Advertisement
  ਮਨੋਰੰਜਨ   ਬਾਲੀਵੁੱਡ  25 Nov 2020  ਨੇਹਾ ਕੱਕੜ ਦੇ ਵਿਆਹ ਨੂੰ ਹੋਇਆ 1 ਮਹੀਨਾ,ਪਤੀ ਰੋਹਨਪ੍ਰੀਤ ਨਾਲ ਮਨਾ ਰਹੀ ਹੈ ਜਸ਼ਨ

ਨੇਹਾ ਕੱਕੜ ਦੇ ਵਿਆਹ ਨੂੰ ਹੋਇਆ 1 ਮਹੀਨਾ,ਪਤੀ ਰੋਹਨਪ੍ਰੀਤ ਨਾਲ ਮਨਾ ਰਹੀ ਹੈ ਜਸ਼ਨ

ਏਜੰਸੀ
Published Nov 25, 2020, 12:22 pm IST
Updated Nov 25, 2020, 12:22 pm IST
ਨੇਹਾ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸੋਸ਼ਲ ਮੀਡੀਆ 'ਤੇ ਕਰ ਰਹੀ ਹੈ ਸ਼ੇਅਰ
Neha Kakkar with Rohanpreet Singh
 Neha Kakkar with Rohanpreet Singh

ਮੁੰਬਈ: ਨੇਹਾ ਕੱਕੜ ਅਤੇ ਗਾਇਕ ਰੋਹਨਪ੍ਰੀਤ ਸਿੰਘ, ਜਿਨ੍ਹਾਂ ਦਾ ਪਿਛਲੇ ਮਹੀਨੇ ਦਿੱਲੀ ਵਿੱਚ ਵਿਆਹ ਹੋਇਆ ਸੀ। ਇਸ ਜੋੜੀ ਨੇ ਆਪਣੀ ਇਕ ਮਹੀਨੇ ਦੀ ਵਿਆਹ ਦੀ ਵਰ੍ਹੇਗੰਢ ਮਨਾਈ ਅਤੇ ਆਪਣੇ- ਆਪਣੇ ਇੰਸਟਾਗ੍ਰਾਮ ਤੋਂ ਵੱਖਰੇ ਢੰਗ ਨਾਲ ਵਿਸ਼ ਕੀਤਾ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਪਸੰਦ ਅਤੇ ਆਪਣੀਆਂ ਟਿਪਣੀਆਂ ਦੇ ਰਹੇ ਹਨ।

neha kakkar with rohanpreet singhneha kakkar with rohanpreet singh

ਉਹਨਾਂ ਨੇ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਰੋਹਨ ਨੇਹਾ ਨੂੰ ਸਪ੍ਰਾਈਜ਼ ਦਿੰਦੇ ਹੋਏ ਦਿਖਾਈ ਦਿੱਤੇ। ਰੋਹਨ ਨੇਹਾ ਨੂੰ ਫੁੱਲਾਂ ਅਤੇ ਗੁਬਾਰਿਆਂ ਨਾਲ ਭਰੇ ਇੱਕ ਕਮਰੇ ਵਿੱਚ ਲਿਆਂਦੇ ਹਨ। ਇਹ ਵੇਖ ਕੇ ਨੇਹਾ ਖੁਸ਼ ਹੋ ਗਈ। ਉਨ੍ਹਾਂ ਨੇ ਇਕੱਠੇ ਕੇਕ ਵੀ ਕੱਟਿਆ।

ਨੇਹਾ ਨੇ ਆਪਣੇ ਪਤੀ ਰੋਹਨਪ੍ਰੀਤ ਅਤੇ ਉਸਦੇ ਪਰਿਵਾਰ ਨੂੰ ਪੋਸਟ ਦੁਆਰਾ ਪਿਆਰ ਦੇਣ ਲਈ ਧੰਨਵਾਦ ਕੀਤਾ। ਜਿਸਦੀ ਉਸਨੇ ਕਦੇ ਉਮੀਦ ਨਹੀਂ ਕੀਤੀ ਸੀ।  ਨੇਹਾ ਰੋਹਨਪ੍ਰੀਤ ਨਾਲ ਬਹੁਤ ਖੁਸ਼ ਹੈ ਅਤੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਿਤਾ ਰਹੀ ਹੈ। ਨੇਹਾ ਆਪਣੇ ਪ੍ਰਸ਼ੰਸਕਾਂ ਲਈ ਫੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ। ਜਿਸ ਵਿਚ ਉਨ੍ਹਾਂ ਨੂੰ ਅਥਾਹ ਪਿਆਰ ਮਿਲਦਾ ਹੈ।

neha kakkar with rohanpreet singhNeha Kakkar with Rohanpreet Singh

ਨੇਹਾ ਨੇ  ਪੋਸਟ ਵਿਟ ਲਿਖਿਆ, ਸਾਡੀ ਪਹਿਲੀ ਮਹੀਨੇ ਦੀ ਵਰ੍ਹੇਗੰਢ ਹੈ ਅਤੇ ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ  ਦਾ ਇੰਨਾ ਪਿਆਰ ਦੇਣ ਧੰਨਵਾਦ ਕਰਦੀ ਹਾਂ।
 ਉਥੇ ਰੋਹਨਪ੍ਰੀਤ ਨੇ ਨੇਹਾ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਅਤੇ ਆਪਣੀ ਪੋਸਟ ਵਿੱਚ ਲਿਖਿਆ "ਉਹ ਅਜੇ ਵੀ ਵਿਸ਼ਵਾਸ ਨਹੀਂ  ਪਾ ਰਹੀ ਹੈ ਕਿ ਨੇਹਾ ਉਸਦੀ ਪਤਨੀ ਹੈ।

neha kakkar with rohanpreet singhNeha Kakkar with Rohanpreet Singh

ਇਸ ਤੋਂ ਬਾਅਦ ਉਸਨੇ ਨੇਹਾ ਕੱਕੜ ਨੂੰ 'ਜੀਵਨ' ਦੱਸਿਆ, ਅਤੇ ਇਹ ਵੀ ਜ਼ਾਹਰ ਕੀਤਾ ਕਿ ਉਹ ਉਸਨੂੰ ਕਿੰਨਾ ਪਿਆਰ ਕਰਦੇ ਹਨ। ਉਹਨਾਂ ਨੇ ਲਿਖਿਆ, "ਹੈਲੋ ਮੇਰੀ ਜ ਬਿਊਟੀਫੁੱਲ ਡੋਲ ਜਿੰਦਗੀ ਬਹੁਤ ਸੁੰਦਰ ਹੈ  ਤੁਹਾਡੇ ਨਾਲ.. ਇਹ ਸਾਡੀ ਪਹਿਲੀ ਮਹੀਨੇ ਦੀ ਵਰ੍ਹੇਗੰਢ ਹੈ ਅਤੇ ਮੈਂ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੀ ਕਿ ਤੁਸੀਂ ਮੇਰੇ ਹੋ! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। 

Advertisement