
28 ਨਵੰਬਰ ਨੂੰ ਕੀਤੀ ਜਾਵੇਗੀ ਈ-ਨਿਲਾਮੀ
Sukesh Chandrasekhar's 11 expensive cars will be auctioned: ਮਹਾਂਠੱਗ ਸੁਕੇਸ਼ ਚੰਦਰਸ਼ੇਖਰ ਤੋਂ ਜ਼ਬਤ ਕੀਤੀਆਂ 12 ਲਗਜ਼ਰੀ ਕਾਰਾਂ 28 ਨਵੰਬਰ ਨੂੰ ਬੈਂਗਲੁਰੂ 'ਚ ਨਿਲਾਮ ਕੀਤੀਆਂ ਜਾਣਗੀਆਂ। ਜਾਂਚ ਏਜੰਸੀਆਂ ਇਸ ਨਿਲਾਮੀ ਰਾਹੀਂ ਮਿਲਣ ਵਾਲੀ ਰਾਸ਼ੀ ਵਿੱਚੋਂ ਵੱਖ-ਵੱਖ ਅਦਾਰਿਆਂ ਦੇ ਬਕਾਏ ਅਦਾ ਕਰਨਗੀਆਂ। ਇਕ ਅੰਗਰੇਜ਼ੀ ਅਖਬਾਰ 'ਚ ਛਪੀ ਰਿਪੋਰਟ ਮੁਤਾਬਕ ਸੁਕੇਸ਼ 'ਤੇ ਕੁੱਲ ਬਕਾਇਆ ਰਾਸ਼ੀ 300 ਕਰੋੜ ਰੁਪਏ ਤੋਂ ਵੱਧ ਹੈ, ਜੋ ਉਸ ਨੇ ਵੱਖ-ਵੱਖ ਸੰਸਥਾਵਾਂ ਤੋਂ ਕਰਜ਼ੇ ਵਜੋਂ ਲਈ ਸੀ ਅਤੇ ਕਦੇ ਵਾਪਸ ਨਹੀਂ ਕੀਤੀ।
ਇਹ ਵੀ ਪੜ੍ਹੋ: Afghan Embassy In Delhi Shuts Down: ਅਫ਼ਗਾਨਿਸਤਾਨ ਦੂਤਾਵਾਸ ਨੇ ਨਵੀਂ ਦਿੱਲੀ ਵਿਚ ਅਪਣਾ ਦਫ਼ਤਰ ਅਸਥਾਈ ਤੌਰ ’ਤੇ ਕੀਤਾ ਬੰਦ
ਸੁਕੇਸ਼ ਦੇ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ 2018 ਵਿੱਚ ਤਾਮਿਲਨਾਡੂ ਅਤੇ ਕੇਰਲ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਵਾਹਨ ਜ਼ਬਤ ਕੀਤੇ ਸਨ। ਜਿਹੜੀਆਂ ਕਾਰਾਂ ਨਿਲਾਮੀ ਲਈ ਹੋਣਗੀਆਂ ਉਨ੍ਹਾਂ ’ਚ ਬੀ. ਐੱਮ. ਡਬਲਿਊ. ਐੱਮ-5, ਟੋਯੋਟਾ ਪ੍ਰਾਡੋ, ਰੇਂਜ ਰੋਵਰ, ਲੈਂਬਰਗਿਨੀ, ਜੈਗੁਆਰ ਐੱਕਸ. ਕੇ ਆਰ. ਕੂਪ, ਰੋਲਜ਼ ਰਾਇਸ, ਬੈਂਟਲੇ, ਇਨੋਵਾ ਕ੍ਰਿਸਟਾ, ਟੋਯੋਟਾ ਫਾਰਚਿਊਨਰ, ਨਿਸਾਨ ਟੀਨਾ ਅਤੇ ਪੋਰਸ਼ੇ ਸ਼ਾਮਲ ਹਨ। ਇਨ੍ਹਾਂ 11 ਕਾਰਾਂ ਤੋਂ ਇਲਾਵਾ, ਆਈ. ਟੀ. ਵਿਭਾਗ ਉਸ ਦੀ (ਸੁਕੇਸ਼ ਦੀ) ਸਪੋਰਟਸ ਕਰੂਜ਼ਰ ਬਾਈਕ-ਡੁਕਾਟੀ ਡਾਇਵੇਲ ਦੀ ਵੀ ਨਿਲਾਮੀ ਕਰੇਗਾ।
ਇਹ ਵੀ ਪੜ੍ਹੋ:Punjab News: ਕੇਂਦਰੀ ਜੇਲ ’ਚ ਸਾਮਾਨ ਸੁੱਟਣ ਆਏ ਨੌਜਵਾਨ ਵਲੋਂ ਹੋਮਗਾਰਡ ਜਵਾਨ 'ਤੇ ਹਮਲਾ; ਮੁਲਜ਼ਮ ਕਾਬੂ
ਵਿਭਾਗ ਵੱਲੋਂ ਜਾਰੀ ਨੋਟਿਸ ਦਾ ਹਵਾਲਾ ਦਿੰਦੇ ਹੋਏ ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਵਾਹਨਾਂ ਦੀ ਕੀਮਤ 2.03 ਲੱਖ ਰੁਪਏ ਤੋਂ ਲੈ ਕੇ 1.74 ਕਰੋੜ ਰੁਪਏ ਤੱਕ ਹੈ। ਵਿਭਾਗ ਵੱਲੋਂ ਕੇਰਲ ਅਤੇ ਤਾਮਿਲਨਾਡੂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਜ਼ਬਤ ਕੀਤੇ ਗਏ ਇਨ੍ਹਾਂ ਵਾਹਨਾਂ ਦੀ ਆਨਲਾਈਨ ਨਿਲਾਮੀ ਕੀਤੀ ਜਾਵੇਗੀ।