
Randeep Hooda Wedding Date: ਮੁੰਬਈ 'ਚ ਹੋਵੇਗੀ ਸ਼ਾਨਦਾਰ ਰਿਸੈਪਸ਼ਨ
Randeep Hooda's marriage date revealed news in punjabi: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਨੇ ਆਪਣੇ ਵਿਆਹ ਦੀ ਤਰੀਕ ਦਾ ਐਲਾਨ ਕਰ ਦਿਤਾ ਹੈ। ਉਹ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ 29 ਨਵੰਬਰ ਨੂੰ ਮਣੀਪੁਰ ਵਿਚ ਵਿਆਹ ਕਰਨ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਣਦੀਪ ਨੇ ਇਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰ ਨੇ ਲਿਖਿਆ, ‘ਮਹਾਭਾਰਤ ਵਿੱਚ ਅਰਜੁਨ ਨੇ ਮਨੀਪੁਰੀ ਯੋਧਾ ਰਾਜਕੁਮਾਰੀ ਚਿਤਰਾਂਗਦਾ ਨਾਲ ਵਿਆਹ ਕੀਤਾ ਸੀ। ਅਸੀਂ ਵੀ ਪਰਿਵਾਰ ਅਤੇ ਦੋਸਤਾਂ ਦੇ ਆਸ਼ੀਰਵਾਦ ਨਾਲ ਵਿਆਹ ਕਰਨ ਜਾ ਰਹੇ ਹਾਂ। ਸਾਨੂੰ ਤੁਹਾਡੇ ਨਾਲ ਇਹ ਸਾਂਝਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡਾ ਵਿਆਹ 29 ਨਵੰਬਰ 2023 ਨੂੰ ਇੰਫਾਲ, ਮਣੀਪੁਰ ਵਿੱਚ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਮੁੰਬਈ ਵਿੱਚ ਇੱਕ ਰਿਸੈਪਸ਼ਨ ਵੀ ਰੱਖਾਂਗੇ। ਸਾਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ।
ਇਹ ਵੀ ਪੜ੍ਹੋ: Pakistan Karachi Fire: ਕਰਾਚੀ 'ਚ ਸ਼ਾਪਿੰਗ ਮਾਲ 'ਚ ਭਿਆਨਕ ਅੱਗ ਲੱਗਣ ਨਾਲ ਜ਼ਿੰਦਾ ਸੜੇ 11 ਲੋਕ
ਜਾਣਕਾਰੀ ਮੁਤਾਬਕ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੇ ਵਿਆਹ ਦੀਆਂ ਰਸਮਾਂ 29 ਨਵੰਬਰ ਦੀ ਦੁਪਹਿਰ ਤੋਂ ਸ਼ੁਰੂ ਹੋ ਕੇ ਰਾਤ ਤੱਕ ਚੱਲਣਗੀਆਂ। ਇਹ ਜੋੜਾ ਮਨੀਪੁਰ ਦੀ ਪਰੰਪਰਾ ਅਨੁਸਾਰ ਮਨੀਪੁਰੀ ਪਹਿਰਾਵਾ ਪਹਿਨ ਕੇ ਵਿਆਹ ਕਰੇਗਾ। ਵਿਆਹ ਦੀ ਸ਼ਾਮ ਜਿੱਥੇ ਮਨੀਪੁਰ ਦੇ ਲੋਕਗੀਤਾਂ ਨਾਲ ਸਜਾਈ ਜਾਵੇਗੀ, ਉੱਥੇ ਖਾਣਾ ਵੀ ਉਸੇ ਪਰੰਪਰਾ ਦਾ ਹੋਵੇਗਾ। ਵਿਆਹ ਦੀਆਂ ਸਾਰੀਆਂ ਰਸਮਾਂ ਮਨੀਪੁਰ ਵਿੱਚ ਹੋਣਗੀਆਂ। ਬਾਅਦ ਵਿੱਚ ਜੋੜਾ ਮੁੰਬਈ ਵਿੱਚ ਇੱਕ ਰਿਸੈਪਸ਼ਨ ਦੀ ਮੇਜ਼ਬਾਨੀ ਕਰੇਗਾ।
ਇਹ ਵੀ ਪੜ੍ਹੋ: Jalandhar News: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਖੋਲ ਗਿਆ ਵੱਡੇ ਰਾਜ਼!
ਕੁਝ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਮਨੀਪੁਰ ਵਿੱਚ ਵਿਆਹ ਤੋਂ ਬਾਅਦ, ਅਭਿਨੇਤਾ ਰਣਦੀਪ ਹੁੱਡਾ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰਨਗੇ। ਇਸ ਰਿਸੈਪਸ਼ਨ 'ਚ ਫਿਲਮ ਇੰਡਸਟਰੀ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਸ਼ਿਰਕਤ ਕਰਨ ਜਾ ਰਹੇ ਹਨ। ਰਣਦੀਪ ਹੁੱਡਾ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਇੱਕ ਅਭਿਨੇਤਰੀ ਅਤੇ ਮਾਡਲ ਹੈ। ਉਸਨੇ 2007 ਵਿੱਚ ਰਿਲੀਜ਼ ਹੋਈ ਫਿਲਮ ਓਮ ਸ਼ਾਂਤੀ ਓਮ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਲਿਨ ਮੈਰੀਕਾਮ ਅਤੇ ਰੰਗੂਨ ਵਰਗੀਆਂ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੀ ਹੈ। ਲਿਨ ਨੂੰ ਹਾਲ ਹੀ 'ਚ ਰਿਲੀਜ਼ ਹੋਈ ਨੈੱਟਫਲਿਕਸ ਫਿਲਮ 'ਜਾਨੇ ਜਾਨ' 'ਚ ਵੀ ਕਰੀਨਾ ਕਪੂਰ ਨਾਲ ਦੇਖਿਆ ਗਿਆ ਹੈ।
ਲਿਨ ਰਣਦੀਪ ਤੋਂ 10 ਸਾਲ ਛੋਟੀ ਹੈ। ਰਣਦੀਪ ਦੀ ਉਮਰ 47 ਸਾਲ ਹੈ ਜਦਕਿ ਲਿਨ 37 ਸਾਲ ਦੀ ਹੈ। ਦੋਵੇਂ ਕਰੀਬ 3 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਹਨ। ਦੋਹਾਂ ਦੇ ਰਿਸ਼ਤੇ ਦੀ ਖਬਰ ਉਦੋਂ ਸਾਹਮਣੇ ਆਈ ਜਦੋਂ ਦੋਹਾਂ ਨੂੰ ਇਕੱਠੇ ਦੀਵਾਲੀ ਮਨਾਉਂਦੇ ਦੇਖਿਆ ਗਿਆ। ਇਸ ਤੋਂ ਇਲਾਵਾ ਦੋਵਾਂ ਨੂੰ ਕਈ ਵਾਰ ਇਕ-ਦੂਜੇ ਨਾਲ ਛੁੱਟੀਆਂ ਮਨਾਉਂਦੇ ਹੋਏ ਦੇਖਿਆ ਗਿਆ ਹੈ।