
Jalandhar News: ਅਮਰੀਕਾ ਜਾਣ ਲਈ ਇਕ ਵਿਅਕਤੀ ਨੂੰ ਦਿਤੇ ਸੀ 35 ਲੱਖ, ਨਾ ਹੀ ਵੀਜ਼ਾ ਲੱਗਾ ਨਾ ਹੀ ਪੈਸੇ ਮਿਲੇ ਵਾਪਸ
Jalandhar News Man commits suicide after making video confession: ਜਲੰਧਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੌਤ ਨੂੰ ਗਲੇ ਲਗਾਉਣ ਦਾ ਕਾਰਨ ਦੱਸਿਆ। ਇਸ ਤੋਂ ਬਾਅਦ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।
ਇਹ ਵੀ ਪੜ੍ਹੋ: Viral News: ਜਨਮਦਿਨ 'ਤੇ ਦੁਬਈ ਨਾ ਲਿਜਾਣ 'ਤੇ ਔਰਤ ਨੇ ਪਤੀ ਨੂੰ ਕੁੱਟ-ਕੁੱਟ ਕੇ ਮਾਰਿਆ
ਇਸ ਦੀ ਸੂਚਨਾ ਥਾਣਾ ਸਦਰ ਦੀ ਪੁਲਿਸ ਨੂੰ ਦਿਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੀ ਪਛਾਣ ਸਾਗਰ ਥਾਪਰ ਵਾਸੀ ਪ੍ਰਤਾਪਪੁਰਾ ਵਜੋਂ ਹੋਈ ਹੈ। ਸਾਗਰ ਨੇ ਦੱਸਿਆ ਕਿ ਸਤਨਾਮ ਕੁਮਾਰ ਬੱਗਾ ਨਾਂ ਦੇ ਵਿਅਕਤੀ ਨੇ ਅਮਰੀਕਾ ਭੇਜਣ ਦੇ ਨਾਂ 'ਤੇ ਉਸ ਤੋਂ ਕਰੀਬ 35 ਲੱਖ ਰੁਪਏ ਲਏ। ਪੈਸੇ ਲੈਣ ਤੋਂ ਬਾਅਦ ਉਸ ਨੇ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸਤਨਾਮ ਕੋਲ ਪਾਸਪੋਰਟ ਵੀ ਹੈ। ਸਤਨਾਮ ਨੇ ਉਸ ਤੋਂ ਕੁੱਲ 40 ਲੱਖ ਰੁਪਏ ਲੈਣੇ ਸਨ। ਉਸ ਨੇ ਅਮਰੀਕਾ ਜਾਂਦੇ ਸਮੇਂ ਉਸ ਨੂੰ 5 ਲੱਖ ਰੁਪਏ ਦੇਣੇ ਸਨ।
ਇਹ ਵੀ ਪੜ੍ਹੋ: Punjabi youth died in Canada: 3 ਕਿੱਲੇ ਜ਼ਮੀਨ ਵੇਚ ਕੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਕਰੀਬ 22 ਲੱਖ ਰੁਪਏ ਉਸ ਦੇ ਆਪਣੇ ਸਨ, ਜਦਕਿ ਬਾਕੀ ਪੈਸੇ ਉਸ ਨੇ ਉਧਾਰ ਲਏ ਸਨ। ਲੋਕ ਉਸ ਕੋਲੋਂ ਪੈਸੇ ਵਾਪਸ ਮੰਗ ਰਹੇ ਸਨ। ਸਤਨਾਮ ਉਸ ਨੂੰ ਰੋਜ਼ਾਨਾ ਤੰਗ ਪ੍ਰੇਸ਼ਾਨ ਕਰਦਾ ਸੀ। ਜਿਸ ਕਾਰਨ ਉਹ ਅੱਜ ਮਰਨ ਲਈ ਮਜਬੂਰ ਹੈ। ਸਤਨਾਮ ਨੇ ਕਿਹਾ ਕਿ ਮੈਂ ਦੁਖੀ ਹੋ ਕੇ ਇਹ ਕਦਮ ਚੁੱਕ ਰਿਹਾ ਹਾਂ। ਜ਼ਿੰਦਗੀ ਜਿਊਣ ਦਾ ਕੋਈ ਟੀਚਾ ਨਹੀਂ ਹੈ। ਪੈਸੇ ਵਾਪਸ ਕਰਨ ਲਈ ਲੋਕ ਹਰ ਰੋਜ਼ ਫੋਨ ਕਰਦੇ ਹਨ। ਕੋਈ ਸਮਾਂ ਸੀ ਜਦੋਂ ਮੈਂ ਖੁਦ ਲੋਕਾਂ ਨੂੰ ਪੈਸੇ ਦਿੰਦਾ ਸੀ ਪਰ ਅੱਜ ਸਤਨਾਮ ਬੱਗਾ ਕਰਕੇ ਮਰਨ ਲਈ ਮਜਬੂਰ ਹੋ ਗਿਆ ਹਾਂ। ਉਹ ਆਪਣੇ ਬੱਚਿਆਂ ਅਤੇ ਪਤਨੀ ਮੀਨਾਕਸ਼ੀ ਨੂੰ ਬਹੁਤ ਪਿਆਰ ਕਰਦਾ ਹੈ। ਆਪਣੀ ਪਤਨੀ ਨੂੰ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ।
ਪੁਲਿਸ ਨੇ ਸਾਗਰ ਦੀ ਪਤਨੀ ਮੀਨਾਕਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਦੇ ਐਸਐਚਓ ਭਰਤ ਮਸੀਹ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਬੱਗਾ ਵਾਸੀ ਉੱਗੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।