Arbaaz -Shura Wedding: ਵਿਆਹ ਦੇ ਬੰਧਨ ਵਿਚ ਬੱਝੇ ਅਰਬਾਜ਼ ਖਾਨ, ਪਹਿਲੀ ਤਸਵੀਰ ਆਈ ਸਾਹਮਣੇ

By : GAGANDEEP

Published : Dec 25, 2023, 10:17 am IST
Updated : Dec 25, 2023, 10:51 am IST
SHARE ARTICLE
Arbaaz -Shura Wedding News in punjabi
Arbaaz -Shura Wedding News in punjabi

Arbaaz -Shura Wedding: ਭੈਣ ਅਰਪਿਤਾ ਖਾਨ ਦੇ ਘਰ ਹੋਇਆ ਨਿਕਾਹ

Arbaaz -Shura Wedding News in punjabi : ਬਾਲੀਵੁੱਡ ਅਭਿਨੇਤਾ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿੱਚ ਮੇਕਅਪ ਆਰਟਿਸਟ ਸ਼ੂਰਾ ਖਾਨ (Arbaaz -Shura Wedding) ਨਾਲ ਦੂਜਾ ਵਿਆਹ ਕਰਵਾ ਲਿਆ। ਦੋਹਾਂ ਦਾ ਨਿਕਾਹ ਐਤਵਾਰ ਦੇਰ ਸ਼ਾਮ ਅਰਬਾਜ਼ ਦੀ ਭੈਣ ਅਰਪਿਤਾ ਖਾਨ ਦੇ ਘਰ ਹੋਇਆ। ਦੇਰ ਰਾਤ ਅਰਬਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਤਨੀ ਸ਼ੂਰਾ ਨਾਲ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਨੂੰ ਸਾਂਝਾ ਕਰਦੇ ਹੋਏ ਅਰਬਾਜ਼ ਨੇ ਲਿਖਿਆ- 'ਆਪਣੇ ਪਿਆਰਿਆਂ ਦੀ ਮੌਜੂਦਗੀ ਵਿੱਚ, ਅਸੀਂ ਪਿਆਰ ਅਤੇ ਇੱਕਜੁਟਤਾ ਦੀ ਸਦੀਵੀ ਸ਼ੁਰੂਆਤ ਕਰਦੇ ਹਾਂ। ਸਾਡੇ ਇਸ ਖਾਸ ਦਿਨ 'ਤੇ ਸਾਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ ਜ਼ਿਲ੍ਹੇ ਦੇ ਲੋਕ ਕਰਦੇ ਹਨ ਸਭ ਤੋਂ ਵੱਧ ਨਸ਼ਾ, ਨਸ਼ਾ ਛੁਡਾਊ ਕੇਂਦਰਾਂ 'ਚ ਦਾਖਲ ਮਰੀਜ਼ਾਂ ਦੀ ਗਿਣਤੀ ਨੇ ਉਡਾਏ ਹੋਸ਼ 

Arbaaz -Shura WeddingArbaaz -Shura Wedding

 

 

ਦੇਰ ਸ਼ਾਮ ਰਵੀਨਾ ਟੰਡਨ ਨੇ ਇੱਕ ਥ੍ਰੋਬੈਕ ਵੀਡੀਓ ਸਾਂਝਾ ਕੀਤਾ। ਇਸ 'ਚ ਉਹ ਅਰਬਾਜ਼ ਖਾਨ (Arbaaz -Shura Wedding) ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ, 'ਵਧਾਈਆਂ, ਵਧਾਈਆਂ, ਵਧਾਈਆਂ... ਮੇਰੇ ਪਿਆਰੇ ਸ਼ੂਰਾ ਖਾਨ ਅਤੇ ਅਰਬਾਜ਼ ਖਾਨ। ਦੋਵਾਂ ਲਈ ਬਹੁਤ ਖੁਸ਼ੀ ਹੈ। 
ਦੱਸ ਦੇਈਏ ਕਿ ਅਰਬਾਜ਼ ਦੀ ਘਰਵਾਲੀ ਸ਼ੂਰਾ ਰਵੀਨਾ ਦੀ ਮੇਕਅੱਪ ਆਰਟਿਸਟ ਹੈ।

 

Arbaaz -Shura WeddingArbaaz -Shura Wedding

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤਾ ਅਲਰਟ ਜਾਰੀ

ਇਸ ਵਿਆਹ 'ਚ ਅਰਬਾਜ਼ ਦੇ ਕਰੀਬੀ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਅਰਬਾਜ਼ ਤੋਂ ਇਲਾਵਾ ਉਸ ਦੇ ਮਾਤਾ-ਪਿਤਾ ਸਲੀਮ ਅਤੇ ਸਲਮਾ ਖਾਨ, ਹੇਲਨ, ਭਰਾ ਸਲਮਾਨ ਅਤੇ ਸੋਹੇਲ ਖਾਨ, ਭੈਣਾਂ ਅਲਵੀਰਾ ਖਾਨ ਅਗਨੀਹੋਤਰੀ ਅਤੇ ਯੂਲੀਆ ਵੰਤੂਰ, ਅਭਿਨੇਤਰੀ ਰਿਧੀਮਾ ਪੰਡਿਤ ਵੀ ਅਰਪਿਤਾ ਦੇ ਘਰ ਪਹੁੰਚੀ। ਸੁਣਨ ਵਿੱਚ ਆਇਆ ਹੈ ਕਿ ਇਸ ਨਿਕਾਹ ਵਿੱਚ ਗਾਇਕਾ ਹਰਸ਼ਦੀਪ ਕੌਰ ਨੇ ਪਰਫਾਰਮ ਕੀਤਾ।

(For more news apart from Arbaaz -Shura Wedding News in punjabi  , stay tuned to Rozana Spokesman)

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement