
ਧੋਖਾਧੜੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਸੋਨਾਕਸ਼ੀ ਸਿਨਹਾ ਦੀ ਟੀਮ ਨੇ ਇੱਕ ਸਟੇਟਮੈਂਟ ਜਾਰੀ.......
ਧੋਖਾਧੜੀ ਦੇ ਇਲਜ਼ਾਮ ਲੱਗਣ ਤੋਂ ਬਾਅਦ ਸੋਨਾਕਸ਼ੀ ਸਿਨਹਾ ਦੀ ਟੀਮ ਨੇ ਇੱਕ ਸਟੇਟਮੈਂਟ ਜਾਰੀ ਕੀਤਾ ਹੈ। ਜਿਸ ਵਿਚ ਲਿਖਿਆ ਹੈ ਕਿ ਸੋਨਾਕਸ਼ੀ ਨੂੰ ਇਵੈਂਟ ਆਰਗਨਾਇਜ਼ਰ ਨੇ ਦਿੱਲੀ ਵਿਚ ਪੋ੍ਰ੍ਗਰਾਮ ਲਈ ਸੰਪਰਕ ਕੀਤਾ ਸੀ। ਹਾਲਾਂਕਿ, ਵਾਰ-ਵਾਰ ਯਾਦ ਦਵਾਉਣ ਦੇ ਬਾਵਜੂਦ ਪ੍ਰ੍ਬੰਧਕ ਇਵੈਂਟ ਵਲੋਂ ਪਹਿਲਾਂ ਸੋਨਾਕਸ਼ੀ ਨੂੰ ਨਿਰਧਾਰਤ ਰਾਸ਼ੀ ਦਾ ਭੁਗਤਾਨ ਨਹੀਂ ਕਰ ਸਕਿਆ। ਸੂਚਨਾ ਅਨੁਸਾਰ ਆਰਗਨਾਇਜ਼ਰ ਨੇ ਦਿੱਲੀ ਦੇ ਟਿਕਟ ਵੀ ਐਗਰੀਮੈਂਟ ਅਨੁਸਾਰ ਨਹੀਂ ਭੇਜੇ ਸਨ।
Airplan
ਉੱਥੇ ਹੀ ਉਹਨਾਂ ਨੇ ਸੋਨਾਕਸ਼ੀ ਨਾਲ ਉਹਨਾਂ ਦੀ ਟੀਮ ਦੇ ਰਿਟਰਨ ਟਿਕਟ ਦਾ ਇੰਤਜਾਮ ਵੀ ਨਹੀਂ ਕੀਤਾ ਸੀ। ਜਦੋਂ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਇਵੈਂਟ ਦੀ ਅਗਲੀ ਸਵੇਰੇ ਸੋਨਾਕਸ਼ੀ ਦਾ ਸ਼ੂਟ ਸੀ। ਯੂਪੀ ਦੇ ਮੁਰਾਦਾਬਾਦ ਦੇ ਇਵੈਂਟ ਆਰਗਨਾਇਜ਼ਰ ਪ੍ਰ੍ਮੋਦ ਸ਼ਰਮਾ ਨੇ ਕਿਹਾ ਕਿ 28.17 ਲੱਖ ਰੁਪਏ ਦਾ ਭੁਗਤਾਨ ਸੋਨਾਕਸ਼ੀ ਨੂੰ ਜੂਨ ਵਿਚ ਹੀ ਕਰ ਦਿੱਤਾ ਸੀ।
ਪ੍ਰ੍ਮੋਦ ਅਨੁਸਾਰ ਸੋਨਾਕਸ਼ੀ ਨੇ ਮੌਕੇ 'ਤੇ ਸਵੇਰੇ 10 ਵਜੇ ਦੀ ਫਲਾਇਟ ਰੱਦ ਕਰ ਦਿੱਤੀ ਅਤੇ ਉਸੇ ਦਿਨ ਦੁਪਹਿਰ 3 ਵਜੇ ਦੀ ਫਲਾਇਟ ਬੁੱਕ ਕਰਵਾ ਲਈ। ਪਰ ਉਹ ਨਹੀਂ ਪਹੁੰਚੀ। ਇਸ ਲਈ ਉਹਨਾਂ ਨੇ ਕਾਟਹਰ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਾਈ। ਪ੍ਰ੍ਬੰਧਕ ਨਾਲ ਸੰਪਰਕ ਕਰਨ, ਪੇਮੇਂਟ ਕਰਨ ਅਤੇ ਟਿਕਟ ਭੇਜਣ ਲਈ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਸ ਨੇ ਕਿਸੇ ਵੀ ਤਰਾ੍ਰ੍ਂ ਦਾ ਜਵਾਬ ਨਹੀਂ ਦਿੱਤਾ।
ਸੋਨਾਕਸ਼ੀ ਅਤੇ ਉਹਨਾਂ ਦੀ ਟੀਮ ਨੂੰ ਮੁੰਬਈ ਹਵਾਈ ਅੱਡੇ ਤੋਂ ਘਰ ਪਰਤਣਾ ਪਿਆ। ਸੋਨਾਕਸ਼ੀ ਦੀ ਮੈਨੇਜਮੈਂਟ ਕੰਪਨੀ ਨੇ ਦੂਜੀ ਤਾਰੀਖ 'ਤੇ ਇਵੈਂਟ ਕਰਨ ਦੀ ਗੱਲ ਕਹੀ ਪਰ ਇਸ ਦਾ ਕੋਈ ਫਾਇਦਾ ਨਾ ਹੋਇਆ। ਪ੍ਰ੍ਬੰਧਕ ਹੁਣ ਝੂਠੇ ਤੱਥਾਂ ਨੂੰ ਮੀਡੀਆ ਵਿਚ ਫੈਲਾਅ ਰਿਹਾ ਹੈ। ਜੇਕਰ ਉਹ ਅਜਿਹਾ ਕਰਨਾ ਬੰਦ ਨਹੀਂ ਕਰਦਾ ਤਾਂ ਸੋਨਾਕਸ਼ੀ ਅਤੇ ਉਹਨਾਂ ਦੀ ਟੀਮ ਕਾਨੂੰਨੀ ਕਾਰਵਾਈ ਕਰਨ ਲਈ ਮਜਬੂਰ ਹੋ ਜਾਵੇਗੀ।