
ਸਲਮਾਨ ਨੇ ਅਪਣੀ ਫ਼ਿਲਮ ਸੁਲਤਾਨ ਵਿਚੋਂ ਅਰਿਜੀਤ ਦਾ ਗਾਣਾ ਵੀ ਹਟਵਾ ਦਿੱਤਾ ਸੀ। ਇਸ ਤੋਂ ਬਾਅਦ ਉਸ ਗਾਣੇ ਨੂੰ ਸਿੰਗਰ ਰਾਹਤ ਫਤਿਹ ਅਲੀ ਖ਼ਾਨ ਨੇ ਦੁਬਾਰਾ ਗਾਇਆ ਸੀ।
ਨਵੀਂ ਦਿੱਲੀ: ਬਾਲੀਵੁੱਡ ਵਿਚ ਕਿਸੇ ਨਾ ਕਿਸੇ ਕਾਰਨ ਅਕਸਰ ਸਿਤਾਰਿਆਂ ਵਿਚ ਲੜਾਈ ਅਤੇ ਤਣਾਅ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆ ਹਨ। ਇਕ ਅਜਿਹਾ ਹੀ ਮਾਮਲਾ 2014 ਵਿਚ ਸਲਮਾਨ ਖ਼ਾਨ ਅਤੇ ਅਰਿਜੀਤ ਸਿੰਘ ਵਿਚ ਆਇਆ ਸੀ। ਗੱਲ ਇੱਥੋਂ ਤੱਕ ਪਹੁੰਚ ਗਈ ਸੀ ਕਿ ਸਲਮਾਨ ਨੇ ਅਪਣੀ ਫ਼ਿਲਮ ਸੁਲਤਾਨ ਵਿਚੋਂ ਅਰਿਜੀਤ ਦਾ ਗਾਣਾ ਵੀ ਹਟਵਾ ਦਿੱਤਾ ਸੀ।
ਇਸ ਤੋਂ ਬਾਅਦ ਉਸ ਗਾਣੇ ਨੂੰ ਸਿੰਗਰ ਰਾਹਤ ਫਤਿਹ ਅਲੀ ਖ਼ਾਨ ਨੇ ਦੁਬਾਰਾ ਗਾਇਆ ਸੀ ਪਰ ਹੁਣ ਲੱਗ ਰਿਹਾ ਹੈ ਕਿ ਸਲਮਾਨ ਅਤੇ ਅਰਿਜੀਤ ਵਿਚ ਸਭ ਕੁੱਝ ਠੀਕ ਹੋ ਰਿਹਾ ਹੈ। ਦਰਅਸਲ ਵਿੱਕੀ ਕੌਸ਼ਲ ਅਤੇ ਨੋਰਾ ਫਤੇਹੀ ਅਪਣੇ ਮਿਊਜ਼ਿਕ ਵੀਡੀਓ ‘ਪਛਤਾਓਗੇ’ ਦਾ ਪ੍ਰਮੋਸ਼ਨ ਕਰਨ ਲਈ ਦ ਕਪਿਲ ਸ਼ਰਮਾ ਸ਼ੋਅ ‘ਤੇ ਪਹੁੰਚੇ ਸਨ। ਇਸ ਗਾਣੇ ਨੂੰ ਅਰਿਜੀਤ ਸਿੰਘ ਨੇ ਅਵਾਜ਼ ਦਿੱਤੀ ਹੈ ਅਤੇ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਇਸ ਵਾਰ ਦ ਕਪਿਲ ਸ਼ਰਮਾ ਸ਼ੋਅ ਦੇ ਨਿਰਮਾਤਾ ਸਲਮਾਨ ਖ਼ਾਨ ਹਨ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇਕਰ ਸਲਮਾਨ ਅਤੇ ਅਰਿਜੀਤ ਵਿਚ ਸਭ ਕੁੱਝ ਠੀਕ ਨਹੀਂ ਹੁੰਦਾ ਤਾਂ ਅਰਿਜੀਤ ਦੇ ਗਾਣੇ ਦਾ ਪ੍ਰਮੋਸ਼ਨ ਸਲਮਾਨ ਦੇ ਸ਼ੋਅ ਵਿਚ ਕਦੀ ਨਹੀਂ ਹੁੰਦਾ। 2014 ਦੀ ਘਟਨਾ ਤੋਂ ਬਾਅਦ ਅਰਿਜੀਤ ਸਿੰਘ ਨੇ ਮਾਫੀ ਵੀ ਮੰਗੀ ਸੀ ਪਰ ਸਲਮਾਨ ਨੇ ਉਹਨਾਂ ਨੂੰ ਮਾਫ ਨਹੀਂ ਕੀਤਾ। ਦਰਅਸਲ ਇਕ ਅਵਾਰਡ ਸ਼ੋਅ ਵਿਚ ਅਰਿਜੀਤ ਸਿੰਘ ਨੂੰ ਬੈਸਟ ਸਿੰਗਰ ਦਾ ਅਵਾਰਡ ਮਿਲਿਆ ਸੀ। ਇਸ ਸ਼ੋਅ ਨੂੰ ਰਿਤੇਸ਼ ਦੇਸ਼ਮੁਖ ਅਤੇ ਸਲਮਾਨ ਖ਼ਾਨ ਹੋਸਟ ਕਰ ਰਹੇ ਸਨ।
ਜਦੋਂ ਅਰਿਜੀਤ ਨੂੰ ਅਵਾਰਡ ਲਈ ਸਟੇਜ ‘ਤੇ ਬੁਲਾਇਆ ਗਿਆ ਤਾਂ ਸਲਮਾਨ ਨੇ ਉਹਨਾਂ ਨੂੰ ਮਜ਼ਾਕ ਵਿਚ ਪੁੱਛਿਆ, ਸੋ ਗਏ ਸੀ? ਤਾਂ ਇਸ ਦੇ ਜਵਾਬ ਵਿਚ ਅਰਿਜੀਤ ਨੇ ਕਿਹਾ ਕਿ ਤੁਸੀਂ ਸੁਲਾ ਦਿੱਤਾ ਸੀ। ਇਸ ਤੋਂ ਬਾਅਦ ਸਲਮਾਨ ਨੇ ਅਰਿਜੀਤ ਦੇ ਉਸੇ ਗਾਣੇ ਨੂੰ ਨਿਸ਼ਾਨੇ ‘ਤੇ ਲਿਆ ਅਤੇ ਕਿਹਾ ਕਿ ਜਦੋਂ ਅਜਿਹੇ ਗਾਣੇ (ਤੁਮ ਹੀ ਹੋ) ਵੱਜਦੇ ਰਹਿਣਗੇ ਤਾਂ ਇਸ ਵਿਚ ਨੀਂਦ ਹੀ ਆਵੇਗੀ। ਸਲਮਾਨ ਅਤੇ ਅਰਿਜੀਤ ਦੀ ਇਸ ਲੜਾਈ ਦੀਆਂ ਕਾਫ਼ੀ ਖ਼ਬਰਾਂ ਸਾਹਮਣੇ ਆਈਆਂ ਸਨ।
Entertainment ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ