
ਜਾਣੋ ਕਿਉਂ ਲਿਆ ਫ਼ੈਸਲਾ
Afghan Embassy In Delhi Shuts Down: ਭਾਰਤ ਵਿਚ ਅਫ਼ਗਾਨਿਸਤਾਨ ਦੇ ਦੂਤਾਵਾਸ ਨੇ ਸ਼ੁਕਰਵਾਰ ਨੂੰ "ਭਾਰਤ ਸਰਕਾਰ ਵਲੋਂ ਲਗਾਤਾਰ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ" ਦਾ ਹਵਾਲਾ ਦਿੰਦੇ ਹੋਏ ਅਪਣੇ ਕੰਮਕਾਜ ਨੂੰ "ਸਥਾਈ ਤੌਰ 'ਤੇ ਬੰਦ” ਕਰਨ ਦੇ ਫ਼ੈਸਲੇ ਦਾ ਐਲਾਨ ਕੀਤਾ।
ਅਫ਼ਗਾਨਿਸਤਾਨ ਦੇ ਦੂਤਘਰ ਨੇ 30 ਸਤੰਬਰ ਨੂੰ ਐਲਾਨ ਕੀਤਾ ਸੀ ਕਿ ਉਹ 1 ਅਕਤੂਬਰ ਤੋਂ ਬੰਦ ਰਹੇਗਾ। ਉਸ ਸਮੇਂ ਮਿਸ਼ਨ ਨੇ ਕਿਹਾ ਸੀ ਕਿ ਭਾਰਤ ਸਰਕਾਰ ਵਲੋਂ ਸਮਰਥਨ ਨਾ ਮਿਲਣ, ਅਫ਼ਗਾਨਿਸਤਾਨ ਦੇ ਹਿੱਤਾਂ ਦੀ ਸੇਵਾ ਵਿਚ ਉਮੀਦਾਂ ਨੂੰ ਪੂਰਾ ਨਾ ਕਰਨ ਅਤੇ ਕਰਮਚਾਰੀਆਂ ਅਤੇ ਸਾਧਨਾਂ ਦੀ ਕਮੀ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਸ਼ੁਕਰਵਾਰ ਨੂੰ ਜਾਰੀ ਇਕ ਬਿਆਨ ਵਿਚ, ਦੂਤਾਵਾਸ ਨੇ ਕਿਹਾ ਕਿ ਉਹ "ਭਾਰਤ ਸਰਕਾਰ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਚੁਣੌਤੀਆਂ ਦੇ ਕਾਰਨ" 23 ਨਵੰਬਰ ਤੋਂ ਨਵੀਂ ਦਿੱਲੀ ਵਿਚ ਅਪਣੇ ਕੂਟਨੀਤਕ ਮਿਸ਼ਨ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਅਫਸੋਸ ਨਾਲ ਐਲਾਨ ਕਰਦਾ ਹੈ”।
ਬਿਆਨ ਵਿਚ ਕਿਹਾ ਗਿਆ ਹੈ, “ਇਹ ਫੈਸਲਾ 30 ਸਤੰਬਰ, 2023 ਨੂੰ ਦੂਤਾਵਾਸ ਵਲੋਂ ਕੰਮਕਾਜ ਬੰਦ ਕਰਨ ਤੋਂ ਬਾਅਦ ਲਿਆ ਗਿਆ ਹੈ। ਇਹ ਕਦਮ ਇਸ ਉਮੀਦ ਵਿਚ ਚੁੱਕਿਆ ਗਿਆ ਹੈ ਕਿ ਨਵੀਂ ਦਿੱਲੀ ਵਿਚ ਅਫ਼ਗਾਨਿਸਤਾਨ ਦੇ ਦੂਤਘਰ ਦੇ ਆਮ ਸੰਚਾਲਨ ਪ੍ਰਤੀ ਭਾਰਤ ਸਰਕਾਰ ਦੇ ਰਵੱਈਏ ਵਿਚ ਅਨੁਕੂਲ ਤਬਦੀਲੀ ਆਵੇਗੀ”।
(For more news apart from Afghanistan permanently shuts its embassy in New Delhi, stay tuned to Rozana Spokesman)