
ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਜ਼ਿਆਦਾ ਤੋਂ ਜ਼ਿਆਦਾ ਆਉਣ ਲਈ ਪ੍ਰੇਰਿਤ ਕਰਨ
ਬਾਲੀਵੁੱਡ ਦੇ ਭਾਈ ਜਾਨ ਯਾਨੀ ਕਿ ਅਦਾਕਾਰ ਸਲਮਾਨ ਖਾਨ ਅੱਜ ਕੱਲ ਫ਼ਿਲਮ 'ਰੇਸ 3' ਦੀ ਸ਼ੂਟਿੰਗ ਲਈ ਕਸ਼ਮੀਰ ਪਹੁੰਚੇ ਹੋਏ ਹਨ । ਇਸ ਦੌਰਾਨ ਸਲਮਾਨ ਕਸ਼ਮੀਰ ਦੀਆਂ ਵਾਦੀਆਂ ਦਾ ਅਨੰਦ ਮਾਣਦੇ ਨਜ਼ਰ ਆ ਰਹੇ ਹਨ। ਜਿਸ ਦੇ ਚਲਦਿਆਂ ਉਹ ਹਾਲ ਹੀ 'ਚ ਉਨ੍ਹਾਂ ਨੇ ਕਸ਼ਮੀਰ ਦੇ ਸੋਨਮਰਗ 'ਚ ਕੜੀ ਸੁਰੱਖਿਆ ਹੇਠ ਕੂਲ ਅੰਦਾਜ਼ 'ਚ ਜੀਪ ਚਲਾਈ । ਇਸ ਦੌਰਾਨ ਹਮੇਸ਼ਾ ਉਨ੍ਹਾਂ ਨਾਲ ਰਹਿਣ ਵਾਲੇ ਬਾਡੀਗਾਰਡ ਸ਼ੇਰਾ ਵੀ ਜੀਪ 'ਚ ਬੈਠੇ ਉਨ੍ਹਾਂ ਨਾਲ ਘੁਮਦੇ ਨਜ਼ਰ ਆਏ। ਦਸ ਦੀਏ ਕਿ ਸਲਮਾਨ ਖਾਨ ਦੇ ਨਾ ਨਾਲ ਉਨ੍ਹਾਂ ਪਿੱਛੇ ਦੋ ਬਾਡੀਗਾਰਡ ਵੀ ਬੰਦੂਕ ਨਾਲ ਤਾਈਨਾਤ ਨਜ਼ਰ ਆਏ ।Salman Khanਦੱਸਣਯੋਗ ਹੈ ਕਿ ਸਲਮਾਨ ਖਾਨ 'ਰੇਸ 3' ਦੇ ਇਕ ਗੀਤ 'ਅੱਲਾ ਦੁਹਾਈ ਹੈ' ਦੇ ਸ਼ੂਟ ਲਈ ਕਸ਼ਮੀਰ ਗਏ ਹਨ। ਉਨ੍ਹਾਂ ਨਾਲ ਫਿਲਮ ਦੇ ਨਿਰਮਾਤਾ ਰਮੇਸ਼ ਤੁਰਾਨੀ ਵੀ ਮੌਜੂਦ ਹਨ । ਦਸ ਦਈਏ ਕਿ ਸ਼੍ਰੀਨਗਰ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਵਿਚਕਾਰ ਕਸ਼ਮੀਰ 'ਚ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਲਈ ਜ਼ਿਆਦਾ ਤੋਂ ਜ਼ਿਆਦਾ ਆਉਣ ਲਈ ਪ੍ਰੇਰਿਤ ਕਰਨ ਦੇ ਯਤਨਾਂ 'ਤੇ ਚਰਚਾ ਹੋਈ । ਹਾਲਾਂਕਿ ਕੱਲ ਤਕ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਹੋਈ ਸੀ।
Salman Khanਪਰ ਫਿਲਮ ਦੇ ਪ੍ਰੋਡਿਊਸਰ ਰਮੇਸ਼ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਤੋਂ ਇਲਾਵਾ ਮਹਿਬੂਬਾ ਮੁਫਤੀ, ਸਲਮਾਨ ਖਾਨ ਤੇ ਉਸ ਦੇ ਬਾਡੀਗਾਰਡ ਸ਼ੇਰਾ ਵੀ ਨਜ਼ਰ ਆ ਰਿਹਾ ਹੈ। ਦਸ ਦਈਏ ਕਿ ਫਿਲਮ ਦੀ ਸ਼ੂਟਿੰਗ ਲਗਭਗ ਖਤਮ ਹੋ ਗਈ ਹੈ। ਇਸ ਗੀਤ ਦੀ ਸ਼ੂਟਿੰਗ ਕਰਨ ਤੋਂ ਬਾਅਦ ਫਿਲਮ ਦੀ ਟੀਮ ਲੇਹ ਲਈ ਰਵਾਨਾ ਹੋਵੇਗੀ, ਜਿਥੇ ਫਿਲਮ ਦੇ ਆਖਰੀ ਬਚੇ ਹੋਏ ਸੀਨਜ਼ ਦੀ ਸ਼ੂਟਿੰਗ ਕੀਤੀ ਜਾਵੇਗੀ। 'ਰੇਸ 3' 'ਚ ਸਲਮਾਨ ਖਾਨ, ਜੈਕਲੀਨ ਫਰਨਾਂਡੀਜ਼, ਆਨਿਲ ਕਪੂਰ, ਡੇਜ਼ੀ ਸ਼ਾਹ, ਬੌਬੀ ਦਿਓਲ ਤੇ ਸਾਕਿਬ ਸਲੀਮ ਵਰਗੇ ਬੇਹਿਤਰੀਨ ਕਲਾਕਾਰ ਸ਼ਾਮਲ ਹਨ।
Salman Khanਜ਼ਿਕਰਯੋਗ ਹੈ ਕਿ ਸਲਮਾਨ ਖ਼ਾਨ ਬੀਤੇ ਚਾਰ ਸਾਲ 'ਚ ਅਪਣੀ ਕਿਸੇ ਨਾ ਕਿਸੇ ਫਿਲਮ ਦੀ ਸ਼ੂਟਿੰਗ ਲਈ ਜੰਮੂ-ਕਸ਼ਮੀਰ 'ਚ ਜਾਣਾ ਲਗਿਆ ਰਹਿੰਦਾ ਹੈ । ਇਸ ਤੋਂ ਪਹਿਲਾਂ ਸਾਲ 2015 'ਚ ਉਨ੍ਹਾਂ ਨੇ ਪਹਿਲਗਾਮ ਅਤੇ ਸੋਨਮਰਗ 'ਚ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਲਈ 2 ਮਹੀਨੇ ਬਿਤਾਏ ਸਨ। ਸਾਲ 2016 'ਚ ਉਨ੍ਹਾਂ ਨੇ 'ਟਿਊੂਬਲਾਈਟ' ਦੇ ਕਈ ਹਿੱਸਿਆਂ ਦਾ ਕਸ਼ਮੀਰ 'ਚ ਹੀ ਫਿਲਮਾਂਕਣ ਕੀਤਾ ਸੀ।
Salman Khan