
ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਤਸਵੀਰਾਂ
ਮੁੰਬਈ: ਮਸ਼ਹੂਰ ਗਾਇਕਾ ਨੇਹਾ ਕੱਕੜ ਰੋਹਨਪ੍ਰੀਤ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝੀ ਗਈ ਹੈ। ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਦਿੱਲੀ ਵਿਚ ਪਰਿਵਾਰ ਦੀ ਮੌਜੂਦਗੀ ਵਿਚ ਵਿਆਹ ਕਰਵਾ ਲਿਆ। ਨੇਹਾ ਰੋਹਨਪ੍ਰੀਤ ਸਿੰਘ ਦੇ ਵਿਆਹ ਦੀਆਂ ਰਸਮਾਂ ਅਨੰਦ ਕਾਰਜ ਨਾਲ ਪੂਰੀਆਂ ਹੋਈਆਂ।
ਗੁਰਦੁਆਰਾ ਸਾਹਿਬ ਵਿੱਚ ਵਿਆਹ ਸਮਾਗਮਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਦੋਵਾਂ ਦੀ ਜੋੜੀ ਕਮਾਲ ਦੀ ਲੱਗ ਰਹੀ ਹੈ। ਨੇਹਾ ਨੇ ਇਸ ਖਾਸ ਦਿਨ ਲਈ ਕਰੀਮ ਰੰਗ ਦੇ ਹੈਵੀ ਲਹਿੰਗਾ ਦੀ ਚੋਣ ਕੀਤੀ।
ਨੇਹਾ ਕੱਕੜ ਨੇ ਕਰੀਮ ਜੋੜੇ ਦੇ ਨਾਲ-ਨਾਲ ਭਾਰੀ ਹਾਰ, ਕੰਨ ਦੀਆਂ ਵਾਲੀਆਂ, ਟੀਕਾ ਅਤੇ ਮੇਲ ਖਾਂਦੀਆਂ ਚੂੜੀਆਂ ਪਾਈਆਂ। ਨੇਹਾ ਬ੍ਰਾਈਡਲ ਲੁੱਕ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ। ਰੋਹਨ ਦੀ ਗੱਲ ਕਰੀਏ ਤਾਂ ਉਹ ਕਰੀਮ ਕਲਰ ਦੀ ਸ਼ੇਰਵਾਨੀ 'ਚ ਖੂਬਸੂਰਤ ਲੱਗ ਰਹੇ ਸਨ।
ਨੇਹਾ ਕੱਕੜ ਨੇ ਹਰ ਸਮਾਰੋਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਨੇਹਾ ਕੱਕੜ ਨੇ ਵੀ ਮਹਿੰਦੀ ਦੀਆਂ 10 ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਫੋਟੋਆਂ ਵਿੱਚ ਨੇਹਾ ਕੱਕੜ ਅਨੀਤਾ ਡੋਂਗਰੇ ਦੁਆਰਾ ਡਿਜ਼ਾਈਨ ਕੀਤੇ ਹਰੇ ਰੰਗ ਦੇ ਲਹਿੰਗਾ ਵਿੱਚ ਦਿਖਾਈ ਦਿੱਤੀ ਸੀ।
Neha kakkar with Rohanpreet singh
ਰੋਹਨਪ੍ਰੀਤ ਸਿੰਘ ਨੇ ਹਲਕੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ। ਸ਼ੁੱਕਰਵਾਰ ਨੂੰ ਨੇਹਾ ਹਲਦੀ ਦੀ ਰਸਮ ਵਿਚ ਡਿਜ਼ਾਈਨਰ ਸ਼ਿਲਪੀ ਆਹੂਜਾ ਦੀ ਪੀਲੀ ਰੰਗ ਦੀ ਸਾੜੀ ਵਿਚ ਨਜ਼ਰ ਆਈ। ਰੋਹਨਪ੍ਰੀਤ ਸਿੰਘ ਨੇ ਪੀਲਾ ਕੁੜਤਾ ਪਾਇਆ ਹੋਇਆ ਸੀ।