
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ 24 ਫਰਵਰੀ ਨੂੰ ਦੁਬਈ ਵਿਚ ਦਿਹਾਂਤ ਹੋਇਆ ਸੀ| ਅਦਾਕਾਰਾ ਦਾ ਅਚਾਨਕ ਦਿਹਾਂਤ......
ਨਵੀਂ ਦਿੱਲੀ (ਏਜੰਸੀ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ 24 ਫਰਵਰੀ ਨੂੰ ਦੁਬਈ ਵਿਚ ਦਿਹਾਂਤ ਹੋਇਆ ਸੀ| ਅਦਾਕਾਰਾ ਦਾ ਅਚਾਨਕ ਦਿਹਾਂਤ ਹੋਣ ਕਾਰਨ ਉਸ ਦੇ ਪਰਿਵਾਰ ਅਤੇ ਫੈਨਜ਼ ਨੂੰ ਗਹਿਰਾ ਸਦਮਾ ਲੱਗਾ| ਹਾਲ ਹੀ ਵਿਚ ਬੋਨੀ ਕਪੂਰ ਨੇ ਪਤਨੀ ਦੀ ਮੌਤ ਤੋਂ ਬਾਅਦ ਪਹਿਲਾਂ ਆਫੀਸ਼ੀਅਲ ਇੰਟਰਵਿਊ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ|
Boney Kappor and Srideviਇਕ ਇੰਟਰਵਿਊ ਦੌਰਾਨ ਬੋਨੀ ਕਪੂਰ ਨੇ ਦੱਸਿਆ ਕਿ ਮੈਂ ਆਪਣੇ ਬੱਚਿਆਂ ਦੀ ਮਾਂ ਤੇ ਪਿਤਾ ਦੋਵੇਂ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ| ਸ਼੍ਰੀਦੇਵੀ ਦੀਆਂ ਦੋ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਆਪਣੀ ਮਾਂ ਦੇ ਬੇਹੱਦ ਕਰੀਬ ਸਨ| ਬੋਨੀ ਕਪੂਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਬਿਨਾਂ ਪਿਛਲੇ ਕੁਝ ਮਹੀਨੇ ਬਹੁਤ ਹੀ ਮੁਸ਼ਕਲਿ ਨਾਲ ਬੀਤੇ| ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਸਨ ਤੇ ਬਹੁਤ ਸਾਰੇ ਕੰਮ ਹੋਣ ਵਾਲੇ ਸਨ, ਜੋ ਅੱਧ ਵਿਚ ਹੀ ਰਹਿ ਗਏ| ਹੁਣ ਮੈਂ ਆਪਣੀਆਂ ਬੱਚੀਆਂ ਲਈ ਹੋਲੀ-ਹੋਲੀ ਇਨ੍ਹਾਂ ਚੀਜ਼ਾਂ ਨੂੰ ਫਿਰ ਤੋਂ ਸ਼ੁਰੂ ਕਰ ਰਿਹਾ ਹਾਂ| ਜਿਹੜੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ ਸਨ| ਮੈਂ ਅਜੇ ਤੱਕ ਇਸ ਗੱਲ ਨੂੰ ਮੰਨ ਨਹੀਂ ਪਾ ਰਿਹਾ ਕਿ ਉਹ (ਸ਼੍ਰੀਦੇਵੀ) ਹਮੇਸ਼ਾ ਲਈ ਚਲੀ ਗਈ ਹੈ|
Boney Kappor and Srideviਰਿਪੋਰਟ ਮੁਤਾਬਕ ਦੁਬਈ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਦੱਸਿਆ ਗਿਆ ਕਿ ਉਨ੍ਹਾਂ ਦੀ ਮੌਤ ਬਾਥਟਬ ਵਿਚ ਡੁੱਬਣ ਕਾਰਨ ਹੋਈ| ਦੁਬਈ ਪਿਲਸ ਅਤੇ ਫੋਰੈਂਸਿਕ ਟੀਮ ਵਲੋਂ ਕੀਤੀ ਗਈ ਸਾਰੀ ਜਾਂਚ ਤੋਂ ਬਾਅਦ ਇਸ ਨੂੰ ਐਕਸੀਡੈਂਟਲ ਡੈੱਥ ਦਾ ਕੇਸ ਦੱਸ ਕੇ ਇਸ ਦੀ ਫਾਈਲ ਬੰਦ ਕਰ ਦਿੱਤੀ ਗਈ ਪਰ ਹੁਣ ਦਿੱਲੀ ਦੇ ਸੇਵਾ ਮੁਕਤ ਏ. ਸੀ. ਪੀ. ਵੇਦ ਭੂਸ਼ਣ ਦਾ ਮੰਨਣਾ ਹੈ ਕਿ ਸ਼੍ਰੀਦੇਵੀ ਦਾ ਦਿਹਾਂਤ ਐਕਸੀਡੈਂਟਲ ਡੈੱਥ ਨਹੀਂ ਬਲਕਿ ਕਤਲ ਦਾ ਮਾਮਲਾ ਵੀ ਹੋ ਸਕਦਾ ਹੈ| ਇਸ ਗੱਲ ਨੂੰ ਲੈ ਕੇ ਉਹ ਬੀਤੇ ਕਈ ਦਿਨਾਂ ਤੋਂ ਜਾਂਚ ਵੀ ਕਰ ਰਹੇ ਹਨ|
Sridevi's Daughters Jhanvi, Khushiਵੇਦ ਭੂਸ਼ਣ ਦਾ ਕਹਿਣਾ ਹੈ ਕਿ ਸ਼੍ਰੀਦੇਵੀ ਦੀ ਮੌਤ ਪਿੱਛੇ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦਾ ਹੱਥ ਵੀ ਹੋ ਸਕਦਾ ਹੈ, ਕਿਉਂਕਿ ਦੁਬਈ ਵਿਚ ਉਸ ਦੀ ਕਾਫੀ ਚੰਗੀ ਪਕੜ ਹੈ ਅਤੇ ਇਸ ਦੇ ਨਾਲ ਹੀ ਦੁਬਈ ਦੇ ਪ੍ਰਿੰਸ ਦੇ ਪਰਿਵਾਰ ਨਾਲ ਵੀ ਉਸ ਦੇ ਚੰਗੇ ਰਿਸ਼ਤੇ ਹਨ| ਏ. ਸੀ. ਪੀ. ਵੇਦ ਭੂਸ਼ਣ ਨੇ ਆਪਣੀ ਪ੍ਰਾਈਵੇਟ ਜਾਂਚ ਏਜੰਸੀ ਨਾਲ ਦੁਬਈ ਸਥਿਤ ਦਾਊਦ ਦੇ ਹੋਟਲ 'ਤੇ ਵੀ ਗਏ ਅਤੇ ਉੱਥੇ ਇਕ ਰਾਤ ਗੁਜ਼ਾਰੀ| ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਹੁਣ ਵੇਦ ਭੂਸ਼ਣ ਜਲਦ ਹੀ ਸੁਪਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰ ਸਕਦੇ ਹਨ ਤਾਂ ਕਿ ਇਸ ਕੇਸ ਦੀ ਫਾਈਲ ਇਕ ਵਾਰ ਫਿਰ ਖੁੱਲ੍ਹ ਸਕੇ ਅਤੇ ਇਸ ਦੀ ਮੁੜ ਜਾਂਚ ਵੀ ਕਰਾਈ ਜਾ ਸਕੇ|