰਾ ਲਿਖਿਆ ਗਿਆ ਹੈ ਅਤੇ ਨਿੰਜਾ ਨੇ ਅਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ।

ਜਲੰਧਰ: ਟੀਜ਼ਰ ਤੋਂ ਬਾਅਦ ‘ਦੂਰਬੀਨ’ ਫਿਲਮ ਦਾ ਪਹਿਲਾ ਗਾਣਾ- ‘ਨਵੀਂ ਨਵੀਂ’ ਰਿਲੀਜ਼ ਹੋ ਚੁੱਕਿਆ ਹੈ। ਇਸ ਦੀ ਜਾਣਕਾਰੀ ਨਿੰਜਾ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਇਸ ਗੀਤ ਦਾ ਪੋਸਟਰ ਵੀ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ 645,180 ਵਿਊਜ਼ ਮਿਲੇ ਹਨ। ਇਹ ਗੀਤ ਮਨਿੰਦਰ ਬਰਾੜ ਦੁਆਰਾ ਲਿਖਿਆ ਗਿਆ ਹੈ ਅਤੇ ਨਿੰਜਾ ਨੇ ਅਪਣੀ ਸੁਰੀਲੀ ਆਵਾਜ਼ ਵਿਚ ਗਾਇਆ ਹੈ।

Doorbeen Doorbeen

ਇਸ ਤੋਂ ਇਲਾਵਾ ਫ਼ਿਲਮ ਦਾ ਪਹਿਲਾ ਹੋਣ ਕਰ ਕੇ ਨਵੀਂ ਨਵੀਂ ਨਿੰਜਾ ਦਾ ਪਸੰਦੀਦਾ ਟਰੈਕ ਬਣ ਗਿਆ ਹੈ। ਉਹਨਾਂ ਨੇ ਮੋਸ਼ਨ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਸੀ ਕਿ ਕੱਲ ਰਿਲੀਜ਼ ਕਰਨਾ ਹੈ ਫ਼ਿਲਮ ਦਾ ਪਹਿਲਾ ਗੀਤ। 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫ਼ਿਲਮ ‘ਦੂਰਬੀਨ’ ਦੇ ਨਿਰਦੇਸ਼ਕ ਈਸ਼ਾਨ ਚੋਪੜਾ ਹੈ। ਅਜਾਦ ਪਰਿੰਦੇ ਬੈਨਰਜ਼ ਲਈ ਇਹ ਬੇਹੱਦ ਖੁਸ਼ੀ ਭਰੇ ਅਤੇ ਸਕੂਨਦਾਇਕ ਲਮਹਾਂਤ ਹਨ ਕਿ ਉਨਾਂ ਦੀ ਫਿਲਮ ਲਈ ਹਰ ਟੀਮ ਮੈਂਬਰਜ਼ ਦਿਨ ਰਾਤ ਸਰਦੀ ਅਤੇ ਖਰਾਬ ਮੌਸਮ ਵਿਚ ਵੀ ਤਨਦੇਹੀ ਨਾਲ ਆਪਣੀਆਂ ਆਪਣੀਆਂ ਜਿੰਮੇਵਾਰੀਆਂ ਨਿਭਾ ਰਿਹਾ ਹੈ,

ਜਿਸ ਨਾਲ ਫਿਲਮ ਦਾ ਹਰ ਫਰੇਮ ਖੂਬਸੂਰਤ ਸਾਂਚੇ ਵਿਚ ਢਲ ਰਿਹਾ ਹੈ। ਨਿੰਜਾ ਦੇ ਨਾਲ ਫਿਲਮ ਵਿਚ ਵਾਮੀਕਾ ਗੱਬੀ, ਜੱਸ ਬਾਜਵਾ ਅਤੇ ਜੈਸਮੀਨ ਬਾਜਵਾ ਮੁੱਖ ਭੂਮਿਕਾ ਵਿਚ ਹਨ। ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ‘ਦੂਰਬੀਨ’ ਦੇ ਨਿਰਮਾਤਾ ਯਾਦਵਿੰਦਰ ਵਿਰਕ, ਸੁੱਖਰਾਜ ਰੰਧਾਵਾ ਅਤੇ ਜੁਗਰਾਜ ਬੱਲ ਹਨ। ਪੰਜਾਬੀ ਫਿਲਮ ‘ਦੂਰਬੀਨ’ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement