ਸੋਸ਼ਲ ਮੀਡੀਆ 'ਤੇ ਛਾਇਆ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਕੁੜਮਾਈ ਦਾ ਵੀਡੀਓ
Published : Oct 21, 2020, 4:22 pm IST
Updated : Oct 21, 2020, 4:22 pm IST
SHARE ARTICLE
Neha kakkar with Rohanpreet singh
Neha kakkar with Rohanpreet singh

24 ਅਕਤੂਬਰ ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਦੇ ਵਿਆਹ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਚੱਲ ਰਹੀਆਂ ਸਨ। ਇਸ ਦੌਰਾਨ ਨੇਹਾ ਕੱਕੜ ਨੇ ਰਾਈਜ਼ਿੰਗ ਸਟਾਰ ਗਾਇਕਾ ਰੋਹਨਪ੍ਰੀਤ ਨਾਲ ਮੰਗਣੀ ਕਰਵਾ ਲਈ। ਦੱਸਿਆ ਜਾ ਰਿਹਾ ਹੈ ਕਿ 24 ਅਕਤੂਬਰ ਨੂੰ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

Neha kakkar with Rohanpreet singhNeha kakkar with Rohanpreet singh

ਫਿਲਹਾਲ, ਉਨ੍ਹਾਂ ਦੀ ਕੁੜਮਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਵੀਡੀਓ ਵਿਚ ਨੇਹਾ ਅਤੇ ਰੋਹਨਪ੍ਰੀਤ ਭੰਗੜਾ ਕਰਦੇ ਨਜ਼ਰ ਆ ਰਹੇ ਹਨ।
ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਆਪਣੇ ਇੰਸਟਾਗ੍ਰਾਮ ਹੈਂਡਲਜ਼ 'ਤੇ  ਪੋਸਟਾਂ ਸਾਂਝੀਆਂ ਕੀਤੀਆਂ ਹਨ। ਨੇਹਾ ਨੇ ਆਪਣੇ ਮਾਪਿਆਂ ਨੂੰ ਧੰਨਵਾਦ ਕਿਹਾ ਹੈ। ਉਸਨੇ ਅੱਗੇ ਕਿਹਾ ਕਿ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਗਮ ਦੇਣ ਲਈ ਧੰਨਵਾਦ। 

ਨੇਹਾ ਕੱਕੜ ਨੇ ਪਿੰਕ ਲਹਿੰਗਾ 'ਚ ਆਈ ਨਜ਼ਰ
ਨੇਹਾ ਕੱਕੜ ਇਕ ਗੁਲਾਬੀ ਰੰਗ ਦੇ ਲਹਿੰਗਾ ਵਿਚ ਦਿਖਾਈ ਦੇ ਰਹੀ ਹੈ, ਜਦਕਿ ਰੋਹਨਪ੍ਰੀਤ ਨੇ ਪੀਚ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ। ਦੋਵੇਂ ਬਹੁਤ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਸਦੇ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਵੀ ਦਿਖਾਈ ਦੇ ਰਹੇ ਹਨ।

photoNeha kakkar with Rohanpreet singh

ਨੇਹਾ ਨੇ ਰੋਹਨਪ੍ਰੀਤ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ
ਇਸ ਤੋਂ ਇਲਾਵਾ ਨੇਹਾ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਰੋਹਨਪ੍ਰੀਤ ਦੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਨੇਹਾ ਨੇ ਪੋਸਟ ਵਿੱਚ ਲਿਖਿਆ ਕਿ ਜਿਸ ਦਿਨ ਰੋਹਨਪ੍ਰੀਤ ਨੇ ਮੈਨੂੰ ਆਪਣੇ ਮਾਪਿਆਂ ਅਤੇ ਪਰਿਵਾਰ ਨਾਲ ਮਿਲਾਇਆ ਸੀ… ਬਹੁਤ ਸਾਰਾ ਪਿਆਰ…

ਨੇਹਾ ਕੱਕੜ ਨੂੰ  ਮਿਲ ਰਹੀਆਂ ਵਧਾਈਆਂ 
ਨੇਹਾ ਕੱਕੜ ਦੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਦੋਵੇਂ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਪੋਸਟਾਂ 'ਤੇ ਵਧਾਈਆਂ ਦੇ ਰਹੇ ਹਨ। ਮੰਗਣੀ ਵੀਡੀਓ ਨੂੰ ਹੁਣ ਤੱਕ 76 ਲੱਖ ਤੋਂ ਵੱਧ ਵਿਯੂ ਮਿਲ ਚੁੱਕੇ ਹਨ। ਨੇਹਾ ਦੇ ਦੋਸਤ ਅਤੇ ਪਰਿਵਾਰਰ ਮੈਂਬਰ ਵੀ ਉਸ ਨੂੰ ਵਧਾਈਆਂ ਦੇ ਰਹੇ ਹਨ। ਦੋਵਾਂ ਦੇ ਵਿਆਹ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ। ਇਸ ਦੌਰਾਨ ਪ੍ਰਸ਼ੰਸਕ ਕੁੜਮਾਈ ਦੀ ਵੀਡੀਓ ਸਾਹਮਣੇ ਆਉਣ ਤੋਂ ਕਾਫ਼ੀ ਖੁਸ਼ ਹਨ।  ਖਬਰਾਂ ਅਨੁਸਾਰ ਉਹ ਵਿਆਹ ਤੋਂ ਪਹਿਲਾਂ  ਕੋਰਟ ਮੈਰਿਜ ਕਰਵਾਉਣਗੇ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement